ਵਿਕੀਪੀਡੀਆ:ਵੀਡੀਓਵਿਕੀ/ਰਾਣੀ ਲਕਸ਼ਮੀਬਾਈ
ਵੀਡੀਓਵਿਕੀ/ਰਾਣੀ ਲਕਸ਼ਮੀਬਾਈ | |
---|---|
ਤਸਵੀਰ:ਵਿਕੀਪੀਡੀਆ-ਵੀਡੀਓਵਿਕੀ-ਰਾਣੀ ਲਕਸ਼ਮੀਬਾਈ.webm | |
ਕਾਮਨਜ਼ 'ਤੇ ਲਿੰਕ | |
ਵੀਡੀਓ ਬਣਾਉਣ ਦੇ ਪੜਾਅ | |
ਪਹਿਲਾ ਪੜਾਅ | ਵੌਇਸ-ਓਵਰ ਸ਼ਾਮਲ ਕਰੋ |
ਦੂਜਾ ਪੜਾਅ | ਕਾਮਨਜ਼ 'ਤੇ ਅਪਲੋਡ ਕਰੋ |
ਜਾਣ-ਪਛਾਣ
[ਸੋਧੋ]ਲਕਸ਼ਮੀਬਾਈ ਜਾਂ ਝਾਂਸੀ ਦੀ ਰਾਣੀ ਉੱਤਰੀ ਭਾਰਤ ਵਿੱਚ ਝਾਂਸੀ ਰਿਆਸਤ ਦੀ ਰਾਣੀ ਸੀ।[1] ਉਹ 1857 ਦੇ ਭਾਰਤੀ ਸੰਗਰਾਮ ਦੇ ਪ੍ਰਮੁੱਖ ਆਗੂਆਂ ਵਿਚੋਂ ਇੱਕ ਸੀ।[2]
ਮੁੱਢਲਾ ਜੀਵਨ
[ਸੋਧੋ]ਲਕਸ਼ਮੀਬਾਈ ਦਾ ਜਨਮ 19 ਨਵੰਬਰ 1828[3] ਨੂੰ ਵਾਰਾਨਸੀ ਵਿਖੇ ਇੱਕ ਮਰਾਠੀ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ।[4] ਉਸ ਦਾ ਅਸਲ ਨਾਂ ਮਨੀਕਰਨਿਕਾ ਤਾਂਬੇ ਸੀ ਅਤੇ ਛੋਟਾ ਨਾਮ ਮੰਨੂ ਸੀ।[5] ਉਸ ਦੇ ਪਿਤਾ ਬਿਠੂਰ ਜ਼ਿਲ੍ਹੇ ਦੇ ਪੇਸ਼ਵਾ ਬਾਜੀ ਰਾਓ ਦੂਜੇ ਲਈ ਕੰਮ ਕਰਦੇ ਸਨ।[6]
ਬਚਪਨ ਅਤੇ ਸਿੱਖਿਆ
[ਸੋਧੋ]ਉਸ ਨੇ ਘਰ ਵਿੱਚ ਹੀ ਸਿੱਖਿਆ ਪ੍ਰਾਪਤ ਕੀਤੀ ਸੀ ਅਤੇ ਉਹ ਬਚਪਨ ਤੋਂ ਹੀ ਆਪਣੇ ਹਮਉਮਰਾਂ ਨਾਲੋਂ ਵਧੇਰੇ ਪ੍ਰਤਿਭਾਸ਼ਾਲੀ ਸੀ। ਉਸ ਦੀ ਪੜ੍ਹਾਈ ਵਿੱਚ ਨਿਸ਼ਾਨੇਬਾਜ਼ੀ, ਘੋੜ-ਸਵਾਰੀ, ਤਲਵਾਰਬਾਜ਼ੀ[7][8] ਅਤੇ ਮਲਖੰਬ ਵੀ ਸ਼ਾਮਿਲ ਸਨ। ਉਸ ਨੇ ਇਹ ਸਿਖਲਾਈ ਆਪਣੇ ਬਚਪਨ ਦੇ ਦੋਸਤਾਂ ਨਾਨਾ ਸਾਹਿਬ ਅਤੇ ਤਾਤਿਆ ਟੋਪੇ ਨਾਲ ਪ੍ਰਾਪਤ ਕੀਤੀ ਸੀ।[9]
ਵਿਆਹ
[ਸੋਧੋ]ਮਨੀਕਰਨਿਕਾ ਦਾ ਵਿਆਹ ਮਈ 1842 ਵਿੱਚ ਝਾਂਸੀ ਦੇ ਮਹਾਰਾਜਾ ਗੰਗਾਧਰ ਰਾਓ ਨਾਲ ਹੋਇਆ ਸੀ ਅਤੇ ਬਾਅਦ ਵਿੱਚ ਉਸ ਨੂੰ ਹਿੰਦੂ ਦੇਵੀ ਲਕਸ਼ਮੀ ਦੇ ਸਨਮਾਨ ਵਿੱਚ ਅਤੇ ਪਰੰਪਰਾਵਾਂ ਅਨੁਸਾਰ ਲਕਸ਼ਮੀਬਾਈ ਕਿਹਾ ਜਾਣ ਲੱਗ ਪਿਆ ਸੀ।[10]
ਬੱਚੇ ਦੀ ਮੌਤ
[ਸੋਧੋ]ਲਕਸ਼ਮੀਬਾਈ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਜਿਸ ਦੀ ਚਾਰ ਮਹੀਨਿਆਂ ਬਾਅਦ ਮੌਤ ਹੋ ਗਈ ਸੀ। ਉਨ੍ਹਾਂ ਦੇ ਮ੍ਰਿਤਕ ਬੇਟੇ ਦਾ ਨਾਂ ਦਾਮੋਦਰ ਰਾਓ ਰੱਖਿਆ ਗਿਆ ਸੀ। ਆਪਣੇ ਬੱਚੇ ਦੀ ਮੌਤ ਤੋਂ ਬਾਅਦ ਮਹਾਰਾਜਾ ਨੇ ਆਪਣੇ ਚਚੇਰੇ ਭਰਾ ਦੇ ਬੇਟੇ ਅਨੰਦ ਰਾਓ ਨੂੰ ਗੋਦ ਲੈ ਲਿਆ ਜਿਸ ਦਾ ਨਾਂ ਮਹਾਰਾਜਾ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਬਦਲ ਕੇ ਦਾਮੋਦਰ ਰਾਓ ਰੱਖ ਦਿੱਤਾ ਗਿਆ।[11][12]
ਹਵਾਲੇ
[ਸੋਧੋ]- ↑ "Who is Manikarnika?".
