ਵਿਕੀਪੀਡੀਆ:ਚੁਣਿਆ ਹੋਇਆ ਲੇਖ/23 ਜੁਲਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੰਦਰ ਸ਼ੇਖਰ ਆਜ਼ਾਦ
ਚੰਦਰ ਸ਼ੇਖਰ ਆਜ਼ਾਦ

ਚੰਦਰ ਸ਼ੇਖਰ ਆਜ਼ਾਦ (23 ਜੁਲਾਈ 1906 – 27 ਫਰਵਰੀ 1931), ਆਜ਼ਾਦ ਵਜੋਂ ਮਸ਼ਹੂਰ ਭਾਰਤੀ ਇਨਕਲਾਬੀ ਸਨ ਜਿਨ੍ਹਾਂ ਨੇ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਨੂੰ ਇਸਦੇ ਬਾਨੀ ਰਾਮ ਪਰਸ਼ਾਦ ਬਿਸਮਿਲ ਅਤੇ ਤਿੰਨ ਹੋਰ ਪ੍ਰਮੁੱਖ ਪਾਰਟੀ ਆਗੂਆਂ, ਰੋਸ਼ਨ ਸਿੰਘ, ਰਾਜਿੰਦਰ ਨਾਥ ਲਾਹਿਰੀ ਅਤੇ ਅਸ਼ਫਾਕਉਲਾ ਖਾਨ ਦੀ ਮੌਤ ਦੇ ਬਾਅਦ ਨਵੇਂ ਨਾਮ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ (HSRA) ਹੇਠ ਪੁਨਰਗਠਿਤ ਕੀਤਾ। ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ, 1906 ਨੂੰ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਰਿਆਸਤ ਦੇ ਪਿੰਡ ਭਾਵਰਾ ਵਿਚ ਸ੍ਰੀਮਤੀ ਜਗਰਾਣੀ ਦੇਵੀ ਦੀ ਕੁੱਖੋਂ ਹੋਇਆ। ਘਰਦਿਆਂ ਨੇ ਉਨ੍ਹਾਂ ਨੂੰ ਸਕੂਲੇ ਪੜ੍ਹਨੇ ਪਾਇਆ ਪਰ ਉਨ੍ਹਾਂ ਦੀਆਂ ਰੁਚੀਆਂ ਤੇ ਆਦਤਾਂ ਨੂੰ ਦੇਖਦੇ ਹੋਏ ਉਨ੍ਹਾਂ ਦੇ ਮਾਂ-ਪਿਓ ਨੇ ਆਜ਼ਾਦ ਨੂੰ ਕਿਸੇ ਕੰਮ-ਕਾਰ ਲਾਉਣ ਦੀ ਸੋਚੀ ਅਤੇ ਸਕੂਲੋਂ ਉਨ੍ਹਾਂ ਦਾ ਨਾਂ ਕਟਵਾ ਦਿੱਤਾ। ਉਹ ਨੌਕਰੀ ਛੱਡ ਬੰਬਈ ਚਲਾ ਗਿਆ। ਉਥੇ ਉਨ੍ਹਾਂ ਨੂੰ ਜਹਾਜ਼ਾਂ ਨੂੰ ਰੰਗਣ ਵਾਲੇ ਰੰਗਸਾਜਾਂ ਦੇ ਸਹਾਇਕ ਵਜੋਂ ਕੰਮ ਮਿਲ ਗਿਆ। ਪਰ ਬੰਬਈ ਦੀ ਮਸ਼ੀਨੀ ਜ਼ਿੰਦਗੀ ਉਨ੍ਹਾਂ ਨੂੰ ਰਾਸ ਨਾ ਆਈ। ਬੇਚੈਨੀ ਦੀ ਇਸ ਅਵਸਥਾ ‘ਚ ਉਨ੍ਹਾਂ ਬੰਬਈ ਛੱਡ ਦਿੱਤੀ। 27 ਫਰਵਰੀ, 1931 ਇਲਾਹਾਬਾਦ ਦੇ ਏਲਫਰਡ ਪਾਰਕ ਨੂੰ ਅੰਗਰੇਜ਼ ਪੁਲੀਸ ਨੇ ਚਾਰ-ਚੁਫੇਰਿਓਂ ਘੇਰ ਲਿਆ। ਚੰਦਰ ਸ਼ੇਖਰ ਆਜ਼ਾਦ ਹੁਰਾਂ ਵੱਡੇ ਦਰੱਖਤ ਦੀ ਓਟ ਲਈ। ਮਾਊਜ਼ਰ ਨੂੰ ਪਲੋਸਿਆ ਤੇ ਮੁਕਾਬਲਾ ਸ਼ੁਰੂ ਕਰ ਦਿੱਤਾ। ਇਸ ਬੇਜੋੜ ਮੁਕਾਬਲੇ ਵਿਚ ਚੰਦਰ ਸ਼ੇਖਰ ਆਜ਼ਾਦ ਸ਼ਹੀਦ ਹੋ ਗਏ। ਆਖਿਰ, ਆਪਣੇ ਬੋਲਾਂ ਨੂੰ ਅਮਰ ਕਰ ਗਏ।