ਵਿਕੀਪੀਡੀਆ:ਪੰਜ ਥੰਮ੍ਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਵਿਕੀਪੀਡੀਆ:ਪੰਜ ਥੰਮ ਤੋਂ ਰੀਡਿਰੈਕਟ)
Jump to navigation Jump to search

ਵਿਕੀਪੀਡੀਆ ਦੇ ਬੁਨਿਆਦੀ ਅਸੂਲ ਪੰਜ ਥੰਮਾਂ ਦੀ ਸ਼ਕਲ ਵਿਚ ਦਰਸਾਏ ਗਏ ਹਨ:

ਪਹਿਲਾ ਥੰਮਵਿਕੀਪੀਡੀਆ ਇਕ ਗਿਆਨ ਕੋਸ਼ (ਐਨਸਾਈਕਲੋਪੀਡੀਆ) ਹੈ।

ਵਿਕੀਪੀਡੀਆ ਇਕ ਗਿਆਨ ਕੋਸ਼ (ਐਨਸਾਈਕਲੋਪੀਡੀਆ) ਹੈ। ਇਹ ਕੋਈ ਅਖ਼ਬਾਰ, ਰਸਾਲਾ, ਟੂਰਿਸਟ ਗਾਈਡ ਜਾਂ ਇਸ਼ਤਿਹਾਰ ਦੇਣ ਦੀ ਥਾਂ ਨਹੀਂ ਹੈ। ਵਿਕੀਪੀਡੀਆ ਕੋਈ ਡਾਇਰੈਕਟਰੀ ਜਾਂ ਸ਼ਬਦਕੋਸ਼ (ਡਿਕਸ਼ਨਰੀ) ਵੀ ਨਹੀਂ ਹੈ। ਅਜਿਹੀ ਸਮੱਗਰੀ ਵਿਕੀ ਦੇ ਸਾਥੀ ਪ੍ਰੋਜੈਕਟਾਂ ’ਤੇ ਲਿਖਣੀ ਚਾਹੀਦੀ ਹੈ। ਇੱਥੇ ਲਿਖੇ ਲੇਖ ਖ਼ਾਸੀ ਅਹਿਮੀਅਤ ਵਾਲ਼ੇ ਹੋਣੇ ਚਾਹੀਦੇ ਹਨ।

ਦੂਜਾ ਥੰਮਵਿਕੀਪੀਡੀਆ ਇਕ ਨਿਰਪੱਖ ਨਜ਼ਰੀਏ ਤੋਂ ਲਿਖਿਆ ਜਾਂਦਾ ਹੈ।

ਅਸੀਂ ਲੇਖਾਂ ਵਿਚਲੇ ਵਿਚਾਰਾਂ ਨੂੰ ਉਦਾਸੀਨ ਅਤੇ ਨਿਰਪੱਖ ਰੱਖਣ ਦਾ ਯਤਨ ਕਰਦੇ ਹਾਂ। ਵਕਾਲਤ ਤੋਂ ਪਰਹੇਜ਼ ਕੀਤਾ ਜਾਂਦਾ ਹੈ ਅਤੇ ਬਹਿਸ ਨਹੀਂ ਕੀਤੀ ਜਾਂਦੀ। ਕਿਸੇ ਵੀ ਨਜ਼ਰੀਏ ਨੂੰ “ਇਕ ਸੱਚ” ਜਾਂ “ਸਭ ਤੋਂ ਚੰਗਾ” ਕਹਿ ਕੇ ਪੇਸ਼ ਨਹੀਂ ਕੀਤਾ ਜਾਂਦਾ। ਲੇਖਾਂ ਦੀ ਸਮੱਗਰੀ ਤਸਦੀਕ ਦੇ ਕਾਬਿਲ ਹੋਣੀ ਚਾਹੀਦੀ ਹੈ ਭਾਵ ਭਰੋਸੇਯੋਗ ਸਰੋਤ ਪੇਸ਼ ਕੀਤੇ ਜਾਣੇ ਚਾਹੀਦੇ ਹਨ ਅਤੇ ਜਿਉਂਦੇ ਇਨਸਾਨਾਂ ਬਾਰੇ ਲਿਖੇ ਲੇਖਾਂ ਲਈ ਤਾਂ ਸਰੋਤ ਜੋੜਨੇ ਲਾਜ਼ਮੀ ਹਨ। ਬੇ-ਸਰੋਤ ਲੇਖ ਮਿਟਾ ਦਿੱਤੇ ਜਾਂਦੇ ਹਨ।

