ਵਿਸ਼ਵ ਪ੍ਰੈਸ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
World Press Freedom Day
World Press Freedom Day 2017 Poster.jpg
ਮਿਤੀ3 ਮਈ
ਬਾਰੰਬਾਰਤਾਸਲਾਨਾ

ਵਿਸ਼ਵ ਪ੍ਰੈਸ ਦਿਵਸ, ਸੰਯੁਕਤ ਰਾਸ਼ਟਰ ਜਰਨਲ ਸਭਾ[1] ਨੇ 3 ਮਈ ਦਾ ਦਿਨ ਘੋਸਿਤ ਕੀਤਾ ਹੈ। ਮੀਡੀਆ ਤੇ ਖਾਸ ਕਰ ਪਿ੍ੰਟ ਮੀਡੀਆ ਦਾ ਇੱਕ ਮਿਸ਼ਨ ਹੈ। ਇਸ ਅਦਾਰੇ ਨੂੰ ਆਪਣੇ ਲੋਕਾਂ ਨਾਲ ਜੁੜ ਕੇ ਨਾ ਕੇਵਲ ਉਨ੍ਹਾਂ ਦੀ ਆਵਾਜ਼ ਬਣਨਾ ਚਾਹੀਦਾ ਹੈ, ਸਗੋਂ ਸਮਾਜ ਨੂੰ ਇੱਕ ਨਵੀਂ ਸੇਧ ਵੀ ਦੇਣਾ ਚਾਹੀਦਾ ਹੈ। ਮੀਡੀਆ 'ਚ ਵਪਾਰਕ ਪੱਖ ਭਾਰੂ ਹੋਣ ਕਾਰਨ ਬਹੁਤ ਸਾਰੇ ਅਦਾਰੇ ਸਮਾਜਿਕ ਸਰੋਕਾਰਾਂ ਤੋਂ ਦੂਰ ਹੁੰਦੇ ਜਾ ਰਹੇ ਹਨ ਮੀਡੀਆ ਨੂੰ ਸਮਾਜ ਨਾਲ ਜੁੜ ਕੇ ਆਮ ਲੋਕਾਂ ਦੀ ਆਵਾਜ਼ ਬਣਨਾ ਹੈ। ਪਿਛਲੇ ਸਮੇਂ 'ਚ ਅਖਬਾਰਾਂ ਦਾ ਮਿਸ਼ਨ ਹੋਇਆ ਕਰਦਾ ਸੀ ਤੇ ਸਮਾਜ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਸੀ। ਪਰ ਅੱਜ ਵਪਾਰਕ ਪੱਖ ਭਾਰੂ ਹੋਣ ਕਾਰਨ ਸਮਾਜਿਕ ਸਰੋਕਾਰ ਇੱਕ ਤਰ੍ਹਾਂ ਨਾਲ ਗਾਇਬ ਹੋ ਗਏ ਹਨ |

ਪੁਰਾਣੇ ਸਮੇਂ ਅਤੇ ਕਾਰਪੋਰੇਟ[ਸੋਧੋ]

