ਵਿਕੀਪੀਡੀਆ:ਚੁਣਿਆ ਹੋਇਆ ਲੇਖ/24 ਜੁਲਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਾਬਾ ਗੁਰਦਿੱਤ ਸਿੰਘ
ਬਾਬਾ ਗੁਰਦਿੱਤ ਸਿੰਘ

ਬਾਬਾ ਗੁਰਦਿੱਤ ਸਿੰਘ (25 ਅਗਸਤ 1860 - 24 ਜੁਲਾਈ 1954) 29 ਸਤੰਬਰ 1914 ਦੇ ਬਜ ਬਜ ਘਾਟ ਕਲਕੱਤੇ ਦੇ ਖੂਨੀ ਸਾਕੇ ਨਾਲ ਸੰਬੰਧਿਤ ਕੇਂਦਰੀ ਹਸਤੀ ਸੀ। ਬਾਬਾ ਗੁਰਦਿੱਤ ਸਿੰਘ ਜੀ ਦਾ ਜਨਮ 1860 ਨੂੰ ਸਰਹਾਲੀ ਕਲਾਂ,ਜਿਲ੍ਹਾ ਅੰਮ੍ਰਿਤਸਰ (ਬਰਤਾਨਵੀ ਪੰਜਾਬ) ਵਿੱਚ ਹੋਇਆ। ਉਨ੍ਹਾ ਦੇ ਪਿਤਾ ਦਾ ਨਾਮ ਸਰਦਾਰ ਹੁਕਮ ਸਿੰਘ ਸੀ ਤੇ ਗੁਰਦਿੱਤ ਸਿੰਘ ਦੇ ਬਚਪਨ ਸਮੇਂ ਹੀ ਉਹ ਰੁਜਗਾਰ ਲਈ ਮਲਾਇਆ ਚਲੇ ਗਏ ਅਤੇ ਠੇਕੇਦਾਰੀ ਕਰਨ ਲੱਗੇ। ਗੁਰਦਿਤ ਸਿੰਘ ਨੇ ਆਪਣੇ ਬਚਪਨ ਵਿੱਚ ਬਹੁਤ ਥੋੜੀ ਵਿਦਿਆ ਹਾਸਲ ਕੀਤੀ। ਆਖਰ ਉਹ ਵੀ ਮਲਾਇਆ ਚਲੇ ਗਏ ਤੇ ਆਪਣੇ ਬਾਪ ਵਾਂਗ ਹੀ ਠੇਕੇਦਾਰੀ ਦਾ ਕੰਮ ਸ਼ੁਰੂ ਕਰ ਲਿਆ। 1911 ਨੂੰ ਉਨ੍ਹਾ ਨੇ ਜਬਰੀ ਮਜ਼ਦੂਰੀ ਦੇ ਵਿਰੁਧ ਅਵਾਜ਼ ਉਠਾਈ। ਉਨ੍ਹਾ ਨੇ ਸਰਕਾਰ ਨੂੰ ਉਨ੍ਹਾਂ ਅਫਸਰਾਂ ਖਿਲਾਫ਼ ਲਿਖਤੀ ਸ਼ਿਕਾਇਤ ਕੀਤੀ ਜਿਹੜੇ ਗਰੀਬ ਪੇਂਡੂਆਂ ਤੋਂ ਵਗਾਰ ਕਰਵਾਉਂਦੇ ਸਨ। ਗੁਰਦਿੱਤ ਸਿੰਘ ਨੇ ਇੱਕ ਜਪਾਨੀ ਜਹਾਜ਼ ਕਾਮਾਗਾਟਾ ਮਾਰੂ 1914 ਵਿੱਚ ਕਿਰਾਏ ਤੇ ਲਿਆ ਤੇ ਕੈਨੇਡਾ ਲਈ ਚੱਲ ਪਏ। ਇਸ ਵਿੱਚ 372 ਮੁਸਾਫਰਾਂ ਵਿਚੋਂ ਬਹੁਤੇ ਪੰਜਾਬੀ ਸਿਖ ਸਨ। ਉਹ ਹਾਂਗਕਾਂਗ ਤੋਂ 3 ਅਪ੍ਰੈਲ 1914 ਨੂੰ ਵੈਨਕੂਵਰ ਨੂੰ ਚੱਲ ਪਏ। ਇਹ ਜੱਥਾ 22 ਮਈ 1914 ਨੂੰ ਕਨੇਡਾ ਦੇ ਕੰਢੇ ਪਹੁੰਚਿਆ। ਪਰ ਜਹਾਜ਼ ਨੂੰ ਬੰਦਰਗਾਹ ਤੇ ਲਾਉਣ ਦੀ ਇਜਾਜ਼ਤ ਨਾ ਦਿੱਤੀ ਗਈ।