ਵਿਕੀਪੀਡੀਆ:ਚੁਣਿਆ ਹੋਇਆ ਲੇਖ/29 ਜੁਲਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾਇਨਾ ਵੇਲਜ਼ ਦੀ ਰਾਜਕੁਮਾਰੀ ਜੋ ਇੰਗਲੈਂਡ ਦੇ ਸ਼ਾਹੀ ਪਰਿਵਾਰ ਦੀ ਨੂੰਹ ਅਤੇ ਰਾਜਕੁਮਾਰ ਚਾਰਲਸ ਦੀ ਪਤਨੀ ਅਤੇ ਵਿਸ਼ਵ ਸੁੰਦਰੀ ਸੀ। ਡਾਇਨਾ ਦਾ ਜਨਮ ਸ਼ਾਹੀ ਪਰਿਵਾਰ ਦੇ ਵਫ਼ਾਦਾਰ ਦੇ ਘਰ ਹੋਇਆ। ਡਾਇਨਾ ਦੇ ਪਿਤਾ ਅੱਠਵੇਂ ਅਰਲ ਸਪੈਂਸਰ ਨੇ ਸ਼ਾਹੀ ਪਰਵਾਰ ਲਈ ਕੰਮ ਕੀਤਾ ਸੀ ਅਤੇ ਡਾਇਨਾ ਮਹਾਰਾਣੀ ਦੇ ਸੈਂਡਰਿੰਘਮ ਐਸਟੇਟ ਵਾਲੇ ਘਰ ‘ਪਾਰਕ ਹਾਊਸ’ ਵਿੱਚ ਪਲੀ ਹੈ। 1981 ਵਿੱਚ ਸ਼ਹਿਜ਼ਾਦਾ ਚਾਰਲਸ ਨਾਲ ਹੋਏ ਵਿਆਹ ਵੇਲੇ ਡਾਇਨਾ ਦੀ ਉਮਰ 20 ਸਾਲਾਂ ਦੀ ਸੀ, ਜਦੋਂ ਕਿ ਉਸ ਦੀ ਸੱਸ ਉਮਰ ਦੇ 55ਵਿਆਂ ਵਿੱਚ ਸੀ। ਸ਼ਹਿਜ਼ਾਦੀ ਡਾਇਨਾ ਵਿੱਚ ਲੰਮੇ ਸਮੇਂ ਤੱਕ ਰਿਸ਼ਤੇ ਗੜਬੜੀ ਵਾਲੇ ਰਹੇ ਹਨ। ਇੰਗਲੈਂਡ ਦੇ ਮਰਹੂਮ ਰਾਜਕੁਮਾਰੀ ਡਾਇਨਾ ਨੂੰ ਸਿਰਫ ਇੰਗਲੈਂਡ ਦੇ ਲੋਕਾਂ ਦਾ ਹੀ ਨਹੀਂ ਸਗੋਂ ਭਾਰਤੀਆਂ ਅਤੇ ਹੋਰ ਦੇਸ਼ਾਂ ਦੇ ਲੋਕਾਂ ਵੱਲੋਂ ਵੀ ਕਾਫੀ ਪਿਆਰ ਮਿਲਿਆ। ਇਸ ਦਾ ਕਾਰਨ ਸੀ ਡਾਇਨਾ ਦੀ ਖੂਬਸੂਰਤੀ ਤੇ ਆਮ ਲੋਕਾਂ ਨਾਲ ਰਾਬਤਾ ਕਾਇਮ ਕਰਨ ਦਾ ਉਸ ਦਾ ਤਰੀਕਾ। ਡਾਇਨਾ ਦੀ ਮੌਤ ਇਕ ਕਾਰ ਦੁਰਘਟਨਾ ਵਿੱਚ 31 ਅਗਸਤ 1997 ਵਿੱਚ ਹੋ ਗਈ ਸੀ।