ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/4 ਜੁਲਾਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਗਵਤੀ ਚਰਣ ਵੋਹਰਾ
ਭਗਵਤੀ ਚਰਣ ਵੋਹਰਾ

ਭਗਵਤੀ ਚਰਣ ਵੋਹਰਾ (4 ਜੁਲਾਈ 1904 - 28 ਮਈ 1930) ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਮਹਾਨ ਕ੍ਰਾਂਤੀਵਾਦੀ ਸਨ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਮੈਂਬਰ ਅਤੇ ਭਗਤ ਸਿੰਘ ਦੇ ਨਾਲ ਹੀ ਇੱਕ ਪ੍ਰਮੁੱਖ ਸਿਧਾਂਤਕਾਰ ਸਨ। ਉਨ੍ਹਾਂ ਦੀ ਮੌਤ ਬੰਬ ਪ੍ਰੀਖਣ ਦੇ ਦੌਰਾਨ ਦੁਰਘਟਨਾ ਵਿੱਚ ਹੋਈ। ਐਚ. ਐਸ. ਆਰ. ਏ. ਦੇ ਇਨਕਲਾਬੀਆਂ ਦੇ ਹੁਣ ਤੱਕ ਪ੍ਰਕਾਸ਼ਿਤ ਕੁੱਲ 105 ਦਸਤਾਵੇਜ਼ਾਂ ਵਿੱਚੋਂ 72 ਭਗਤ ਸਿੰਘ ਦੇ ਲਿਖੇ ਹੋਏ ਹਨ ਅਤੇ ਬਾਕੀ 33 ਭਗਵਤੀ ਚਰਣ ਵੋਹਰਾ, ਸੁਖਦੇਵ, ਬੁਟਕੇਸ਼ਵਰ ਦੱਤ, ਮਹਾਂਵੀਰ ਸਿੰਘ ਆਦਿ ਦੁਆਰਾ ਲਿਖੇ ਗਏ ਹਨ। ਇਸਤੋਂ ਇਹ ਵੀ ਸਪਸ਼ਟ ਹੈ ਕਿ ਇੱਕ ਵਿਚਾਰਕ ਅਤੇ ਸਿਧਾਂਤਕਾਰ ਦੇ ਰੂਪ ਵਿੱਚ, ਆਪਣੇ ਸਾਥੀਆਂ ਵਿੱਚ ਭਗਤ ਸਿੰਘ ਦੀ ਆਗੂ ਭੂਮਿਕਾ ਸੀ। ਵੈਸੇ ਤਾਂ ਸੁਖਦੇਵ, ਬਟੁਕੇਸ਼ਵਰ ਦੱਤ, ਸ਼ਿਵ ਵਰਮਾਂ, ਵਿਜੇ ਕੁਮਾਰ ਸਿਨਹਾ ਆਦਿ ਵੀ ਪ੍ਰਤਿਭਾਵਾਨ ਅਤੇ ਅਧਿਐਨਸ਼ੀਲ ਨੌਜਵਾਨ ਸਨ, ਪਰ ਚਿੰਤਨ ਦੇ ਖੇਤਰ ਵਿੱਚ ਭਗਵਤੀਚਰਣ ਵੋਹਰਾ, ਭਗਤ ਸਿੰਘ ਦੇ ਸਭ ਤੋਂ ਵੱਧ ਕਰੀਬ ਸਨ। ਵਰਣਨਯੋਗ ਹੈ ਕਿ ਭਗਤ ਸਿੰਘ ਦੇ ਨਾਲ਼ ਡੂੰਘੀ ਵਿਚਾਰ-ਚਰਚਾ ਤੋਂ ਬਾਅਦ ਨੌਜਵਾਨ ਭਾਰਤ ਸਭਾ ਅਤੇ ਐਚ. ਐਸ. ਆਰ. ਏ. ਦਾ ਐਲਾਨਨਾਮਾ ਭਗਵਤੀ ਚਰਣ ਵੋਹਰਾ ਨੇ ਹੀ ਤਿਆਰ ਕੀਤਾ ਸੀ। ਉਹ ਭਗਤ ਸਿੰਘ ਦੀ ਵਿਚਾਰਯਾਤਰਾ ਦੇ ਨਜ਼ਦੀਕੀ ਸਹਿਯਾਤਰੀ ਸਨ।