ਪਹਿਲਾਂ ਅਖਬਾਰਾਂ ਦੀ ਪਛਾਣ ਉਨ੍ਹਾਂ ਦੇ ਸੰਪਾਦਕ ਹੋਇਆ ਕਰਦੇ ਸਨ ਤੇ ਪੱਤਰਕਾਰੀ ਇੱਕ ਮਿਸ਼ਨ ਸੀ ਪਰ ਅੱਜ ਕਾਰਪੋਰੇਟ ਅਦਾਰਿਆਂ ਦੀ ਘੁਸਪੈਠ ਕਾਰਨ ਅਖਬਾਰਾਂ ਉਦਯੋਗ ਬਣ ਕੇ ਰਹਿ ਗਈਆਂ ਹਨ। ਪੱਤਰਕਾਰਾਂ ਦੀ ਲੜਾਈ ਸਮਾਜ ਦੇ ਲੋਕਾਂ ਲਈ ਸਰਕਾਰ ਨਾਲ ਹੁੰਦੀ ਸੀ ਤੇ ਅਖਬਾਰਾਂ 'ਚ ਖਬਰਾਂ ਦੀ ਬਹੁਤਾਤ ਹੁੰਦੀ ਸੀ ਪਰ ਅੱਜ ਉਨ੍ਹਾਂ ਉੱਤੇ ਕਾਰਪੋਰੇਟ ਸੈਕਟਰ ਹਾਵੀ ਹੋ ਗਿਆ ਰਿਹਾ ਹੈ। ਮੀਡੀਆ 'ਚ ਸਰਮਾਏਦਾਰੀ ਦੇ ਭਾਰੂ ਹੋਣ ਉੱਤੇ ਡੂੰਘੀ ਚਿੰਤਾ ਦਾ ਵਿਸ਼ਾ ਹੈ। ਜੇ ਅਖਬਾਰਾਂ ਦੇ ਮਾਲਕ ਸਰਮਾਏਦਾਰ ਲੋਕ ਹੋਣ ਤਾਂ ਅਜਿਹੇ ਅਦਾਰਿਆਂ ਨਾਲ ਜੁੜੇ ਪੱਤਰਕਾਰਾਂ 'ਚ ਪ੍ਰਤੀਬੱਧਤਾ ਦੀ ਘਾਟ ਰੜਕਦੀ ਹੈ। ਅਖਬਾਰਾਂ ਤੇ ਮੀਡੀਆ ਦੇ ਹੋਰਨਾਂ ਸਾਧਨਾਂ ਨੂੰ ਸਮਾਜਿਕ ਸਰੋਕਾਰਾਂ ਨਾਲ ਜੁੜਨ ਅਤੇ ਆਮ ਲੋਕਾਂ ਦੀ ਆਵਾਜ਼ ਬਣਨਾ ਚਾਹੀਦਾ ਹੈ। ਅਖਬਾਰਾਂ ਤੇ ਹੋਰਨਾਂ ਮੀਡੀਆ ਅਦਾਰਿਆਂ ਨੇ ਵਪਾਰਕ ਹਿੱਤਾਂ ਨੂੰ ਪਹਿਲ ਨਾ ਦਿੰਦੇ ਹੋਏ ਜਿੱਥੇ ਆਪਣੀ ਸਾਖ ਬਣਾ ਕੇ ਰੱਖੀ ਹੋਈ ਹੈ ਉਥੇ ਸਮਾਜ ਪ੍ਰਤੀ ਆਪਣੇ ਫਰਜ਼ ਨਿਭਾਉਣ 'ਚ ਵੀ ਮੋਹਰੀ ਰੋਲ ਅਦਾ ਕੀਤਾ ਜਾ ਰਿਹਾ ਹੈ।

ਜਰੂਰੀ ਕੰਮ[ਸੋਧੋ]

