ਸਮੱਗਰੀ 'ਤੇ ਜਾਓ

ਵਿਸ਼ਵ-ਵਿਆਪੀਕਰਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਸ਼ਵ-ਵਿਆਪੀਕਰਨ ਨੂੰ ਅਸੀਂ ਰਾਜਸੀ,ਆਰਥਿਕ ਦਾਇਰੇ ਵਿੱਚ ਹੀ ਸਮਝ ਸਕਦੇ ਹਾਂ ਪਰ ਵਿਸ਼ਵ-ਵਿਆਪੀਕਰਨ ਸਮਾਜਿਕ,ਸਭਿਆਚਾਰੀਕਰਨ ਦੇ ਦਾਇਰੇ ਦੀ ਵਸਤ ਹੈ। ਵਿਸ਼ਵ-ਵਿਆਪੀਕਰਨ ਵਿੱਚ ਜਾਤ ਦੇ ਭੇਦ-ਭਾਵ, ਨਸਲ ਦੇ ਭੇਦ-ਭਾਵ ਅਤੇ ਲਿੰਗ ਦੇ ਭੇਦ-ਭਾਵਦੇ ਮਸਲੇ ਸ਼ਾਮਿਲ ਹਨ।
20 ਵੀਂ ਸਦੀ ਦੇ ਦੂਸਰੇ ਅੱਧ ਵਿੱਚ ਵਿਸਵ ਪੱਧਰ ਤੇ ਇਨਕਲਾਬੀ ਤਬਦੀਲੀਆਂ ਵਾਪਰੀਆਂ ਹਨ। ਆਵਾਜਾਈ ਦੇ ਸਾਧਨਾ ਦੇ ਵਿਕਾਸ ਨਾਲ ਵਿਸ਼ਵ ਭਰ ਦੇ ਮੁਲਕਾਂ ਵਿੱਚ ਆਵਾਜਾਈ ਅਤੇ ਆਦਾਨ ਪ੍ਰਦਾਨ ਵਧਿਆ ਹੈ। ਵਿਕਸਤ ਦੇਸ਼ਾਂ ਦੀਆਂ ਲੋ਼ੜਾਂ ਅਤੇ ਖੁਲੀ ਮੰਡੀ ਦੇ ਵਿਕਾਸ ਨੇ ਵਿਸ਼ਵ ਨੂੰ ਇੱਕ ਪਿੰਡ ਵਿੱਚ ਬਦਲ ਦਿੱਤਾ ਹੈ। ਵਿਸ਼ਵ ਸਭਿਅਤਾ ਦੀ ਸਿਰਜਣਾ ਦੀ ਸਿਰਜਣਾ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ। ਵਿਸ਼ਵ ਭਰ ਦੇ ਵਿਭਿੰਨ ਸਭਿਆਚਾਰ ਇੱਕ ਦੂਸਰੇ ਦੇ ਨੇੜੇ ਆ ਰਪੇ ਹਨ। ਵਿਸ਼ਵ ਦੂਰੀਆਂ ਦੀ ਵਿੱਥ ਮੇਟ ਕੇ ਇੱਕ ਪਿਂਡ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸ ਵਿੱਚ ਆਵਾਜਾਈ ਦੇ ਸ਼ਾਧਨਾਂ ਦਾ ਵਿਸੇਸ ਯੋਗਦਾਨ ਹੈ।

