ਵਿਕੀਪੀਡੀਆ:ਬੌਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਬੌਟ (ਰੋਬੌਟ ਦਾ ਅੱਧਾ ਰੂਪ) ਇੱਕ ਸਵੈ-ਚਾਲਕ ਜਾਂ ਅਰਧ ਸਵੈ-ਚਾਲਕ ਸੰਦ ਹੁੰਦਾ ਹੈ ਜੋ ਕਿ ਮੁੜ-ਦੁਹਰਾਉ ਵਾਲੇ ਕੰਮ ਕਰਨ ਦੇ ਸਮਰੱਥ ਹੁੰਦਾ ਹੈ। ਇਹ ਬਹੁਤ ਤੇਜ਼ ਗਤੀ ਅਤੇ ਸ਼ਾਂਤੀ ਨਾਲ ਆਪਣਾ ਕੰਮ ਕਰਦਾ ਹੈ ਅਤੇ ਇਸਦੀ ਦੁਰਵਰਤੋਂ ਰੋਕਣ ਲਈ ਵਿਕੀ ਉੱਤੇ ਇਸ ਸਬੰਧੀ ਬੌਟ ਨਿਯਮਾਵਲੀ ਬਣਾਈ ਗਈ ਹੈ। ਬੌਟ ਜ਼ਿਆਦਾਤਰ ਵਰਤੋਂਕਾਰ ਪੰਨਿਆਂ 'ਤੇ ਸੁਨੇਹੇ ਭੇਜਣ ਲਈ ਵਰਤੇ ਜਾਂਦੇ ਹਨ ਅਤੇ ਇਹ ਜ਼ਿਆਦਾ ਪੰਨਿਆਂ ਦੇ ਇਕੱਠਾ ਸੁਧਾਰ ਕਰਨ ਯੋਗ ਵੀ ਹੁੰਦੇ ਹਨ।

ਇਤਿਹਾਸ[ਸੋਧੋ]

ਅਤੀਤ ਵਿੱਚ ਬੌਟਾਂ ਦੀ ਵਰਤੋਂ ਇਕੱਠੇ ਲੇਖ ਬਣਾ ਕੇ ਉਹਨਾਂ ਨੂੰ ਥੋੜ੍ਹੇ ਸਮੇਂ ਵਿੱਚ ਵਿਕੀਪੀਡੀਆ 'ਤੇ ਚੜ੍ਹਾਉਣ ਲਈ ਕੀਤੀ ਜਾਂਦੀ ਰਹੀ ਹੈ। ਇਸ ਨਾਲ।ਕੁਝ ਤਕਨੀਕੀ ਸਮੱਸਿਆਵਾਂ ਸਾਹਮਣੇ ਆਈਆਂ ਜਿਸ ਕਰਕੇ ਬੌਟ ਨਿਯਮਾਵਲੀ ਹੋਂਦ ਵਿੱਚ ਆਈ।

ਬੌਟ ਨਿਯਮਾਵਲੀ[ਸੋਧੋ]

ਬੌਟ ਨਿਯਮਾਵਲੀ ਦੀ ਰਚਨਾ ਬੌਟਾਂ ਦੀ ਸਹੀ ਵਰਤੋਂ ਕਰਨ ਲਈ ਬਣਾਈ ਗਈ ਸੀ। ਇਹ ਨਿਯਮਾਵਲੀ ਬੌਟ ਦੀ ਦੁਰਵਰਤੋਂ ਨੂੰ ਰੋਕਣ ਲਈ ਬਹੁਤ ਜ਼ਰੂਰੀ ਹੈ ਅਤੇ ਇਸਦੀ ਮਦਦ ਨਾਲ ਵਿਕੀਪੀਡੀਆ ਦੀ ਕਾਰਜ-ਕੁਸ਼ਲਤਾ ਦਾ ਮਿਆਰ ਹੋਰ ਉੱਚਾ ਹੋਇਆ ਹੈ।

ਬੌਟ ਪ੍ਰਵਾਨਗੀ ਸਮੂਹ[ਸੋਧੋ]

ਬੌਟ ਪ੍ਰਵਾਨਗੀ ਸਮੂਹ ਬੌਟ-ਸਬੰਧਿਤ ਕਿਰਿਆਵਾਂ ਦਾ ਸੰਚਾਲਨ ਕਰਦਾ ਅਤੇ ਪ੍ਰਵਾਨਗੀ ਦੇਣ ਦਾ ਕੰਮ ਕਰਦਾ ਹੈ। ਤਕਨੀਕੀ ਤੌਰ 'ਤੇ ਬਿਊਰੋਕਰੈਟ ਕਿਸੇ ਵੀ ਬੌਟ ਨੂੰ ਅੰਕਿਤ ਕਰਨ ਦੇ ਸਮਰੱਥ ਹੁੰਦੇ ਹਨ।

ਸਵੇ-ਚਾਲਿਤ ਬੌਟ ਚਲਾਉਣ ਲਈ ਇੱਕ ਵੱਖਰਾ ਖਾਤਾ ਬਣਾ ਕੇ ਇਸਨੂੰ ਬੌਟ ਦੀ ਪ੍ਰਵਾਨਗੀ ਦੇਣੀ ਹੁੰਦੀ ਹੈ ਜਿਸ ਸਬੰਧੀ ਬੇਨਤੀ ਇੱਥੇ ਕੀਤੀ ਜਾਂਦੀ ਹੈ।

ਕਿਸੇ ਬੌਟ ਨੂੰ ਨਿਗਰਾਨ-ਸੂਚੀ ਵਿੱਚੋਂ ਕਿਵੇਂ ਲੁਕਾਇਆ ਜਾਵੇ[ਸੋਧੋ]

ਉਦਹਾਰਨਾਂ[ਸੋਧੋ]

ਇਹ ਵੀ ਦੇਖੋ[ਸੋਧੋ]