ਵਿਕੀਪੀਡੀਆ:ਚੁਣਿਆ ਹੋਇਆ ਲੇਖ/7 ਦਸੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੈਦਰ ਅਲੀ
ਹੈਦਰ ਅਲੀ

ਹੈਦਰ ਅਲੀ (1721- 7 ਦਸੰਬਰ 1782) ਮੈਸੂਰ ਦਾ ਸ਼ਾਸਕ ਸੀ ਜਿਸਨੇ ਹਮੇਸ਼ਾ ਅੰਗਰੇਜਾਂ ਦਾ ਵਿਰੋਧ ਕੀਤਾ। ਉਨ੍ਹਾਂ ਦੇ ਪੜਦਾਦਾ ਗਲਬਰਥਾਨ ਦੱਖਣ ਵਿੱਚ ਆਕੇ ਬਸ ਗਏ ਸਨ। ਪਿਤਾ ਫ਼ਤਿਹ ਮੁਹੰਮਦ ਰਿਆਸਤ ਮੈਸੂਰ ਵਿੱਚ ਫ਼ੌਜਦਾਰ ਸਨ। ਹੈਦਰ ਅਲੀ ਪੰਜ ਸਾਲ ਦੇ ਹੋਏ ਤਾਂ ਪਿਤਾ ਇੱਕ ਲੜਾਈ ਵਿੱਚ ਮਾਰੇ ਗਏ ਉਸ ਦੇ ਚਾਚਾ ਨੇ ਉਸ ਨੂੰ ਸੈਨਿਕ ਕਲਾ ਸਿਖਾਈ। 1752 ਵਿੱਚ ਹੈਦਰ ਅਲੀ ਨੇ ਰਿਆਸਤ ਮੈਸੂਰ ਦੀ ਨੌਕਰੀ ਕਰ ਲਈ ਅਤੇ ਵੱਡੀ ਬਹਾਦਰੀ ਨਾਲ ਮਰਹੱਟਿਆਂ ਦੇ ਹਮਲਿਆਂ ਤੋਂ ਰਿਆਸਤ ਨੂੰ ਬਚਾਇਆ। 1755 ਵਿੱਚ ਰਾਜਾ ਨੇ ਉਸ ਨੂੰ ਆਪਣੀ ਫੌਜ ਦਾ ਸੈਨਾਪਤੀ ਬਣਾ ਦਿੱਤਾ। ਮੈਸੂਰ ਦੇ ਕੁਪ੍ਰਬੰਧ ਅਤੇ ਰਾਜਾ ਦੀ ਅਸਮਰਥਾ ਦੇ ਕਾਰਨ ਓੜਕ ਹੈਦਰ ਅਲੀ ਨੇ 1766 ਵਿੱਚ ਰਾਜਾ ਨੂੰ ਵਜ਼ੀਫ਼ਾ ਨਿਰਧਾਰਤ ਕਰਕੇ ਸਰਕਾਰ ਦੀ ਵਾਗਡੋਰ ਆਪਣੇ ਹੱਥ ਵਿੱਚ ਲੈ ਲਈ। ਹੈਦਰ ਅਲੀ ਤਖ਼ਤੇ ਨਸ਼ੀਨ ਦੇ ਸਮੇਂ ਰਾਜ ਮੈਸੂਰ ਵਿੱਚ ਕੇਵਲ 33 ਪਿੰਡ ਸਨ। ਮਗਰ ਉਸ ਨੇ ਥੋੜ੍ਹੇ ਹੀ ਸਮੇਂ ਵਿੱਚ ਇਕ ਹਜਾਰ ਵਰਗ ਮੀਲ ਖੇਤਰ ਵਿੱਚ ਸਰਕਾਰ ਬਣਾ ਲਈ। ਅੰਗਰੇਜਾਂ ਦੇ ਖਿਲਾਫ ਸੁਲਤਾਨ ਹੈਦਰ ਅਲੀ ਨੇ ਦੋ ਯੁੱਧ ਲੜੇ।