ਇਸ ਆਦਾਨ ਪ੍ਰਦਾਨ ਦੀ ਪ੍ਰਕਿਰਿਆ ਦੇ ਅਧੀਨ ਪੰਜਾਬ ਦੇ ਬਹੁਤ ਸਾਰੇ ਲੋਕ ਪੱਛਮੀ ਦੇਸ਼ਾਂ ਵਿੱਚ ਪ੍ਰਵਾਸ ਕਰ ਗਏ ਹਨ। ਨਵੇਂ ਸਭਿਆਚਾਰਾਂ ਵਿੱਚ ਰਹਿਣ ਸਦਕਾ ਉਹਨਾਂ ਦੀਆਂ ਸੰਵੇਦਨਾਵਾਂ ਅਤੇ ਸੁਹਜ ਸੁਆਦਾਂ ਵਿੱਚ ਮਹੱਤਵਪੂਰਨ ਪਰਿਵਰਤਨ ਆਇਆ ਹੈ। ਦੂਸਰੇ ਪਾਸੇ ਉਹ ਆਪਣੇ ਮੂਲ ਪੰਜਾਬੀ ਸਭਿਆਚਾਰ ਨਾਲ ਵੀ ਜੁੜੇ ਹੋਏ ਹਨ। ਇਸ਼ ਧਰੁਵੀ ਹੋਂਦ ਨੇ ਨਵੀਆਂ ਲੋੜਾਂ ਦੀ ਪੂਰਤੀ ਹਿਤ ਡਿਸਕੋ,ਨਾਚ,ਪੋਪਸੋਂਗ,ਨਕਲਾਂ ਤੇ ਹੋਰ ਸਭਿਆਚਾਰਕ ਵੰਨਗੀਆਂ ਹੋਂਦ ਵਿੱਚ ਆਈਆਂ ਹਨ। ਪੰਜਾਬੀ ਸਭਿਆਚਾਰ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਇਹ ਵਿਗਾੜ ਨਜਰ ਆਉਣਗੇ ਪਰ ਜੇਕਰ ਪ੍ਰਵਾਸੀ ਪੰਜਾਬੀਆਂ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਇਹ ਰੂਪ ਉਹਨਾਂ ਦੀਆਂ ਲੋੜਾਂ ਦੀ ਪੂਰਤੀ ਕਰਦੇ ਨਜਰ ਆਉਣਗੇ।

ਟੈਲੀਵਿਜਨ ਨੇ ਪੰਜਾਬੀ ਲੋਕਧੁਨਾ ਤੇ ਲੋਕਸਾਜਾ ਨੂੰ ਹਰਮਨ ਪਿਆਰਾ ਬਣਾਉਣ ਲਈ ਬਹੁਤ ਹੀ ਮਹੱਤਵਪੂਰਨ .ੋਗਦਾਨ ਪਾਇਆ ਹੈ। ਪੰਜਾਬੀ ਢੋਲ ਅੱਜ ਵਿਸ਼ਵ ਪੱਧਰ ਤੇ ਪਛਾਣਿਆ ਜਾਣ ਲੱਗਿਆ ਹੈ। ਭੰਗੜੇ ਤੋਂ ਪੱਛਮੀ ਦੇਸ਼ਾਂ ਦੇ ਨਾਚ ਦਾ ਮਿਲਵਾਂ ਰੂਪ ਸਿਰਜਿਆ ਗਿਆ ਹੈ।ਨਕਲਾਂ ਨੂਂ ਮੁੜ ਸੁਰਜੀਤ ਕੀਤਾ ਗਿਆ ਹੈ। 
ਪੱਛਮੀਂ ਪਹਿਰਾਵੇ ਦੇ ਪ੍ਰਭਾਵ ਸਦਕਾ ਪੰਜਾਬੀ ਪਹਿਰਾਵੇ ਨੇ ਵੀ ਕਈਂ ਰੰਦ ਬਦਲੇ ਹਨ। ਇਸ਼ਦੇ ਉਲਟ ਪੰਜਾਬੀ ਕੁੜਤਾ ਪਜਾਮਾ ਅਤੇ ਸਲਵਾਰ ਕਮੀਜ ਵੀ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਹਰਮਨ ਪਿਆਰੇ ਹੋਏ ਹਨ।ਚਾਹ,ਕੋਕਾ ਕੋਲਾ ਸਾਡੇ ਖਾਣ ਪੀਣ ਦਾ ਅੰਗ ਬਣਦੇ ਜਾ ਰਹੇ ਹਨ। ਤਿਆਰ ਬਰ ਤਿਆਰ ਖਾਣਿਆਂ ਨੇ ਸਾਡੇ ਖਾਣ ਪੀਣ ਦੀਆਂ ਵਸਤਾਂ ਵਿੱਚ ਵਨ-ਸਵੰਨਤਾ ਲਿਆਂਦੀ ਹੈ।
ਰਿਸਤੇ ਨਾਤਿਆਂ ਵਿੱਚ ਅੰਕਲ ਕਲਚਰ ਨੇ ਚਾਚੇ,ਤਾਏ,ਮਾਮੇ,ਫੁਫੜ ਆਦਿ ਨੂੰ ਪ੍ਰਭਾਵਿਤ ਕੀਤਾ ਹੈ। ਇਹਨਾਂ ਰਿਸ਼ਤੇਯਾਂ ਦਾ ਰੋਲ ਵੀ ਬਦਲਿਯਾ ਹੈ ਸ਼ਰੀਕਾਂ ਅਤੇ ਸਕੀਰੀ ਦੇ ਰਿਸ਼ਤੀ ਫਿਕੇ ਪੈ ਗਏ ਹਨ। ‌ ਮੋਹ ਦੀ ਥਾਂ ਲਾਲਚ ਨੇ ਲੈ ਲਈ ਹੈ ਲੋਕ ਕਲਾਕਾਰ ਅਤੇ ਲੋਕ ਕਲਾਵਾਂ ਬਣਾਉਣ ਵਾਲੇ ਕਲਾਕਾਰ ਗਰੀਬੀ ਕਰਨ ਆਪਣਾ ਕਰਨ ਆਪਣਾ ਕੀਤਾ ਤਿਆਗ ਰਹੇ ਹਨ। ਇਹਨਾਂ ਦੀ ਥਾਂ ਲੱਚਰ ਸਾਹਿਤ, ਲੋਕ ਗੀਤ ਅਤੇ ਲੱਚਰ ਪਹਿਰਾਵਾ ਲੈ ਰਿਹਾ ਹੈ।

