ਵਿਕੀਪੀਡੀਆ:ਚੁਣਿਆ ਹੋਇਆ ਲੇਖ/30 ਜੁਲਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੈਨਰੀ ਫ਼ੋਰਡ
ਹੈਨਰੀ ਫ਼ੋਰਡ

ਹੈਨਰੀ ਫ਼ੋਰਡ (30 ਜੁਲਾਈ 1863 - 07 ਅਪ੍ਰੈਲ 1947) ਅਮਰੀਕਾ ਵਿੱਚ ਫ਼ੋਰਡ ਮੋਟਰ ਕੰਪਨੀ ਦਾ ਸੰਸਥਾਪਕ ਸੀ। ਉਹ ਆਧੁਨਿਕ ਯੁੱਗ ਦੀ ਭਾਰੀ ਮਾਤਰਾ ਵਿੱਚ ਉਤਪਾਦਨ ਲਈ ਢੁਕਵੀਂ ਅਸੈਂਬਲੀ ਲ਼ਾਈਨ ਦੇ ਵਿਕਾਸ ਦਾ ਸਰਪ੍ਰਸਤ ਸੀ। ਹਾਲਾਂਕਿ ਫ਼ੋਰਡ ਨੇ ਅਸੈਂਬਲੀ ਲ਼ਾਈਨ ਦੀ ਖੋਜ ਨਹੀਂ ਕੀਤੀ, ਲੇਕਿਨ ਫ਼ੋਰਡ ਨੇ ਪਹਿਲੀ ਆਟੋਮੋਬਾਇਲ ਬਣਾਈ ਅਤੇ ਵਿਕਸਿਤ ਕੀਤੀ ਜਿਸਨੂੰ ਕਈ ਮੱਧ ਵਰਗ ਦੇ ਅਮਰੀਕੀ ਬਰਦਾਸ਼ਤ ਕਰ ਸਕਦੇ ਸਨ। ਉਸ ਨੇ ਮਾਡਲ ਟੀ ਨਾਮਕ ਗੱਡੀ ਕੱਢੀ ਜਿਸਨੇ ਆਵਾਜਾਈ ਅਤੇ ਅਮਰੀਕੀ ਉਦਯੋਗ ਵਿੱਚ ਇਨਕਲਾਬ ਲਿਆ ਦਿੱਤਾ। ਉਹ ਮਹਾਨ ਖੋਜੀ ਵੀ ਸੀ। ਉਸ ਨੂੰ ਅਮਰੀਕਾ ਦੇ 161 ਪੇਟੇਂਟ ਪ੍ਰਾਪਤ ਹੋਏ ਸਨ। ਫ਼ੋਰਡ ਕੰਪਨੀ ਦੇ ਮਾਲਿਕ ਦੇ ਰੂਪ ਵਿੱਚ ਉਹ ਸੰਸਾਰ ਦੇ ਸਭ ਤੋਂ ਧਨੀ ਅਤੇ ਪ੍ਰਸਿੱਧ ਆਦਮੀਆਂ ਵਿੱਚੋਂ ਇੱਕ ਸੀ। ਉਸ ਨੇ ਆਪਣੀ ਸਾਰੀ ਜਾਇਦਾਦ ਫ਼ੋਰਡ ਫਾਉਂਡੇਸ਼ਨ ਦੇ ਨਾਮ ਕਰ ਦਿੱਤੀ ਅਤੇ ਅਜਿਹੀ ਵਿਵਸਥਾ ਬਣਾ ਦਿੱਤੀ ਕਿ ਉਹ ਸਥਾਈ ਤੌਰ ਤੇ ਉਸ ਦੇ ਹੀ ਪਰਵਾਰ ਦੇ ਨਿਅੰਤਰਣ ਵਿੱਚ ਬਣੀ ਰਹੇ।