ਵਿਲ ਡੁਰਾਂਟ
ਦਿੱਖ
ਵਿਲ ਡੁਰਾਂਟ | |
---|---|
ਜਨਮ | ਨਾਰਥ ਐਡਮਜ਼, ਮੈਸਾਚੂਸਟਸ | 5 ਨਵੰਬਰ 1885
ਮੌਤ | ਨਵੰਬਰ 7, 1981 ਲੋਸ ਏਂਜਲਸ, ਕੈਲੀਫੋਰਨੀਆ | (ਉਮਰ 96)
ਕਿੱਤਾ | ਲੇਖਕ, ਇਤਿਹਾਸਕਾਰ, ਦਾਰਸ਼ਨਿਕ |
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | ਸੇਂਟ ਪੀਟਰ ਕਾਲਜ (ਬੀਏ, 1907) ਕੋਲੰਬੀਆ ਯੂਨੀਵਰਸਿਟੀ (ਪੀਐਚਡੀ, ਫਿਲਾਸਫੀ, 1917) |
ਸ਼ੈਲੀ | ਗੈਰ-ਗਲਪ |
ਵਿਸ਼ਾ | ਇਤਿਹਾਸ, ਦਰਸ਼ਨ, ਧਰਮ |
ਜੀਵਨ ਸਾਥੀ | ਏਰੀਏਲ ਡੁਰਾਂਟ |
ਬੱਚੇ | ਏਥਲ ਡੁਰਾਂਟ |
'ਵਿਲੀਅਮ ਜੇਮਜ ਡੁਰਾਂਟ (/dəˈrænt/; 5 ਨਵੰਬਰ 1885 – 7 ਨਵੰਬਰ 1981) ਅਮਰੀਕਾ ਦੇ ਪ੍ਰਸਿੱਧ ਲੇਖਕ, ਇਤਿਹਾਸਕਾਰ ਅਤੇ ਦਾਰਸ਼ਨਿਕ ਸਨ। ਆਪਣੀ ਪਤਨੀ, ਏਰੀਏਲ ਡੁਰਾਂਟ ਨਾਲ ਮਿਲ ਕੇ ਦੋ ਜਿਲਦਾਂ ਵਿੱਚ ਲਿਖੀ ਉਨ੍ਹਾਂ ਦੀ ਰਚਨਾ ਦ ਸਟੋਰੀ ਆਫ ਸਿਵਲਾਈਜੇਸ਼ਨ (The Story of Civilization) ਬਹੁਤ ਪ੍ਰਸਿੱਧ ਹੈ। ਇਸ ਤੋਂ ਪਹਿਲਾਂ 1926 ਵਿੱਚ ਉਨ੍ਹਾਂ ਨੇ ਦ ਸਟੋਰੀ ਆਫ ਫਿਲਾਸਫੀ (The Story of Philosophy) ਲਿਖੀ ਜੋ ਬਹੁਤ ਪ੍ਰਸਿੱਧ ਹੋਈ ਅਤੇ ਜਿਸ ਨੂੰ ਦਰਸ਼ਨ ਲੋਕਪ੍ਰਿਯ ਬਣਾਉਣ ਲਈ ਬੁਨਿਆਦੀ ਲਿਖਤ ਮੰਨਿਆ ਜਾਂਦਾ ਹੈ।[1]
ਮੁੱਢਲੀ ਜ਼ਿੰਦਗੀ
[ਸੋਧੋ]ਵਿਲ ਡੁਰਾਂਟ ਫਰਾਂਸੀਸੀ-ਕੈਨੇਡੀਅਨ ਕੈਥੋਲਿਕ ਮਾਪਿਆਂ ਯੂਸੁਫ਼ ਡੁਰਾਂਟ ਅਤੇ ਮਰੀਯਮ ਐਲਾਰਡ ਦੇ ਘਰ, ਉੱਤਰੀ ਐਡਮਜ਼, ਮੈਸੇਚਿਉਸੇਟਸ ਵਿੱਚ ਪੈਦਾ ਹੋਇਆ ਸੀ।[2]
ਲਿਖਤਾਂ
[ਸੋਧੋ]- ਦਰਸ਼ਨ ਅਤੇ ਸਮਾਜੀ ਮਸਲਾ,(Philosophy and the Social Problem) (1917)
- ਫਲਸਫੇ ਦੀ ਕਹਾਣੀ, (The Story of Philosophy) (1926)
- ਸਭਿਅਤਾ ਦੀ ਕਹਾਣੀ, (The Story of Civilization) (1935 ਤੋਂ 1975 ਦੌਰਾਨ 11 ਜਿਲਦਾਂ ਵਿੱਚ ਛਪੀ)
- ਅੰਤਰਕਾਲ, (Transition) (1927)
- ਫਲਸਫੇ ਦੀਆਂ ਇਮਾਰਤਾਂ, (The Mansions of Philosophy) (1929)
- ਭਾਰਤ ਦਾ ਮੁਕੱਦਮਾ, (The Case for India) (।1930)
- ਫਲਸਫੇ ਦੀਆਂ ਲੱਜ਼ਤਾਂ, (The Pleasures of Philosophy) (1953)
- ਇਤਿਹਾਸ ਦੇ ਸਬਕ, (The Lessons of History) (1968)
- ਜ਼ਿੰਦਗੀ ਦੀਆਂ ਤਸ਼ਰੀਹਾਂ, (Interpretations of Life) (1970)
ਹਵਾਲੇ
[ਸੋਧੋ]- ↑ Rogers, Will (1966). Gragert, Steven K (ed.). The Papers of Will Rogers. University of Oklahoma Press. p. 393.
- ↑ https://ffrf.org/news/day/dayitems/item/14888-will-durant