ਵਿਨੋਦ ਕਾਪਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਨੋਦ ਕਾਪਰੀ
ਜਨਮ15 ਅਗਸਤ 1972 (ਉਮਰ 43)
ਪੇਸ਼ਾਸੀਨੀਅਰ ਪੱਤਰਕਾਰ, ਫਿਲਮ ਨਿਰਮਾਤਾ, ਫਿਲਮ ਨਿਰਦੇਸ਼ਕ, ਪਟਕਥਾਕਾਰ

ਵਿਨੋਦ ਕਾਪਰੀ (ਜਨਮ 15 ਅਗਸਤ 1972), ਇੱਕ ਸੀਨੀਅਰ ਭਾਰਤੀ ਪੱਤਰਕਾਰ ਅਤੇ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਹੈ। ਉਸ ਨੇ Can't Take This Shit Anymore 2014 ਦਸਤਾਵੇਜ਼ੀ ਫਿਲਮ ਲਈ ਇੱਕ ਨੈਸ਼ਨਲ ਪੁਰਸਕਾਰ ਜਿੱਤਿਆ ਹੈ। ਉਸ ਨੇ ਇੱਕ ਸਮਾਜਿਕ-ਕਾਨੂੰਨੀ ਵਿਅੰਗ, ਮਿਸ ਟਨਕਪੁਰ ਹਾਜ਼ਿਰ ਹੋ (2015) ਦੇ ਨਾਲ ਆਪਣੀ ਫੀਚਰ ਸ਼ੁਰੂਆਤ ਕੀਤੀ - ਜਿਸ ਨੂੰ ਵਿਆਪਕ ਆਲੋਚਨਾਤਮਿਕ ਪ੍ਰਸ਼ੰਸਾ ਮਿਲੀ ਹੈ।

ਫਿਲਮ ਨਿਰਮਾਣ ਵਿੱਚ ਆਉਣ ਤੋਂ ਪਹਿਲਾਂ, ਉਸ ਨੇ ਜ਼ੀ ਨਿਊਜ਼, ਸਟਾਰ ਨਿਊਜ਼ ਅਤੇ ਇੰਡੀਆ ਟੀ.ਵੀ., ਵਰਗੇ ਮੀਡੀਆ ਸੰਗਠਨਾਂ ਦੇ ਨਾਲ ਇੱਕ ਪੱਤਰਕਾਰ ਵਜੋਂ ਆਪਣੇ ਕੈਰੀਅਰ ਦੇ 23 ਸਾਲ ਬਿਤਾਏ, ਜਿੱਥੇ ਉਸਨੇ 13 ਦਸੰਬਰ ਨੂੰ ਸੰਸਦ ਤੇ ਹਮਲੇ, 26/11 ਦੇ ਮੁੰਬਈ ਹਮਲੇ ਅਤੇ ਭ੍ਰਿਸ਼ਟਾਚਾਰ ਵਿਰੋਧੀ ਵਰਕਰ ਅੰਨਾ ਹਜ਼ਾਰੇ ਬਾਰੇ ਵੱਖ-ਵੱਖ ਦਸਤਾਵੇਜ਼ੀ ਫਿਲਮਾਂ ਦਾ ਨਿਰਮਾਣ ਅਤੇ ਨਿਰਦੇਸ਼ਨ ਕੀਤਾ।[1]

ਹਵਾਲੇ[ਸੋਧੋ]

  1. "Documentary on the horrific lack of toilets for rural women gets National Award". Scroll.in. 25 March 2015. Retrieved 24 August 2015.