ਵਿਕੀਪੀਡੀਆ:ਚੁਣਿਆ ਹੋਇਆ ਲੇਖ/7 ਨਵੰਬਰ
ਮੈਰੀ ਸਕਡੋਵਸਕਾ ਕਿਉਰੀ (7 ਨਵੰਬਰ 1867 – 4 ਜੁਲਾਈ 1934) ਇੱਕ ਪੋਲਿਸ਼-ਫਰਾਂਸੀਸੀ ਰਸਾਇਣ ਵਿਗਿਆਨੀ ਅਤੇ ਭੌਤਿਕ ਵਿਗਿਆਨੀ ਸੀ। ਉਹ ਆਪਣੇ ਰੇਦਡੀਓਧਰਮਿਤਾ ਦੇ ਖੇਤਰ ਵਿੱਚ ਕੀਤੀ ਖੋਜ ਵਾਸਤੇ ਮਸ਼ਹੂਰ ਹਨ। ਓਹ ਦੋ ਨੋਬਲ ਪੁਰਸਕਾਰ ਜਿੱਤਣ ਵਾਲੀ ਪਹਿਲੀ ਔਰਤ ਸੀ। ਓਹ "ਯੂਨੀਵਰਸਿਟੀ ਆਫ਼ ਪੈਰਿਸ" ਦੀ ਪਹਿਲੀ ਮਹਿਲਾ ਪ੍ਰੋਫੈਸਰ ਸੀ। ਉਹ ਵਾਰਸਾ ਵਿਖੇ ਕਲਾਂਦੇਸਤੀਨ ਫਲੋਟਿੰਗ ਯੂਨੀਵਰਸਿਟੀ ਤੋਂ ਪੜ੍ਹੀ ਸੀ ਅਤੇ ਉਸਨੇ ਵਿਗਿਆਨਕ ਟ੍ਰੇਨਿੰਗ ਵਾਰਸਾ ਵਿਖੇ ਹੀ ਸ਼ੁਰੂ ਕੀਤੀ। ਉਸਨੇ 1903 ਵਿੱਚ ਆਪਣੇ ਪਤੀ ਪਿਏਰੇ ਕਿਉਰੀ ਅਤੇ ਭੌਤਿਕ ਵਿਗਿਆਨ ਹੈਨਰੀ ਬਿਕਰਲ ਨਾਲ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਸਾਂਝਾ ਕੀਤਾ। ਫੇਰ 1911 ਵਿੱਚ ਉਸਨੇ ਰਸਾਇਣ ਵਿਗਿਆਨ ਵਿੱਚ ਨੋਬਲ ਪੁਰਸਕਾਰ ਜਿਤਿਆ। ਉਸਨੇ ਰੇਡਿਓਧਰਮਿਤਾ ਦੀ ਆਪਣੀ ਸਿਧਾਂਤ ਦਿਤੇ ਅਤੇ ਦੋ ਧਾਤਾਂ ਦੀ ਖੋਜ ਕੀਤੀ- ਪੋਲੋਨੀਅਮ ਅਤੇ ਰੇਡੀਅਮ। ਉਸਨੇ ਪੈਰਿਸ ਅਤੇ ਵਾਰਸਾ ਵਿਖੇ ਕਿਉਰੀ ਇੰਸਟੀਟਿਊਟ ਦੀ ਨੀਂਹ ਰਖੀ। ਮੈਰੀ ਨੇ ਦੋ ਨਵੇਂ ਧਾਤਾਂ ਦੀ ਖੋਜ ਕੀਤੀ- ਪੋਲੋਨਿਅਮ ਅਤੇ ਰੇਡੀਅਮ। ਦੋਵੇਂ ਧਾਤ ਰੇਡਿਓਐਕਟਿਵ ਹਨ। ਉਸਨੇ ਆਪਣੇ ਦੁਆਰਾ ਖੋਜੇ ਗਏ ਪਹਿਲੇ ਧਾਤ ਦਾ ਨਾਂ ਅਜਾਦ ਪੋਲੈਂਡ ਦੇ ਨਾਂ ਉੱਤੇ ਰਖਿਆ। 2011 ਨੂੰ ਮੈਰੀ ਕਿਉਰੀ ਦੇ ਰਾਸਾਇਣ ਵਿਗਿਆਨ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਦੀ 100ਵੀਂ ਵਰੇਗੰਢ ਤੇ ਐਸ ਸਾਲ ਨੂੰ ਅੰਤਰਰਾਸ਼ਟਰੀ ਰਾਸਾਇਣ ਵਿਗਿਆਨ ਵਰੇ ਵਜੋਂ ਮਨਾਇਆ ਗਾਇਆ।