ਵਿਸ਼ਵੀਕਰਣ ਦੀ ਪ੍ਰਕਿਰਿਆ ਵੱਡੇ ਵਿਕਸਤ ਸਭਿਆਚਾਰ ਦੇ ਪਸਾਰ ਅਤੇ ਛੋਟੇ ਤੇ ਅਮੀਰੀ ਸਭਿਆਚਾਰਾਂ ਦੇ ਨਿਆਰ ਦੀ ਪ੍ਰਕਿਰਿਆ ਬਣਦੀ ਜਾ ਰਿਹਾ ਹੈ।ਵੱਡੀ ਮੱਛੀ ਛੋਟੀ ਮੱਛੀ ਨੂੰ ਆਪਣੇ ਅਜਿਹੇ ਕਲਾਵਾਂ, ਲੋਕ ਸਾਹਿਤ ਤੇ ਲੋਕ ਸੰਗੀਤ ਨੂੰ ਸੁਰੱਖਿਅਤ ਰੱਖਣ ਲਈ ਵਿਸ਼ੇਸ਼ ਉੱਪਰਾਲਿਆਂ ਦੀ ਲੋੜ੍ਹ ਮਹਿਸੂਸ ਹੋ ਰਹੀ ਹੈ ਨਹੀਂ ਤਾਂ ਓਹ ਦਿਨ ਦੂਰ ਨਹੀਂ ਜਦੋਂ ਓਹ ਖੂਬਸੂਰਤ ਨਦੀਆਂ ਵਿਸ਼ਵਵਿਆਪੀ ਸਮੁੰਦਰ ਵਿੱਚ ਚੁਪ ਚਾਪ ਅਲੋਪ ਹੋ ਜਾਣਗੀਆਂ ਤੇ ਇਹਨਾਂ ਦੇ ਵਹਿਣ ਨੂੰ ਪਛਾਣਨਾ ਵੀ ਔਖਾ ਹੋ ਜਾਵੇਗਾ।

ਹਵਾਲੇ

[ਸੋਧੋ]
  1. ਲੋਕਯਾਨ ਤੇ ਸਭਿਆਚਾਰ. ਭੁਪਿੰਦਰ ਸਿੰਘ ਖਹਿਰਾ