- ↑ Meyer, Karl E. & Brysac, Shareen Blair (1999) Tournament of Shadows. Washington, DC: Counterpoint; p. 138--"The Rani of Jhansi ... known to history as Lakshmi Bai, she was possibly only twelve in 1842 when she married the .. Rajah of Jhansi ..."
- ↑ Meyer, Karl E. & Brysac, Shareen Blair (1999) Tournament of Shadows. Washington, DC: Counterpoint; p. 138--"The Rani of Jhansi ... known to history as Lakshmi Bai, she was possibly only fourteen in 1842 when she married the .. Rajah of Jhansi ..."
- ↑ Joyce Lebra (2008). Women Against the Raj: The Rani of Jhansi Regiment. Institute of South Asian Studies, Singapore. p. 2.
Myth and history intertwine closely in the life of the Rani of Jhansi, known in childhood as Manu...She was born in the holy city of Varanasi to a Karhada brahmin, Moropant Tambe
- ↑ Allen Copsey (23 September 2005). "Lakshmibai, Rani of Jhansi – Early Life". Copsey-family.org. Retrieved 7 July 2012. (gives date of birth as 19 November 1835)
- ↑ Later in his life Moropant Tambe was a councillor in the court of Jhansi under his daughter's rule; he was executed as a rebel after the capture of the city."Lakshmibai, Rani of Jhansi; Victims". Allen Copsey. Retrieved 17 May 2013.
- ↑ David (2002), p. 350
- ↑ N.B. Tambe and Sapre are clan names; "Bai" or "-bai" is honorific as is "-ji" the masculine equivalent. A Peshwa in a Maratha state is the chief minister.
- ↑ Agarwal, Deepa (8 September 2009). "Rani Lakshmibai". Penguin UK – via Google Books.
- ↑ "Lakshmibai, Rani of Jhansi; Timeline". Retrieved 3 June 2015.
- ↑ Edwardes, Michael (1975) Red Year. London: Sphere Books, pp. 113–14
- ↑ N.B. Rao only means "prince; the Maharaja was Gangadhar Newalkar of the Newalkar clan"