ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/1 ਜੂਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਰਲਿਨ ਮੁਨਰੋ
ਮਰਲਿਨ ਮੁਨਰੋ

ਮਰਲਿਨ ਮੁਨਰੋ (ਜਨਮ ਸਮੇਂ ਨੋਰਮਾ ਜੀਨ ਮੋਰਟਨਸਨ; 1 ਜੂਨ 1926 – 5 ਅਗਸਤ 1962) ਅਮਰੀਕਾ ਦੇ ਹਾਲੀਵੁਡ ਫਿਲਮ ਜਗਤ ਦੀ ਇੱਕ ਪ੍ਰਸਿੱਧ ਅਭਿਨੇਤਰੀ,ਮਾਡਲ, ਅਤੇ ਗਾਇਕ ਸੀ, ਜੋ ਵੱਡੀ ਸੈਕਸ ਪ੍ਰਤੀਕ ਬਣ ਗਈ, ਅਤੇ 1950ਵਿਆਂ ਅਤੇ ਸ਼ੁਰੂ 1960ਵਿਆਂ ਦੌਰਾਨ ਅਨੇਕ ਕਾਮਯਾਬ ਫਿਲਮਾਂ ਵਿੱਚ ਸਟਾਰ ਭੂਮਿਕਾ ਨਿਭਾਈ। ਹਾਲਾਂਕਿ ਉਸਨੂੰ ਤਕਰੀਬਨ ਇੱਕ ਦਸ਼ਕ ਲਈ ਹੀ ਫਿਲਮਾਂ ਵਿੱਚ ਪ੍ਰਸਿੱਧੀ ਪ੍ਰਾਪਤ ਹੋਈ, ਪਰ ਉਸ ਦੀ ਅਚਾਨਕ ਮੌਤ ਤੱਕ ਉਸ ਦੀਆਂ ਫਿਲਮਾਂ ਨੇ ਇੱਕ ਕਰੋੜ ਡਾਲਰ ਦਾ ਕਾਰੋਬਾਰ ਕੀਤਾ। ਲਾਸ ਏੰਜੇਲੇਸ ਵਿੱਚ ਪੈਦਾ ਹੋਈ ਅਤੇ ਪਲੀ ਮਰਲਿਨ ਦੇ ਬੱਚਪਨ ਦਾ ਵੱਡਾ ਹਿੱਸਾ ਅਨਾਥਾਸ਼੍ਰਮ ਵਿੱਚ ਹੀ ਬੀਤਿਆ। ਉਸ ਦਾ ਪਹਿਲਾ ਵਿਆਹ ਸੋਲਾਂ ਸਾਲਾਂ ਦੀ ਉਮਰ ਵਿੱਚ ਹੋਇਆ। ਇੱਕ ਫੈਕਟਰੀ ਵਿੱਚ ਕੰਮ ਦੇ ਦੌਰਾਨ ਇਹ ਇੱਕ ਫ਼ੋਟੋਗ੍ਰਾਫ਼ਰ ਨੂੰ ਮਿਲੀ, ਅਤੇ ਇਸਤੋਂ ਉਹਨੇ ਆਪਣੇ ਮਾਡਲਿੰਗ ਵਿਵਸਾਏ ਦੀ ਸ਼ੁਰੁਆਤ ਕੀਤੀ। ਉਸ ਦੀ ਮਾਡਲਿੰਗ ਨੇ ਉਸਨੂੰ ਸ਼ੁਰੁਆਤੀ ਤੌਰ ਤੇ ਦੋ ਫਿਲਮਾਂ ਵਿੱਚ ਕੰਮ ਦਵਾਇਆ। ਫਿਲਮਾਂ ਵਿੱਚ ਕੁਝ ਛੋਟੀਆਂ ਭੂਮਿਕਾਵਾਂ ਨਿਭਾਉਣ ਤੋਂ ਮਗਰੋਂ ਉਸਨੂੰ 1951 ਵਿੱਚ ਟਵੇਨਟਿਏਥ ਸੇੰਚੁਰੀ ਫਾਕਸ ਦੀ ਫਿਲਮ ਦਾ ਮੌਕਾ ਮਿਲਿਆ। ਉਸਨੂੰ ਬਹੁਤ ਹੀ ਜਲਦੀ ਪ੍ਰਸਿੱਧੀ ਹਾਸਲ ਹੋਈ ਅਤੇ ਉਸਨੇ ਹੋਰ ਕਾਮੇਡੀ ਫਿਲਮਾਂ ਕੀਤੀਆਂ। ਮਰਲਿਨ ਮੁਨਰੋ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਡਰਾਮਿਆਂ ਤੋਂ ਕੀਤੀ। ਉਸ ਨੇ ਸ਼ਾਨਦਾਰ ਅਦਾਕਾਰੀ ਨਾਲ ਆਪਣੀ ਕਲਾ ਦਾ ਲੋਹਾ ਮਨਵਾਇਆ। ਉਸ ਦੀਆਂ ਫ਼ਿਲਮਾਂ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹੋਈਆਂ। ਉਂਜ, ਉਸ ਨੂੰ ਸ਼ੁਰੂ ਵਿੱਚ ਛੋਟੇ ਰੋਲ ਹੀ ਮਿਲੇ। ਉਸ ਦੀ ਦੂਜੀ ਫ਼ਿਲਮ ਵਿੱਚ ਉਸ ਦਾ ਸਿਰਫ਼ 9 ਲਾਈਨਾਂ ਦਾ ਸੰਵਾਦ ਸੀ ਤੇ ਉਹ ਵੇਟਰ ਬਣੀ ਸੀ। 1948 ਵਿੱਚ ਆਈ ਫ਼ਿਲਮ ‘ਸਕੂਡਾ ਹੋ ਸਕੂਡਾ ਹੇ’ ਵਿੱਚ ਉਸ ਦਾ ਸਿਰਫ਼ ਇੱਕ ਲਾਈਨ ਦਾ ਸੰਵਾਦ ਸੀ।