ਵਿਕੀਪੀਡੀਆ:ਚੁਣਿਆ ਹੋਇਆ ਲੇਖ/29 ਅਕਤੂਬਰ
ਨੋਰਾ ਰਿਚਰਡ (29 ਅਕਤੂਬਰ 1876 - 3 ਮਾਰਚ 1971) ਆਇਰਲੈਂਡ ਦੀ ਜਨਮੀ ਅਭਿਨੇਤਰੀ ਅਤੇ ਨਾਟ-ਕਰਮੀ ਸੀ, ਜੋ ਬਾਅਦ ਨੂੰ ਪੰਜਾਬ ਦੀ ਲੇਡੀ ਗਰੇਗੋਰੀ ਕਹਿਲਾਈ। ਉਸਨੂੰ ਪੰਜਾਬੀ ਨਾਟਕ ਦੀ ਨੱਕੜਦਾਦੀ ਵਜੋਂ ਜਾਣਿਆ ਜਾਂਦਾ ਹੈ, ਜਿਸਨੇ ਆਪਣੇ ਜੀਵਨ ਦੇ 60 ਸਾਲ (1911–1971) ਪੰਜਾਬੀ ਰੰਗ-ਮੰਚ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਵਿੱਚ ਭਰਪੂਰ ਯੋਗਦਾਨ ਪਾਇਆ। ਉਹ 1911 ਵਿੱਚ ਲਹੌਰ (ਬਰਤਾਨਵੀ ਭਾਰਤ) ਵਿੱਚ ਅਧਿਆਪਕ ਨਿਯੁਕਤ ਹੋ ਕੇ ਆਈ। 1914 ਵਿੱਚ ਈਸ਼ਵਰ ਚੰਦਰ ਨੰਦਾ ਦੇ ਲਿਖੇ ਨਾਟਕ 'ਦੁਲਹਨ' ਦਾ ਨਿਰਦੇਸ਼ਕ ਅਤੇ ਨਿਰਮਾਤਾ ਵਜੋਂ ਮੰਚਨ ਕਰਵਾਇਆ। 1970, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪੰਜਾਬੀ ਸੱਭਿਆਚਾਰ, ਖਾਸਕਰ ਪੰਜਾਬੀ ਨਾਟਕ ਨੂੰ ਪ੍ਰਫੁਲਤ ਕਰਨ ਵਿੱਚ ਉਸ ਦੇ ਯੋਗਦਨ ਲਈ ਉਸਨੂੰ ਡੀ. ਲਿੱਟ. ਦੀ ਡਿਗਰੀ ਨਾਲ ਨਿਵਾਜਿਆ। ਬਹੁਤ ਹੀ ਛੋਟੀ ਉਮਰ ਵਿੱਚ ਨੋਰਾ ਨੇ ਥੀਏਟਰ ਨੂੰ ਆਪਣਾ ਲਿਆ ਅਤੇ ਇੱਕ ਸਫਲ ਅਦਾਕਾਰਾ ਬਣ ਗਈ। ਉਹ ਇੱਕ ਅੰਗਰੇਜ਼ੀ ਅਧਿਆਪਕ ਅਤੇ ਇੱਕ ਯੂਨੀਟੇਰੀਅਨ ਕ੍ਰਿਸ਼ਚੀਅਨ, ਫ਼ਿਲਿਪੁੱਸ ਅਰਨੈਸਟ ਰਿਚਰਡਸ ਨਾਲ ਵਿਆਹੀ ਹੋਈ ਸੀ।