ਵਿਕੀਪੀਡੀਆ:ਚੁਣਿਆ ਹੋਇਆ ਲੇਖ/4 ਜਨਵਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੂਈ ਬਰੇਲ
ਲੂਈ ਬਰੇਲ

ਲੂਈ ਬਰੇਲ (4 ਜਨਵਰੀ, 1809-6 ਜਨਵਰੀ, 1852) ਉਸਦਾ ਜਨਮ ਫਰਾਂਸ ਦੀ ਰਾਜਧਾਨੀ ਪੈਰਿਸ ਤੋਂ ਕੁਝ ਦੂਰ ਕੁਰਵੇ ਨਾਂ ਦੇ ਇੱਕ ਕਸਬੇ ਵਿੱਚ ਹੋਇਆ ਸੀ। ਇਨ੍ਹਾਂ ਦੇ ਪਿਤਾ ਸਾਈਮਨ ਰੇਨੇ ਘੋੜਿਆਂ ਦੀਆਂ ਲਗਾਮਾਂ ਤੇ ਜੀਨ ਬਣਾਉਣ ਦਾ ਕੰਮ ਕਰਦੇ ਸਨ। ਨੇਤਰਹੀਣਾਂ ਦੀ ਇਸ ਲਿਪੀ ਨੂੰ ਲੂਈ ਬਰੇਲ ਨੇ ਤਿਆਰ ਕੀਤਾ ਸੀ| ਜਦੋਂ ਲੂਈ ਬਰੇਲ ਚਾਰ ਸਾਲ ਦੇ ਕਰੀਬ ਹੋਇਆ ਤਾਂ ਪਿਤਾ ਦੀ ਵਰਕਸ਼ਾਪ ਵਿੱਚ ਚਮੜੇ ਨੂੰ ਸਿਊਣ ਵਾਲਾ ਸੂਆ ਤਿਲਕ ਕੇ ਇਸ ਦੀ ਅੱਖ ਵਿੱਚ ਜਾ ਵੱਜਿਆ। ਅੱਖ ’ਚੋਂ ਖ਼ੂਨ ਵਗਣ ਲੱਗ ਪਿਆ ਜਿਸ ਕਾਰਨ ਇਨ੍ਹਾਂ ਦੀ ਇੱਕ ਅੱਖ ਦੀ ਨਜ਼ਰ ਘੱਟ ਗਈ। ਹੌਲੀ-ਹੌਲੀ ਇਸ ਦਾ ਅਸਰ ਦੂਜੀ ਅੱਖ ’ਤੇ ਵੀ ਹੋਇਆ ਤੇ ਉਹ ਵੀ ਖਰਾਬ ਹੋ ਗਈ। ਛੇ ਸਾਲ ਦੀ ਉਮਰ ਤੋਂ ਪਹਿਲਾਂ ਹੀ ਲੂਈ ਨੇਤਰਹੀਣ ਹੋ ਗਿਆ। ਫਰਾਂਸੀਸੀ ਤੋਪਖਾਨੇ ਦੇ ਜਨਰਲ ਮੇਜਰ ਚਾਰਲਸ ਬਾਰਬਰੀਅਰ ਨੇ ਬਰੇਲ ਲਿਪੀ 12 ਬਿੰਦੂਆਂ ’ਤੇ ਅਧਾਰਿਤ ਸੀ ਖੋਜੀ। ਲੂਈ ਨੇ ਇਸ ਲਿੱਪੀ ਨੂੰ ਆਧਾਰ ਬਣਾ ਕੇ 1829 ਵਿੱਚ ਛੇ ਬਿੰਦੂਆਂ ਨੂੰ ਵੱਖ-ਵੱਖ ਤਿੰਨ-ਤਿੰਨ ਦੀਆਂ ਦੋ ਲਾਈਨਾਂ ਵਿੱਚ ਜੋੜ ਕੇ ਲਿਖਿਆ। ਇਨ੍ਹਾਂ ਛੇ ਬਿੰਦੂਆਂ ਨੂੰ ਵੱਖ-ਵੱਖ ਰੂਪਾਂ ਤੇ ਸਥਿਤੀਆਂ ਵਿੱਚ ਰੱਖ ਕੇ 63 ਕਲਾ ਤਿਆਰ ਕੀਤੀਆਂ ਅਤੇ ਵਾਕ ਬਣਤਰਾਂ ਬਣਾਈਆਂ। ਇਸ ਵਿੱਚ ਵੱਖ-ਵੱਖ ਅੱਖਰਾਂ ਲਈ ਵਿਸ਼ੇਸ਼ ਚਿੰਨ੍ਹ ਵੀ ਮਿਲਦੇ ਸਨ। ਇਹ ਉਸ ਨੇ ਆਪਣੇ ਦੋਸਤਾਂ ਨੂੰ ਦਿਖਾਈ। ਇਸ ਤਰ੍ਹਾਂ ਸਾਰੇ ਬੱਚੇ ਇਸ ਨੂੰ ਲਿਖਣ ਤੇ ਪੜ੍ਹਨ ਲੱਗ ਪਏ। ਲੂਈ ਦੀ ਇਹ ਲਿਪੀ ਬੱਚਿਆਂ ਵਿੱਚ ਬਹੁਤ ਹਰਮਨਪਿਆਰੀ ਹੋ ਗਈ।