ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/7 ਅਕਤੂਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਖ਼ਤਰੀ ਬਾਈ ਫੈਜ਼ਾਬਾਦੀ, ਆਮ ਮਸ਼ਹੂਰ ਬੇਗਮ ਅਖ਼ਤਰ (7 ਅਕਤੂਬਰ 1914 – 30 ਅਕਤੂਬਰ 1974), ਪ੍ਰਸਿੱਧ ਹਿੰਦੁਸਤਾਨੀ ਸ਼ਾਸਤਰੀ ਗਾਇਕਾ ਸੀ। ਬਿੱਬੀ ਸੱਤ ਸਾਲਾਂ ਵਿੱਚ ਉਸ ਦੀ ਸੰਗੀਤ ਦੀ ਤਾਲੀਮ ਸ਼ੁਰੂ ਹੋਈ।ਉਹ 15 ਵਰ੍ਹਿਆਂ ਦੀ ਉਮਰੇਂ ਉਸ ਨੇ ਆਪਣੇ ਫ਼ਨ ਦਾ ਪਹਿਲੀ ਵਾਰ ਲੋਕ ਪ੍ਰਦਰਸ਼ਨ ਕੀਤਾ। ਉਸਨੂੰ ਆਵਾਜ਼ ਲਈ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਮਿਲਿਆ ਅਤੇ ਕਲਾ ਦੇ ਖੇਤਰ ਵਿੱਚ ਯੋਗਦਾਨ ਲਈ ਭਾਰਤ ਸਰਕਾਰ ਨੇ ਪਦਮ ਸ਼੍ਰੀ (1968), 1975 ਵਿੱਚ ਉਸਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ। ਉਸਨੂੰ ਮਲਕਾ-ਏ-ਗ਼ਜ਼ਲ ਦਾ ਖ਼ਤਾਬ ਮਿਲਿਆ ਹੋਇਆ ਸੀ। ਉਸ ਨੇ ਦੂਜੇ ਸੰਗੀਤਕਾਰਾਂ ਲਈ ਵੀ ਗਾਇਆ। ਖ਼ਯਾਮ ਸਾਹਿਬ ਵਲੋਂ ਬਣਾਈ ਤਰਜ਼ ’ਤੇ ਉਸ ਵਲੋਂ ਗਾਈ ‘ਮੇਰੇ ਹਮਨਫ਼ਸ ਮੇਰੇ ਹਮਨਵਾ…’ ਗਜ਼ਲ ਨੇ ਬਹੁਤ ਮਕਬੂਲੀਅਤ ਹਾਸਲ ਕੀਤੀ। 1934 ਵਿਚ ਉਸ ਨੇ ਮੈਗਾਫੋਨ ਰਿਕਾਰਡ ਕੰਪਨੀ ਤੋਂ ਕਈ ਗਜ਼ਲਾਂ, ਦਾਦਰਾ ਤੇ ਠੁਮਰੀ ਦੇ ਰਿਕਾਰਡ ਜਾਰੀ ਕਰਵਾਏ। 1945 ਵਿਚ ਅਖ਼ਤਰੀ ਦਾ ਫ਼ਨ ਆਪਣੀਆਂ ਸਿਖ਼ਰਾਂ ’ਤੇ ਸੀ। 1949 ਵਿਚ ਉਸ ਨੇ ਆਲ ਇੰਡੀਆ ਰੇਡੀਉ, ਲਖਨਊ ਲਈ ਤਿੰਨ ਗਜ਼ਲਾਂ ਗਾ ਕੇ ਗਾਇਕੀ ਦੀ ਦੁਨੀਆ ਵਿਚ ਮੁੜ ਕਦਮ ਰੱਖਿਆ। ਦਾਦਰਾ (ਹਮਰੀ ਅਟਰੀਆ ਪੇ ਆਓ ਸਾਂਵਰੀਆ) ਤੇ ਠੁਮਰੀ (‘ਜਬ ਸੇ ਸ਼ਿਆਮ ਸਿਧਾਰੇ…’ ਤੇ ‘ਨਾ ਜਾ ਬਲਮ ਪ੍ਰਦੇਸ’) ਵਿਚ ਵੀ ਉਹ ਗਜ਼ਲ ਗਾਇਨ ਜਿੰਨੀ ਮੁਹਾਰਤ ਰੱਖਦੀ ਸੀ। ਅਖ਼ੀਰ 60 ਵਰ੍ਹਿਆਂ ਦੀ ਉਮਰੇਂ 30 ਅਕਤੂਬਰ, 1974 ਨੂੰ ਉਸ ਪੜਾਅ ਵੱਲ ਤੁਰ ਗਈ ਜਿਥੋਂ ਕੋਈ ਵਾਪਸ ਮੁੜ ਕੇ ਨਹੀਂ ਆਉਂਦਾ।