ਵਿਕੀਪੀਡੀਆ:ਚੁਣਿਆ ਹੋਇਆ ਲੇਖ/26 ਮਾਰਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਹਾਦੇਵੀ ਵਰਮਾ (26 ਮਾਰਚ 1907 - 11 ਸਤੰਬਰ 1987) ਹਿੰਦੀ ਦੀਆਂ ਸਭ ਤੋਂ ਜਿਆਦਾ ਪ੍ਰਤਿਭਾਸ਼ੀਲ ਕਵਿਤਰੀਆਂ ਵਿੱਚੋਂ ਇੱਕ ਹੈ। ਉਹ ਹਿੰਦੀ ਸਾਹਿਤ ਵਿੱਚ ਛਾਇਆਵਾਦੀ ਯੁੱਗ ਦੇ ਚਾਰ ਪ੍ਰਮੁੱਖ ਸਤੰਭਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਆਧੁਨਿਕ ਹਿੰਦੀ ਦੀਆਂ ਸਭ ਤੋਂ ਸਜੀਵ ਕਵਿਤਰੀਆਂ ਵਿੱਚੋਂ ਇੱਕ ਹੋਣ ਦੇ ਕਾਰਨ ਉਸ ਨੂੰ ਆਧੁਨਿਕ ਮੀਰਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।ਕਵੀ ਨਿਰਾਲਾ ਨੇ ਉਸ ਨੂੰ “ਹਿੰਦੀ ਦੇ ਵਿਸ਼ਾਲ ਮੰਦਰ ਦੀ ਸਰਸਵਤੀ” ਵੀ ਕਿਹਾ ਹੈ। ਮਹਾਦੇਵੀ ਨੇ ਆਜ਼ਾਦੀ ਦੇ ਪਹਿਲੇ ਦਾ ਭਾਰਤ ਵੀ ਵੇਖਿਆ ਅਤੇ ਉਸਦੇ ਬਾਅਦ ਦਾ ਵੀ। ਉਹ ਉਨ੍ਹਾਂ ਕਵੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਵਿਆਪਕ ਸਮਾਜ ਵਿੱਚ ਕੰਮ ਕਰਦੇ ਹੋਏ ਭਾਰਤ ਦੇ ਅੰਦਰ ਮੌਜੂਦ ਹਾਹਾਕਾਰ, ਰੁਦਨ ਨੂੰ ਵੇਖਿਆ, ਪਰਖਿਆ ਅਤੇ ਕਰੁਣ ਹੋਕੇ ਹਨੇਰੇ ਨੂੰ ਦੂਰ ਕਰਨ ਵਾਲੀ ਦ੍ਰਿਸ਼ਟੀ ਦੇਣ ਦੀ ਕੋਸ਼ਿਸ਼ ਕੀਤੀ। ਨਾ ਕੇਵਲ ਉਸ ਦੀ ਕਵਿਤਾ ਸਗੋਂ ਉਸ ਦੇ ਸਾਮਾਜ ਸੁਧਾਰ ਦੇ ਕਾਰਜ ਅਤੇ ਔਰਤਾਂ ਦੇ ਪ੍ਰਤੀ ਚੇਤਨਾ ਭਾਵ ਵੀ ਇਸ ਦ੍ਰਿਸ਼ਟੀ ਤੋਂ ਪ੍ਰਭਾਵਿਤ ਰਹੇ। ਮਹਾਦੇਵੀ ਵਰਮਾ ਨੇ ਖੜੀ ਬੋਲੀ ਹਿੰਦੀ ਦੀ ਕਵਿਤਾ ਵਿੱਚ ਉਸ ਕੋਮਲ ਸ਼ਬਦਾਵਲੀ ਦਾ ਵਿਕਾਸ ਕੀਤਾ ਜੋ ਹੁਣ ਤੱਕ ਕੇਵਲ ਬ੍ਰਜਭਾਸ਼ਾ ਵਿੱਚ ਹੀ ਸੰਭਵ ਮੰਨੀ ਜਾਂਦੀ ਸੀ। ਇਸਦੇ ਲਈ ਉਸ ਨੇ ਆਪਣੇ ਸਮੇਂ ਦੇ ਅਨੁਕੂਲ ਸੰਸਕ੍ਰਿਤ ਅਤੇ ਬਾਂਗਲਾ ਦੇ ਕੋਮਲ ਸ਼ਬਦਾਂ ਨੂੰ ਚੁਣਕੇ ਹਿੰਦੀ ਦਾ ਜਾਮਾ ਪੁਆਇਆ। ਸੰਗੀਤ ਦੀ ਜਾਣਕਾਰ ਹੋਣ ਦੇ ਕਾਰਨ ਉਸ ਦੇ ਗੀਤਾਂ ਦਾ ਨਾਦ-ਸੁਹੱਪਣ ਅਤੇ ਪੈਨੀ ਉਕਤੀਆਂ ਦੀ ਵਿਅੰਜਨਾ ਸ਼ੈਲੀ ਹੋਰ ਥਾਂ ਅਨੋਖੀ ਹੈ। ਉਸ ਨੇ ਪੜ੍ਹਾਉਣ ਤੋਂ ਆਪਣੇ ਕਿੱਤਾਗਤ ਜੀਵਨ ਦੀ ਸ਼ੁਰੂਆਤ ਕੀਤੀ ਅਤੇ ਅੰਤਮ ਸਮੇਂ ਤੱਕ ਉਹ ਪ੍ਰਯਾਗ ਮਮਹਿਲਾ ਵਿਦਿਆਪੀਠ ਦੀ ਪ੍ਰਧਾਨਾਚਾਰਿਆ ਬਣੀ ਰਹੀ। ਉਸ ਦਾ ਬਾਲ-ਵਿਆਹ ਹੋਇਆ ਪਰ ਉਸ ਨੇ ਕੰਵਾਰੀ ਦੀ ਤਰ੍ਹਾਂ ਜੀਵਨ-ਨਿਰਬਾਹ ਕੀਤਾ।