ਅਖਬਾਰਾਂ ਲਈ ਵੀ ਇਹ ਜ਼ਰੂਰੀ ਹੋਣਾ ਚਾਹੀਦਾ ਹੈ ਕਿ ਕੁਝ ਜਗ੍ਹਾ ਵਾਤਾਵਰਣ ਤੇ ਹੋਰਨਾਂ ਸਮਾਜਿਕ ਮੁੱਦਿਆਂ ਲਈ ਰਾਖਵੀਂ ਰੱਖੀ ਜਾਵੇ। ਮੀਡੀਆ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਵੇ ਤਾਂ ਹੀ ਪ੍ਰੇਸ਼ ਅਜ਼ਾਦ ਹੈ। ਅਜੋਕੇ ਸਮੇਂ 'ਚ ਮੀਡੀਆ ਵਲੋਂ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਈ ਜਾ ਰਹੀ। ਮੀਡੀਆ ਨੂੰ ਆਪਣੇ ਮਿਸ਼ਨ ਤੋਂ ਭੱਜਣਾ ਨਹੀਂ ਚਾਹੀਦਾ ਸਗੋਂ ਆਮ ਲੋਕਾਂ ਦੀ ਅਗਵਾਈ ਕਰਨ 'ਚ ਵੀ ਨਾਕਾਮ ਨਹੀਂ ਰਹਿਣਾ ਚਾਹੀਦਾ। ਅੱਜ ਮੀਡੀਆ ਨੂੰ ਆਮ ਲੋਕਾਂ ਦੀ ਆਵਾਜ਼ ਬਣਨ ਲਈ ਪਾਣੀ ਦੇ ਰੁੱਖ ਦੇ ਉਲਟ ਜਾਣਾ ਪੈਣਾ ਹੈ ਤੇ ਇਹ ਹਿੰਮਤ ਕੁਝ ਕੁ ਮੀਡੀਆ ਅਦਾਰਿਆਂ ਵਲੋਂ ਹੀ ਦਿਖਾਈ ਜਾ ਰਹੀ ਹੈ। ਅੱਜ ਜਦੋਂ ਪੰਜਾਬ ਦੇ ਸਾਹਮਣੇ ਕਈ ਪ੍ਰਕਾਰ ਦੀਆਂ ਵੱਡੀਆਂ ਚੁਣੌਤੀਆਂ ਹਨ ਤਾਂ ਮੀਡੀਆ ਤੇ ਖਾਸਕਰ ਪੰਜਾਬੀ ਮੀਡੀਆ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਮੀਡੀਆ ਉੱਤੇ ਅੱਜ ਕਾਰਪੋਰੇਟ ਖੇਤਰ ਹਾਵੀ ਹੋ ਰਿਹਾ ਹੈ ਤੇ ਕਦੇ ਆਮ ਲੋਕਾਂ ਦੀ ਆਵਾਜ਼ ਬਣਨ ਵਾਲਾ ਤੇ ਲੋਕ ਮੁੱਦਿਆਂ ਨੂੰ ਉਭਾਰਨ ਵਾਲਾ ਮੀਡੀਆ ਨਿੱਜ ਨੂੰ ਉਭਾਰਨ ਲਈ ਮਜ਼ਬੂਰ ਹੋ ਰਿਹਾ ਹੈ। ਵਪਾਰਕ ਹਿੱਤਾਂ ਨਾਲੋਂ ਮੀਡੀਆ ਨੂੰ ਸਮਾਜ ਪ੍ਰਤੀ ਆਪਣੇ ਫਰਜ਼ ਨਿਭਾਉਣ ਲਈ ਉਸਾਰੂ ਰੋਲ ਨਿਭਾਉਣਾ ਚਾਹੀਦਾ ਹੈ। ਪੱਤਰਕਾਰਤਾ ਜੋ ਕਿਸੇ ਸਮੇਂ ਸਮਾਜ ਸੁਧਾਰ ਵਜੋਂ ਜਾਣੀ ਜਾਂਦੀ ਸੀ ਅੱਜ ਇਸ ਵਿੱਚ ਵਪਾਰੀਕਰਨ ਆਉਣ ਕਰ ਕੇ ਸਮਾਜ ਸੁਧਾਰ ਦੀ ਥਾਂ ਰਾਜਨੀਤਕ, ਪ੍ਰਸ਼ਾਸ਼ਨਿਕ ਅਤੇ ਵਪਾਰਿਕ ਅਦਾਰਿਆਂ ਨੇ ਕਬਜ਼ਾ ਕਰ ਲਿਆ ਹੈ। ਜਿਸ ਕਰ ਕੇ ਪੱਤਰਕਾਰ ਨੂੰ ਸੱਚ ਲਿਖਣ ਵਿੱਚ ਬਹੁਤ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ ਅਤੇ ਸੱਚ ਦੇ ਅਧਾਰ ਉੱਤੇ ਪੱਤਰਕਾਰੀ ਕਰਨ ਵਾਲਿਆਂ ਨੂੰ ਆਪਣੇ ਪਰਿਵਾਰ ਦਾ ਪੇਟ ਪਾਲਣਾ ਵੀ ਔਖਾ ਹੈ। ਪ੍ਰੈਸ ਜਿੱਥੇ ਸਮਾਜ ਵਿੱਚ ਹੋ ਰਹੀਆਂ ਉਣਤਾਈਆਂ ਨੂੰ ਉਜਾਗਰ ਕਰਦੀ ਹੈ ਉਥੇ ਪ੍ਰਸ਼ਾਸ਼ਨ, ਸਰਕਾਰ ਅਤੇ ਜਨਤਾ ਵਿੱਚ ਇੱਕ ਕੜੀ ਵਜੋਂ ਕੰਮ ਕਰਦੀ ਹੈ। ਪ੍ਰਸ਼ਾਸ਼ਨ ਨੂੰ ਪ੍ਰੈਸ ਦੇ ਜਰੀਏ ਹੀ ਕਈ ਅਹਿਮ ਘਟਨਾਵਾਂ ਅਤੇ ਸਮਾਜਿਕ ਕੁਰੀਤੀਆਂ ਦਾ ਪਤਾ ਲੱਗਦਾ ਹੈ।

ਹਵਾਲੇ[ਸੋਧੋ]