ਵਿਕੀਪੀਡੀਆ:ਚੁਣਿਆ ਹੋਇਆ ਲੇਖ/22 ਅਕਤੂਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੰਦਰਯਾਨ-1 ਪ੍ਰਿਥਵੀ ਦੀ ਪਰਿਧੀ ਤੌਂ ਬਾਹਰ ਭਾਰਤ ਦਾ ਪਹਿਲਾ ਪੁਲਾੜ ਮਿਸ਼ਨ ਹੈ। ਇਸ ਮਿਸ਼ਨ ਦਾ ਮੁੱਖ ਮੰਤਵ ਇੱਕ ਮਾਨਵ ਰਹਿਤ ਵਿਮਾਨ ਨੂੰ ਚੰਦਰਮਾ ਉਦਾਲੇ ਰੱਖਣ ਦਾ ਹੈ।ਜਿਸ ਦੁਆਰਾ ਚੰਦਰਮਾ ਦੀ ਖਣਿਜੀ ਅਤੇ ਰਸਾਇਣਕ ਨੱਕਾਸ਼ੀ ਕੀਤੀ ਜਾ ਸਕੇਗੀ ਅਤੇ ਭਾਰਤ ਦੇ ਤਕਨਾਲੋਜੀ ਅਧਾਰ ਦਾ ਘੇਰਾ ਵਧਾਇਆ ਜਾ ਸਕੇਗਾ। ਇਸਰੋ ਨੇ 22 ਅਕਤੂਬਰ ਦੀ ਇੱਕ ਸਵੇਰ ਨੂੰ ਪੀਐਸ ਐਲ ਵੀ-ਸੀ 11 ਲਾਂਚ ਰਾਕਟ ਦੁਆਰਾ 1380 ਕਿਲੋਗ੍ਰਾਮ ਵਜ਼ਨ ਵਾਲੇ ਚੰਦਰਯਾਨ ਉਪਗ੍ਰਹਿ ਦਾ ਸਫ਼ਲ ਪ੍ਰਖੇਪਣ ਕੀਤਾ। ਇਹ ਸ਼ੁਭਾ ਅਰੰਭ 0622 ਵਜੇ ਸਵੇਰ ਨੂੰ ਪਹਿਲੀ ਕੋਰ ਸਟੇਜ ਦੇ ਦਾਗੇ ਜਾਣ ਤੇ ਹੋਇਆ। ਭਾਰਤ ਦੀ ਪਹਿਲੀ ਚੰਦ੍ਰਮਾ ਮੁਹਿਮ,ਚੰਦਰਯਾਨ, ਆਪਣੇ ਨਾਲ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਦੋ ਉਪਕਰਣ ਲੈ ਕੇ ਚੰਦ ਉੱਤੇ ਲੈ ਗਈ ਹੈ। ਇਹ ਉਪਕਰਣ ਚੰਦਰਮਾ ਦੀ ਸਤ੍ਹਾ,ਖਣਿਜ ਸਾਧਨਾਂ ਅਤੇ ਬਰਫ਼ ਦਾ ਪਤਾ ਲਗਾਉਣਗੇ ਅਤੇ ਧਰੁੱਵੀ ਖੇਤਰਾਂ ਦਾ ਅਧਿਐਨ ਕਰਨਗੇ। ਭਾਰਤ ਦਾ ਚੰਦਰਯਾਨ ਆਪਣੇ ਨਾਲ ਮੂਨ ਇੰਸਪੈਕਟਰ ਪ੍ਰੋਬ ਲੈ ਕੇ ਗਿਆ ਹੈ,ਜੋ ਸਾਬਕਾ ਰਾਸ਼ਟਰਪਤੀ ਅਤੇ ਪ੍ਰਸਿੱਧ ਵਿਗਿਆਨਕ ਏ.ਪੀ.ਜੇ.ਅਬਦੁਲ ਕਲਾਮ ਦੇ ਦਿਮਾਗ ਦੀ ਉਪਜ ਹੈ।ਇਹ ਚੰਦਰਮਾ ਉੱਤੇ ਪਹੁੰਚਣ ਬਾਅਦ ਯਾਨ ਤੋਂ ਅਲੱਗ ਹੋ ਜਾਵੇਗਾ ਅਤੇ ਸਤ੍ਹਾ ਉੱਤੇ ਉੱਤਰ ਜਾਵੇਗਾ।