ਵਿਕੀਪੀਡੀਆ:ਚੁਣਿਆ ਹੋਇਆ ਲੇਖ/6 ਅਪਰੈਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਾਰਲੀ ਚੈਪਲਿਨ
ਚਾਰਲੀ ਚੈਪਲਿਨ

ਚਾਰਲੀ ਚੈਪਲਿਨ (16 ਅਪਰੈਲ 1889-25 ਦਸੰਬਰ 1977) ਇੱਕ ਬਰਤਾਨਵੀ ਕਮੇਡੀਅਨ, ਅਦਾਕਾਰ ਅਤੇ ਫ਼ਿਲਮ ਨਿਰਦੇਸ਼ਕ ਸੀ। ਅਮਰੀਕੀ ਸਿਨਮਾ ਦੇ ਕਲਾਸਿਕੀ ਹਾਲੀਵੁੱਡ ਦੇ ਆਰੰਭਿਕ ਤੋਂ ਦਰਮਿਆਨੇ (ਮੂਕ ਫ਼ਿਲਮਾਂ ਦੇ) ਦੌਰ ਵਿੱਚ ਚਾਰਲੀ ਚੈਪਲਿਨ ਨੇ ਫ਼ਿਲਮਸਾਜ਼ ਅਤੇ ਸੰਗੀਤਕਾਰ ਵਜੋਂ ਅਮਰੀਕਾ ਵਿੱਚ ਬਹੁਤ ਸ਼ੋਹਰਤ ਪਾਈ। 6 ਅਪਰੈਲ, 1916 ਚਾਰਲੀ ਚੈਪਲਿਨ ਦੁਨੀਆਂ ਦਾ ਸੱਭ ਤੋਂ ਮਹਿੰਗਾ ਐਕਟਰ ਬਣਿਆ। ਉਸ ਨੇ ਮਲਟੀ ਫ਼ਿਲਮ ਕਾਰਪੋਰੇਸ਼ਨ ਨਾਲ 6 ਲੱਖ 75 ਹਜ਼ਾਰ ਡਾਲਰ ਸਾਲਾਨਾ ਤਨਖ਼ਾਹ ਉੱਤੇ ਕੰਮ ਕਰਮ ਦਾ ਠੇਕਾ ਕੀਤਾ। ਉਸ ਵੇਲੇ ਉਸ ਦੀ ਉਮਰ 26 ਸਾਲ ਦੀ ਸੀ। ਚਾਰਲਜ਼ ਸਪੈਂਸਰ ਚੈਪਲਿਨ 16 ਅਪਰੈਲ 1889 ਨੂੰ ਈਸਟ ਸਟਰੀਟ, ਵਾਲਵ ਰਥ, ਲੰਦਨ, ਇੰਗਲਿਸਤਾਨ ਵਿੱਚ ਪੈਦਾ ਹੋਇਆ। ਇਸ ਦੇ ਮਾਪੇ ਪੁਰਤਾਨੀਆ ਦੇ ਸੰਗੀਤ ਹਾਲਾਂ ਦੀ ਰਵਾਇਤ ਨਾਲ ਤਾਅਲੁੱਕ ਰੱਖਣ ਵਾਲੇ ਫ਼ਨਕਾਰ ਸਨ। ਉਸ ਦਾ ਬਾਪ, ਚਾਰਲਜ਼ ਸਪੈਂਸਰ ਚੈਪਲਿਨ ਸੀਨੀਅਰ, ਇੱਕ ਗਾਇਕ ਅਤੇ ਅਦਾਕਾਰ ਸੀ ਅਤੇ ਉਸ ਦੀ ਮਾਂ, ਹੀਨਾਹ ਸਪੈਂਸਰ, ਇੱਕ ਗਾਇਕਾ ਅਤੇ ਅਦਾਕਾਰਾ ਸੀ। ਉਨ੍ਹਾਂ ਦੋਨਾਂ ਵਿੱਚ ਉਸ ਵਕਤ ਅਲਹਿਦਗੀ ਹੋ ਗਈ ਜਦ ਚਾਰਲੀ ਦੀ ਉਮਰ 3 ਸਾਲ ਤੋਂ ਵੀ ਘੱਟ ਸੀ। ਉਸ ਨੇ ਆਪਣੇ ਮਾਂ ਬਾਪ ਤੋਂ ਗਾਣ ਦੀ ਤਰਬੀਅਤ ਹਾਸਲ ਕੀਤੀ। 1891 ਦੀ ਮਰਦਮ ਸ਼ੁਮਾਰੀ ਤੋਂ ਪਤਾ ਚਲਦਾ ਹੈ ਕਿ ਚਾਰਲੀ ਅਤੇ ਉਸ ਦਾ ਬੜਾ ਮਤਰੇਆ ਭਾਈ ਸਿਡਨੀ (1885-1965) ਆਪਣੀ ਮਾਂ ਦੇ ਨਾਲ ਬਾਰਲੋ ਸਟਰੀਟ, ਵਾਲਵ ਰਥ ਵਿੱਚ ਰਹਿੰਦੇ ਸਨ। ਬਚਪਨ ਵਿੱਚ, ਚਾਰਲੀ ਆਪਣੀ ਮਾਂ ਦੇ ਨਾਲ ਲੈਮਬੇਥ ਦੇ ਕੇਨਿੰਗਟਨ ਰੋਡ ਅਤੇ ਉਸ ਦੇ ਨੇੜੇ ਤੇੜੇ ਵੱਖ ਵੱਖ ਥਾਵਾਂ ਤੇ ਰਹੇ ਹਨ, ਜਿਹਨਾਂ ਵਿੱਚ 3 ਪੋਨਲ ਟੇੱਰਸ, ਚੇਸਟਰ ਸਟਰੀਟ ਅਤੇ 39 ਮੇਥਲੇ ਸਟਰੀਟ ਸ਼ਾਮਿਲ ਹਨ। ਚਾਰਲੀ ਚੈਪਲਿਨ ਨੂੰ ੲਿੱਕ ਵਾਰ ਉਸ ਦੀ ੲਿੱਕ ਫਿਲਮ ਉੱਤੇ ਦੋ ਦਿਨਾਂ ਵਿੱਚ 73 ਹਜ਼ਾਰ ਪੱਤਰ ਪ੍ਰਾਪਤ ਹੋੲੇ ਸਨ।