ਵਿਕੀਪੀਡੀਆ:ਚੁਣਿਆ ਹੋਇਆ ਲੇਖ/20 ਅਗਸਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾ. ਨਰਿੰਦਰ ਦਾਬੋਲਕਰ ਦਾ ਜਨਮ (1 ਨਵੰਬਰ, 1945-20 ਅਗਸਤ 2013) ਮਹਾਂਰਾਸਟਰ ਵਿਖੇ ਹੋਇਆ। ਮਹਾਂਰਾਸ਼ਟਰ ਦੇ ਉਘੇ ਤਰਕਸ਼ੀਲ ਆਗੂ ਸਨ। ਉਹ ਪੇਸ਼ੇ ਵਜੋਂ ਐਮ ਬੀ ਬੀ ਐਸ ਡਾਕਟਰ ਸਨ। ਸੰਨ 1982 ਤੋਂ ਉਨ੍ਹਾਂ ਧਰਮ ਦੇ ਨਾਮ ’ਤੇ ਕੀਤੇ ਜਾਂਦੇ ਅਡੰਬਰਾਂ, ਅਤੇ ਅਖੌਤੀ ਚਮਤਕਾਰਾਂ ਦਾ ਗੋਰਖਧੰਦਾ ਕਰਨ ਵਾਲੇ ਅਖੌਤੀ ਬਾਬਿਆਂ, ਤਾਂਤਰਿਕਾਂ, ਗੈਬੀ ਸ਼ਕਤੀਆਂ ਦੇ ਨਾਮ ਤੇ ਲੋਕਾਂ ਨੂੰ ਲੁੱਟਣ ਵਾਲੇ ਧਰਮ ਗੁਰੂਆਂ ਦੀ ਅਸਲੀਅਤ ਜੱਗ-ਜ਼ਾਹਰ ਕਰਨ ਲਈ ਮੈਦਾਨ ਮੱਲ ਲਿਆ। ਇਸ ਕਾਰਜ ਦੇ ਨਾਲ-ਨਾਲ ਉਨ੍ਹਾਂ ਵਿਗਿਆਨਕ ਚੇਤਨਾ ਦੇ ਪਸਾਰ ਲਈ ਮਰਾਠੀ ਦੀ ਹਫ਼ਤਾਵਾਰੀ ਪੱਤ੍ਰਿਕਾ ਸਾਧਨਾ ਦੀ ਸੰਪਾਦਨਾ ਵੀ ਸੰਭਾਲੀ। ਇਸ ਸਫ਼ਰ ਦੀ ਸ਼ੁਰੂਆਤ ਤੋਂ ਹੀ ਉਹ ਆਪਣੀ ਮੰਜ਼ਲ ਵੱਲ ਸਾਬਤ ਕਦਮੀਂ ਤੁਰੇ। ਸੰਨ1989 ਵਿੱਚ ਮਹਾਰਾਸ਼ਟਰ ਵਿੱਚ ਅੰਧਸ਼ਰਧਾ ਨਿਰਮੂਲਨ ਸੰਮਤੀ ਦੀ ਸਥਾਪਨਾ ਕਰ ਕੇ ਉਨ੍ਹਾਂ ਅੰਧ-ਵਿਸ਼ਵਾਸਾਂ ਤੇ ਅਗਿਆਨਤਾ ਖ਼ਿਲਾਫ਼ ਸੰਘਰਸ਼ ਨੂੰ ਜਨਤਕ ਮੁਹਿੰਮ ਦਾ ਰੂਪ ਦਿੱਤਾ। ਉਹ ਮਰਾਠੀ ਸਾਹਿਤ ਜਗਤ ਦੀ ਜਾਣੀ-ਪਛਾਣੀ ਸਖ਼ਸੀਅਤ ਸਨ। ਸਮਾਜ ਵਿੱਚ ਵਿਗਿਆਨਕ ਚੇਤਨਾ ਦੀ ਰੁਸ਼ਨਾਈ ਕਰ ਰਹੇ ਇਸ ਸੁਹਿਰਦ ਆਗੂ ਨੂੰ 20 ਅਗਸਤ 2013 ਨੂੰ ਪੂਨਾ ਵਿਖੇ ਦਿਨ-ਦਿਹਾੜੇ ਗੋਲੀਆਂ ਮਾਰ ਕੇ ਮਾਰ ਕਰ ਦਿੱਤਾ ਗਿਆ ਸੀ।