ਵਿਕੀਪੀਡੀਆ:ਚੁਣਿਆ ਹੋਇਆ ਲੇਖ/18 ਮਾਰਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਿਰਾਮਿਡ
ਪਿਰਾਮਿਡ

ਪਿਰਾਮਿਡ ਓਹ ਢਾਂਚੇ ਜਾਂ ਰਚਨਾ ਨੂੰ ਕਹਿੰਦੇ ਹਨ ਜਿਸਦਾ ਬਾਹਰੀ ਤਲ ਤਿਕੋਣੀ ਹੁੰਦਾ ਹੈ ਤੇ ਚੋਟੀ ਤੇ ਇੱਕ ਬਿੰਦੁ ਤੇ ਮਿਲਦਾ ਹੈ ਜਿਸ ਕਾਰਣ ਇਸਦੀ ਆਕ੍ਰਿਤੀ ਪਿਰਾਮਿਡ ਵਰਗੀ ਜਿਆਮਿਤੀ ਦੀ ਤਰਾਂ ਹੈ। ਇਸਦਾ ਤਲਾ ਤ੍ਰੈਬਾਹੀ, ਚੁਬਾਹੀਆ ਜਾਂ ਬਹੁਭੁਜ ਆਕਾਰ ਵਿੱਚ ਹੋ ਸਕਦਾ ਹੈ। ਪਿਰਾਮਿਡ ਆਕਾਰ ਦੀ ਸੰਰਚਨਾਂਵਾਂ ਦੀ ਵਿਸ਼ੇਸ਼ਤਾ ਇਹ ਹੈ ਕੀ ਇਸਦੇ ਭਾਰ ਦਾ ਅੰਸ਼ ਜ਼ਮੀਨ ਦੇ ਕੋਲ ਹੁੰਦਾ ਹੈ। ਇਸ ਕਾਰਣ ਪੁਰਾਤਨ ਸੱਭਿਅਤਾਂਵਾਂ ਵਿੱਚ ਇਸ ਵੰਡ ਨੂੰ ਮਜ਼ਬੂਤ ਇਮਾਰਤਾਂ ਬਣਾਉਣ ਲਈ ਵਰਤਿਆ ਜਾਂਦਾ ਸੀ। ਵਿਸ਼ਵ ਵਿੱਚ ਬਹੁਤ ਸੰਰਚਨਾਂਵਾਂ ਪਿਰਾਮਿਡ ਦੀ ਆਕਾਰ ਦੀ ਹੇਨ ਜਿੰਨਾ ਵਿੱਚ ਮਿਸਰ ਦੇ ਪਿਰਾਮਿਡ ਬਹੁਤ ਪ੍ਰਸਿਧ ਹੈ। ਪਿਰਾਮਿਡ ਨੂੰ ਬਣਾਉਣ ਲਈ ਵਿਸ਼ਾਲ ਮਾਤਰਾ ਵਿੱਚ ਪੱਥਰਾਂ ਦੀ ਢੋਆ-ਢੁਆਈ ਕਰਨੀ ਪੈਂਦੀ ਹੈ। ਪੱਥਰ ਜਾਂ ਬਲਾਕ ਇਕ ਥਾਂ ਤੋਂ ਦੂਜੀ ਥਾਂ ਲੱਕੜ ਦੀ ਰੇੜੀਆਂ ਦੇ ਨਾਲ ਪਹੁੰਚਾਏ ਜਾਂਦੇ ਸੀ। ਢੁਆਈ ਤੋਂ ਪਹਿਲਾਂ ਰੇਤ ਨੂੰ ਗਿੱਲਾ ਕਰ ਦਿੱਤਾ ਜਾਂਦਾ ਸੀ ਜਿਸ ਨਾਲ ਰੇਤ ਕੱਠੀ ਹੋਕੇ ਚਿਪਕ ਜਾਂਦੀ ਤੇ ਭਾਰੀ ਪੱਥਰਾਂ ਦੀ ਰੇੜੀ ਤੇ ਢੁਆਈ ਕਰਨੀ ਸੌਖੀ ਹੋ ਜਾਂਦੀ ਸੀ। ਮਿਸਰ ਵਿੱਚ ਰਾਜੇ ਤੇ ਰਾਣੀਆਂ ਨੂੰ ਫ਼ਿਰਔਨ ਆਖਿਆ ਜਾਂਦਾ ਸੀ ਜੋ ਕੀ ਪਥਰਾਂ ਦੇ ਬਣੇ ਵਿਸ਼ਾਲ ਪਿਰਾਮਿਡ ਵਿੱਚ ਦਫ਼ਨਾਏ ਜਾਂਦੇ ਸੀ। ਤੇ ਇੰਨਾ ਦੇ ਸ਼ਵ ਨੂੰ ਮਮੀ ਆਖਿਆ ਜਾਂਦਾ ਹੈ। ਇੰਨਾ ਦੇ ਸ਼ਵਾਂ ਦੇ ਨਾਲ ਖਾਣ-ਪੀਣ ਦਾ ਸਮਾਨ , ਕਪੜੇ, ਗਹਿਣੇ, ਬਰਤਨ, ਹਥਿਆਰ, ਜਾਨਵਰ, ਤੇ ਕਦੇ ਕਦੇ ਤਾਂ ਸੇਵਕਾਂ ਨੂੰ ਵੀ ਨਾਲ ਹੀ ਦਫ਼ਨਾ ਦਿੱਤਾ ਜਾਂਦਾ ਸੀ। ਪਿਰਾਮਿਡ ਫ਼ਿਰਔਨ ਮਕਬਰੇ ਲਈ ਖਾਸ ਤੌਰ ਤੇ ਬਨਾਏ ਜਾਂਦੇ ਸੀ ਜੋ ਕੀ ਬਹੁਤ ਮਜਬੂਤ ਸੀ ਤੇ ਅੱਜ ਵੀ ਮੌਜੂਤ ਹਨ। ਭਾਰਤ ਦੀ ਤਰਾਂ ਮਿਸਰ ਦੀ ਸੱਭਿਅਤਾਂ ਵੀ ਬਹੁਤ ਪੁਰਾਣੀ ਹੈ। ਮਿਸਰ ਵਿੱਚ 138 ਪਿਰਾਮਿਡ ਹਨ।