ਵਿਚਾਰ
Jump to navigation
Jump to search
ਵਿਚਾਰ ਅੰਗਰੇਜ਼ੀ ਵਿੱਚ ਆਇਡੀਆ (The idea) (ਪੁਰਾਤਨ ਯੂਨਾਨੀ: ἰδέα — ਯਾਨੀ ਬਿੰਬ, ਦਿੱਖ, ਰੂਪ, ਪ੍ਰੋਟੋਟਾਈਪ) — ਆਮ ਤੌਰ ਤੇ ਕਿਸੇ ਵਸਤੂ ਜਾਂ ਵਰਤਾਰੇ ਦੇ ਮਾਨਸਿਕ ਪ੍ਰੋਟੋਟਾਈਪ ਨੂੰ ਕਿਹਾ ਜਾਂਦਾ ਹੈ, ਜੋ ਉਸ ਦੀਆਂ, ਮੁੱਖ ਅਤੇ ਬੁਨਿਆਦੀ ਵਿਸ਼ੇਸ਼ਤਾਈਆਂ ਦੀ ਖਿਆਲੀ ਝਲਕ ਦਰਸਾਵੇ। ਹੋਰ ਸੰਦਰਭਾਂ ਵਿੱਚ ਵਿਚਾਰਾਂ ਨੂੰ ਸੰਕਲਪਾਂ ਵਜੋਂ ਵਰਤ ਲਿਆ ਜਾਂਦਾ ਹੈ, ਭਾਵੇਂ ਅਮੂਰਤ ਸੰਕਲਪਾਂ ਦੇ ਬਿੰਬ ਨਹੀਂ ਹੁੰਦੇ।[1] ਬਹੁਤ ਸਾਰੇ ਫ਼ਿਲਾਸਫ਼ਰ ਵਿਚਾਰ ਨੂੰ ਹੋਂਦ ਦਾ ਇੱਕ ਬੁਨਿਆਦੀ ਤੱਤ-ਮੂਲਕ ਪ੍ਰਵਰਗ ਮੰਨਦੇ ਹਨ। ਵਿਚਾਰ ਬਣਾਉਣ ਦੀ ਅਤੇ ਇਸ ਦੇ ਅਰਥ ਨੂੰ ਸਮਝਣ ਦੀ ਸਮਰੱਥਾ ਮਨੁੱਖ ਦਾ ਇੱਕ ਬੁਨਿਆਦੀ ਅਤੇ ਪਰਿਭਾਸ਼ਕ ਲਛਣ ਮੰਨਿਆ ਜਾਂਦਾ ਹੈ।
ਹਵਾਲੇ[ਸੋਧੋ]
- ↑ Cambridge Dictionary of Philosophy