ਵਿਕੀਪੀਡੀਆ:ਚੁਣਿਆ ਹੋਇਆ ਲੇਖ/8 ਅਕਤੂਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਿਰਮੋਹਗੜ੍ਹ ਦੀ ਲੜਾਈ ਜੋ 8 ਅਕਤੂਬਰ, 1700 ਵਿੱਚ ਅਜਮੇਰ ਚੰਦ ਦੀ ਫ਼ੌਜ ਤੇ ਸਿੱਖਾਂ ਵਿੱਚ ਲੜੀ ਗਈ। ਪਹਾੜੀ ਰਾਜਿਆਂ ਨੇ ਨਿਰਮੋਹਗੜ੍ਹ ਵਿੱਚ ਗੁਰੂ ਸਾਹਿਬ ਉੱਤੇ ਹਮਲਾ ਬੋਲ ਦਿੱਤਾ। ਸਵਾ ਪਹਿਰ ਦੋਹਾਂ ਪਾਸਿਆਂ ਤੋਂ ਘਮਾਸਾਨ ਜੰਗ ਹੋਈ। ਅਜਮੇਰ ਚੰਦ ਦੀ ਫ਼ੌਜ ਕੋਲ ਗੋਲਾ ਬਾਰੂਦ ਕਾਫ਼ੀ ਸੀ ਤੇ ਉਸ ਦੀ ਫ਼ੌਜ ਦੀ ਗਿਣਤੀ ਵੀ ਬਹੁਤ ਸੀ। ਗੁਰੂ ਸਾਹਿਬ ਕੋਲ ਗਿਣਵੇਂ ਚੁਣਵੇਂ ਸਿੰਘ ਹੀ ਸਨ। ਇਸ ਦੇ ਬਾਵਜੂਦ ਸਿੰਘ ਬਹਾਦਰੀ ਨਾਲ ਲੜੇ। ਅੰਤ ਰਾਜੇ ਆਪਣੇ ਮਨਸੂਬੇ ਵਿੱਚ ਕਾਮਯਾਬ ਨਾ ਹੋ ਸਕੇ। ਸਿੱਖਾਂ ਦੀ ਜਿੱਤ ਹੋਈ।