ਤੀਜਾ ਥੰਮਵਿਕੀਪੀਡੀਆ ਅਜ਼ਾਦ ਸਮੱਗਰੀ ਹੈ ਜਿਸ ਵਿਚ ਹਰ ਕੋਈ ਲਿਖ ਜਾਂ ਫੇਰ-ਬਦਲ ਕਰ ਸਕਦਾ ਹੈ, ਵਰਤ ਜਾਂ ਵੰਡ ਸਕਦਾ ਹੈ।

ਕਾਪੀਰਾਈਟ ਅਤੇ ਹੋਰ ਕਾਨੂੰਨੀ ਹੱਕਾਂ ਦਾ ਆਦਰ ਕਰੋ ਅਤੇ ਉਹਨਾਂ ਦੀ ਉਲੰਘਣਾ ਨਾ ਕਰੋ। ਸਾਹਿਤਿਕ ਚੋਰੀ ਭਾਵ ਕਿਸੇ ਦੇ ਕੰਮ ਜਾਂ ਵਿਚਾਰ ਨੂੰ ਆਪਣਾ ਬਣਾ ਕੇ ਪੇਸ਼ ਕਰਨ ਤੋਂ ਗੁਰੇਜ਼ ਕਰੋ।

ਚੌਥਾ ਥੰਮਵਰਤੋਂਕਾਰਾਂ ਨੂੰ ਇੱਕ-ਦੂਜੇ ਨਾਲ਼ ਅਦਬ ਨਾਲ਼ ਪੇਸ਼ ਆਉਣਾ ਚਾਹੀਦਾ ਹੈ।

ਆਪਣੇ ਸਾਥੀਆਂ ਪ੍ਰਤੀ ਨਿਮਰਤਾ ਰੱਖੋ ਅਤੇ ਇੱਜ਼ਤ ਨਾਲ਼ ਪੇਸ਼ ਆਓ। ਵਫ਼ਾਦਾਰੀ ਵਖਾਓ ਅਤੇ ਨਿੱਜੀ ਹਮਲੇ ਕਰਨ ਤੋਂ ਪਰਹੇਜ਼ ਕਰੋ। ਯਾਦ ਰੱਖੋ ਤੁਹਾਡੇ ਕੰਮ ਕਰਨ ਲਈ ਪੰਜਾਬੀ ਵਿਕੀਪੀਡੀਆ ’ਤੇ ਇਸ ਵੇਲ਼ੇ 31,624 ਲੇਖ ਹਨ। ਕਿਸੇ ਵੀ ਵਿਚਾਰਾਂ ਦੇ ਟਕਰਾ ਦੀ ਸੂਰਤ ਵਿਚ ਗੱਲ-ਬਾਤ ਸਫ਼ਿਆਂ ’ਤੇ ਲਿਖ ਕੇ ਚਰਚਾ ਕਰੋ।

ਪੰਜਵਾਂ ਥੰਮਵਿਕੀਪੀਡੀਆ ਦੇ ਅਸੂਲ ਸਖ਼ਤ ਨਹੀਂ ਹਨ।

ਵਿਕੀਪੀਡੀਆ ਦੇ ਅਸੂਲ ਕੋਈ ਪੱਥਰ ’ਤੇ ਲਕੀਰ ਨਹੀਂ ਹਨ, ਇਹ ਵਕਤ ਮੁਤਾਬਕ ਬਦਲਦੇ ਰਹਿੰਦੇ ਹਨ। ਲੇਖਾਂ ਵਿਚ ਸੋਧ ਕਰਦੇ ਵਕਤ ਦਲੇਰ ਬਣੋ ਪਰ ਲਾਪਰਵਾਹ ਨਹੀਂ। ਗ਼ਲਤੀ ਹੋ ਜਾਣ ਤੋਂ ਨਾ ਘਬਰਾਓ ਕਿਉਂਕਿ ਉਹ ਅਸਾਨੀ ਨਾਲ਼ ਠੀਕ ਕੀਤੀਆਂ ਜਾ ਸਕਦੀਆਂ ਹਨ।

ਇਹ ਵੀ ਵੇਖੋ[ਸੋਧੋ]