ਸਮੱਗਰੀ 'ਤੇ ਜਾਓ

ਵਿਧਵਾ ਵਿਆਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਿਸ ਇਸਤਰੀ ਦਾ ਪਤੀ ਮਰ ਗਿਆ ਹੋਵੇ, ਉਸ ਇਸਤਰੀ ਨੂੰ ਵਿਧਵਾ ਕਹਿੰਦੇ ਹਨ। ਜਿਸ ਵਿਧਵਾ ਇਸਤਰੀ ਦਾ ਵਿਆਹ ਕੀਤਾ ਜਾਵੇ, ਉਸ ਨੂੰ ਵਿਧਵਾ ਵਿਆਹ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਮੁੰਡੇ/ਕੁੜੀ ਦਾ ਛੋਟੀ ਉਮਰ ਵਿਚ ਹੀ ਵਿਆਹ ਕਰ ਦਿੱਤਾ ਜਾਂਦਾ ਸੀ। ਮੁਕਲਾਵਾ ਮੁੰਡੇ/ਕੁੜੀ ਦੇ ਜੁਆਨ ਹੋਣ ਤੇ ਦਿੱਤਾ ਦੇ ਜਾਂਦਾ ਸੀ। ਕਈ ਵੇਰ ਮੁਕਲਾਵਾ ਦੇਣ ਤੋਂ ਪਹਿਲਾਂ ਹੀ ਪਤੀ ਦੀ ਮੌਤ ਹੋ ਜਾਂਦੀ ਸੀ। ਉਸ ਲੜਕੀ ਨੂੰ ਵੀ ਵਿਧਵਾ ਕਹਿੰਦੇ ਸਨ/ਹਨ। ਕਈ ਵੇਰ ਛੋਟੀ ਉਮਰ ਦੇ ਮੁੰਡੇ/ਕੁੜੀ ਦੇ ਮੰਗਣੇ ਕਰ ਦਿੱਤੇ ਜਾਂਦੇ ਸਨ। ਵਿਆਹ ਹੋਣ ਤੋਂ ਪਹਿਲਾਂ ਹੀ ਕਈ ਵੇਰ ਮੰਗਣਾ ਕੀਤੀ ਲੜਕੀ ਦਾ ਮੰਗੇਤਰ ਮਰ ਜਾਂਦਾ ਸੀ। ਉਸ ਲੜਕੀ ਨੂੰ ਵੀ ਵਿਧਵਾ ਕਹਿੰਦੇ ਸਨ। ਪਹਿਲੇ ਸਮਾਂ ਵਿਚ ਵਿਧਵਾ ਲੜਕੀਆਂ ਦਾ ਵਿਆਹ ਨਹੀਂ ਕੀਤਾ ਜਾਂਦਾ ਸੀ। ਸਾਰੀ ਉਮਰ ਹੀ ਉਨ੍ਹਾਂ ਦੀ ਵਿਧਵਾਪੁਨੇ ਵਿਚ ਨਿਕਲ ਜਾਂਦੀ ਸੀ। ਫੇਰ ਹੌਲੀ-ਹੌਲੀ ਵਿੱਦਿਆ ਦੇ ਪਸਾਰ ਕਰਕੇ, ਲੋਕਾਂ ਵਿਚ ਜਾਗਰਤੀ ਆਉਣ ਕਰਕੇ ਤੇ ਸਮਾਜ ਸੁਧਾਰਕਾਂ ਦੀਆਂ ਕੋਸ਼ਿਸ਼ਾਂ ਕਰ ਕੇ ਵਿਧਵਾ ਵਿਆਹਾਂ ਦੀ ਰਸਮ ਸ਼ੁਰੂ ਹੋਈ। ਹੁਣ ਤਾਂ ਵਿਧਵਾ ਵਿਆਹ ਨੂੰ ਸਮਾਜ ਤੇ ਸਰਕਾਰ ਵੱਲੋਂ ਪੂਰੀ ਮਾਣਤਾ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.