ਵਿਵੇਕ ਸ਼ੌਕ
ਵਿਵੇਕ ਸ਼ੌਕ ਇੱਕ ਭਾਰਤੀ ਹਿੰਦੀ ਅਤੇ ਪੰਜਾਬੀ ਫਿਲਮਾਂ ਦਾ ਅਦਾਕਾਰ ਹੈ।
ਜਨਮ ਅਤੇ ਕੈਰੀਅਰ ਦੀ ਸ਼ੁਰੂਆਤ
[ਸੋਧੋ]ਵਿਵੇਕ ਸ਼ੌਕ ਪਿਤਾ ਧਰਮ ਸਿੰਘ ਸ਼ੌਕ ਅਤੇ ਮਾਤਾ ਪਦਮਾ ਦੇ ਘਰ 21 ਜੂਨ 1963 ਨੂੰ ਜਨਮਿਆ। ਉਸ ਨੇ ਜਨਮ ਤੋਂ ਲੈ ਕੇ ਕਾਫ਼ੀ ਸਮਾਂ ਚੰਡੀਗੜ੍ਹ ਵਿੱਚ ਬਿਤਾਇਆ ਅਤੇ ਪੜ੍ਹਾਈ ਵੀ ਚੰਡੀਗੜ੍ਹ ਵਿੱਚ ਹੀ ਕੀਤੀ। ਵਿਵੇਕ ਸ਼ੌਕ ਫ਼ਿਲਮੀ ਦੁਨੀਆ ਵਿੱਚ ਮਹਰੂਮ ਜਸਪਾਲ ਭੱਟੀ ਦੀ ਪ੍ਰੇਰਨਾ ਸਦਕਾ ਆਇਆ। ਉਨ੍ਹਾਂ ਨੇ ਇੱਕਠਿਆਂ ਦੂਰਦਸ਼ਨ ਜਲੰਧਰ ਦੇ ਲੜੀਵਾਰ ਸੀਰੀਅਲ ‘ਉਲਟਾ-ਪੁਲਟਾ’ ਨਾਲ ਇੱਕ ਵੱਖਰੀ ਪਛਾਣ ਬਣਾਈ। ਇਸ ਤੋਂ ਬਾਅਦ ਜਸਪਾਲ ਭੱਟੀ ਦੇ ਨਾਲ ਲੜੀਵਾਰ ‘ਫਲੌਪ ਸ਼ੋਅ’ ਨੇ ਵਿਵੇਕ ਨੂੰ ਹੋਰ ਵੀ ਉਚਾਈਆਂ ’ਤੇ ਪਹੁੰਚਾ ਦਿਤਾ। ਇਸ ਤੋਂ ਬਆਦ ਵਿਵੇਕ ਸ਼ੌਕ ਇੱਕ ਕਾਮੇਡੀਅਨ ਦੇ ਰੂਪ ਵਿੱਚ ਜਾਣਿਆ-ਪਛਾਣਇਆ ਚਿਹਰਾ ਬਣ ਗਿਆ। ਫਿਰ ਜਸਪਾਲ ਭੱਟੀ ਨਾਲ ਉਸ ਦੀ ਪਹਿਲੀ ਪੰਜਾਬੀ ਫ਼ਿਲਮ ‘ਮਾਹੌਲ ਠੀਕ ਹੈ’ ਰਿਲੀਜ਼ ਹੋਈ। ਅਲਫਾ ਟੀ.ਵੀ ਪੰਜਾਬੀ (ਅੱਜਕੱਲ੍ਹ ਜ਼ੀ ਪੰਜਾਬੀ) ਚੈਨਲ ’ਤੇ ਵਿਵੇਕ ਸ਼ੌਕ ਦੇ ਪ੍ਰੋਗਰਾਮ ‘ਪਟਾਕੇ ਠਾਹ’ ਨੂੰ ਵੀ ਲੋਕਾਂ ਨੇ ਬਹੁਤ ਪਸੰਦ ਕੀਤਾ।
ਬਾਲੀਵੁੱਡ ਕੈਰੀਅਰ
[ਸੋਧੋ]ਉਸ ਨੇ 1998 ਵਿੱਚ ਪਹਿਲੀ ਹਿੰਦੀ ਫ਼ਿਲਮ ‘ਬਰਸਾਤ ਕੀ ਰਾਤ’ ਵਿੱਚ ਆਪਣਾ ਰੋਲ ਬਾਖ਼ੂਬੀ ਅਦਾ ਕੀਤਾ, ਪਰ 2001 ਵਿੱਚ ਬਣੀ ਹਿੰਦੀ ਫ਼ਿਲਮ ‘ਗਦਰ: ਏਕ ਪ੍ਰੇਮ ਕਥਾ’ ਵਿੱਚ ਸੰਨੀ ਦਿਓਲ ਨਾਲ ਕੀਤੇ ਦਰਮਿਆਨੇ ਦੇ ਰੋਲ ਨੇ ਵਿਵੇਕ ਸ਼ੌਕ ਦੇ ਕਰੀਅਰ ਬਹੁਤ ਉਚਾਈਆਂ ਬਖ਼ਸ਼ੀਆਂ। ਇਸ ਤੋਂ ਇਲਾਵਾ ਉਸ ਨੇ ‘ਬਰਸਾਤ’, ‘ਜ਼ਮੀਰ’, ‘ਅਬ ਤੁਮ੍ਹਾਰੇ ਹਵਾਲੇ ਵਤਨ ਸਾਥੀਓ’, ‘ਕੁਛ ਤੋਂ ਗੜਬੜ ਹੈ’, ‘ਅੰਦਾਜ਼’, ‘ਕੋਈ ਮਿਲ ਗਯਾ’ ਜਿਹੀਆਂ ਹਿੰਦੀ ਫ਼ਿਲਮਾਂ ਅਤੇ ‘ਮਿੰਨੀ ਪੰਜਾਬ’, ‘ਚੱਕ ਦੇ ਫੱਟੇ’, ‘ਅਸਾਂ ਨੂੰ ਮਾਣ ਵਤਨਾਂ ਦਾ’, ‘ਮਿੱਟੀ ਵਾਜਾਂ ਮਾਰਦੀ’, ‘ਸੱਜਣਾ ਵੇ ਸੱਜਣਾ’ ਜਿਹੀਆਂ ਪੰਜਾਬੀ ਫ਼ਿਲਮਾਂ ਤੋਂ ਇਲਾਵਾ ਤਕਰੀਬਨ 60-70 ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ। ਉਸ ਨੇ ਕੁਝ ਫ਼ਿਲਮਾਂ ਦਾ ਨਿਰਦੇਸ਼ਨ ਵੀ ਕੀਤਾ। ਜਸਬੀਰ ਜੱਸੀ ਦੀ ਪੰਜਾਬੀ ਫ਼ਿਲਮ ‘ਖੁਸ਼ੀਆਂ’ ਵਿਵੇਕ ਸ਼ੌਕ ਦੀ ਆਖ਼ਰੀ ਫ਼ਿਲਮ ਸੀ ਜੋ ਉਸ ਦੇ ਦੇਹਾਂਤ ਤੋਂ ਬਾਅਦ ਰਿਲੀਜ਼ ਹੋਈ।