ਵਿਰਚਨਾਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਰਚਨਾਵਾਦ[ਸੋਧੋ]

ਵਿਰਚਨਾ ਵਿਧੀ ਦਾ ਪ੍ਰਚਲਨ ਪਹਿਲਾਂ ਪਹਿਲ ਫ਼ਰਾਂਸ ਦੇ ਟੇਲ ਕਿਉਲ(Tel quel) ਗਰੁੱਪ ਵਿੱਚ ਹੋਇਆ, ਪਰ ਇਸ ਦਾ ਸੰਸਥਾਪਕ ਦੈਰਿਦਾ ਨੂੰ ਹੀ ਮੰਨਿਆ ਜਾਂਦਾ ਹੈ।[1] ਵਿਰਚਨਾਵਾਦ ਦਾ ਆਰੰਭ 1966 ਵਿੱਚ ਜੌਹਨ ਹੌਪਕਿਨਜ ਯੂਨੀਵਰਸਿਟੀ ਦੇ ਉਸ ਅੰਤਰਰਾਸ਼ਟਰੀ ਸੈਮੀਨਾਰ ਵਿੱਚ ਹੋਇਆ ਜਝ ਭਾਵੇਂ ਸੰਰਚਨਾਵਾਦ ਉਤੇ ਵਿਚਾਰ ਚਰਚਾ ਕਰਨ ਲਈ ਆਯੋਜਿਤ ਕੀਤਾ ਗਿਆ ਸੀ,ਪਰ ਯਕ ਦੈਰਿਦਾ ਦੀ ਹਾਜਰੀ ਅਤੇ ਉਸਦੇ ਆਲੇਖ ਨਾਲ ਇਹ ਸੈਮੀਨਾਰ ਬਾਦ ਵਿੱਚ ਵਿਰਚਨਾਵਾਦ ਦਾ ਵਿਦਾ ਬਿੰਦੂ ਸਿਧ ਹੋਇਆ।ਇਕ ਸਾਲ ਦੇ ਵਿੱਚ ਵਿਚ ਅਰਥਾਤ 1967 ਵਿੱਚ ਪੈਰਿਸ ਤੋਂ ਦੈਰਿਦਾ ਦੀਆਂ ਤਿੰਨ ਪੁਸਤਕਾਂ ਿੲਕੱਠੀਆਂ ਸਾਹਮਣੇ ਆਈਆਂ ਅਤੇ 1976 ਤੱਕ ਿੲਨ੍ਹਾਂ ਪੁਸਤਕਾਂ ਦੇ ਅੰਗਰੇਜੀ ਅਨੁਵਾਦ ਅਮਰੀਕੀ ਯੂਨੀਵਰਸਿਟੀਆਂ ਵਿੱਚ ਪ੍ਰਕਾਸ਼ਿਤ ਹੋਏ ਅਤੇ ਹੱਥੋਂ ਹੱਥ ਵਿਕ ਗਏ। ਇਉਂ ਅੱਠਵੇਂ ਦਹਾਕੇ ਤੋਂ ਵਿਰਚਨਾਵਾਦ ਅਮਰੀਕਾ ਦੀਆਂ ਵਿੱਚ ਛਾ ਗਿਆ।[2]

ਹਵਾਲੇ[ਸੋਧੋ]

  1. ਡਾ.ਰਵਿੰਦਰ ਕੁਮਾਰ, ਰਚਨਾ ਵਿਰਚਨਾ ਸਿਧਾਂਤ ਅਤੇ ਵਿਹਾਰ, ਲੋਕਗੀਤ ਪ੍ਰਕਾਸ਼ਨ,ਸੈਕਟਰ 34ਏ, ਚੰਡੀਗੜ੍ਹ
  2. ਡਾ.ਗੋਪੀ ਚੰਦ ਨਾਰੰਗ,ਗੁਰਚਰਨ ਸਿੰਘ ਅਰਸ਼ੀ(ਸੰਪਾ.), ਵਿਰਚਨਾ ਸਿਧਾਂਤ ਅਤੇ ਪੰਜਾਬੀ ਚਿੰਤਨ (ਸਮੀਖਿਆ), ਪੰਜਾਬੀ ਅਕਾਦਮੀ, ਦਿੱਲੀ,ਪੰਨਾ-51