ਵਿਸ਼ਵ ਭੋਜਨ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਸ਼ਵ ਭੋਜਨ ਦਿਵਸ
ਤਸਵੀਰ:Worldfoodday2009logo.gif
ਵਿਸ਼ਵ ਫੂਡ ਦਿਵਸ 2009
ਮਨਾਉਣ ਵਾਲੇਸੰਯੁਕਤ ਰਾਸ਼ਟਰ ਦੇ ਸਦੱਸ ਰਾਜ
ਮਿਤੀ16 ਅਕਤੂਬਰ
2015 ਵਿੱਚ ਵਿਸ਼ਵ ਭੋਜਨ ਦਿਵਸ ਲਈ ਵਰਲਡ ਫੂਡ ਪ੍ਰੋਗਰਾਮ ਦੇ ਸੋਸ਼ਲ ਮੀਡੀਆ ਅਭਿਆਨ ਦੇ ਇੱਕ ਭਾਗ ਦੇ ਰੂਪ ਵਿੱਚ ਪੇਸ਼ ਕੀਤਾ ਇੱਕ ਚਿੱਤਰ।

ਵਿਸ਼ਵ ਭੋਜਨ ਦਿਵਸ (ਅੰਗਰੇਜ਼ੀ ਵਿੱਚ: ਵਰਲਡ ਫੂਡ ਡੇ), 16 ਅਕਤੂਬਰ 1945 ਵਿੱਚ ਸੰਯੁਕਤ ਰਾਸ਼ਟਰ ਦੀ ਫੂਡ ਐਂਡ ਐਗਰੀਕਲਚਰ ਔਰਗਨਾਈਜ਼ੇਸ਼ਨ ਦੀ ਸਥਾਪਨਾ ਤਰੀਕ ਦੇ ਸਨਮਾਨ ਵਿੱਚ ਸਾਰੀ ਦੁਨੀਆ ਭਰ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਵਿਸ਼ਵ ਖੁਰਾਕ ਪ੍ਰੋਗਰਾਮ ਅਤੇ ਖੇਤੀਬਾੜੀ ਵਿਕਾਸ ਲਈ ਅੰਤਰਰਾਸ਼ਟਰੀ ਫੰਡ ਸਮੇਤ ਖਾਧ ਸੁਰੱਖਿਆ ਨਾਲ ਜੁੜੇ ਕਈ ਹੋਰ ਸੰਗਠਨਾਂ ਵਲੋਂ ਵਿਆਪਕ ਪਧਰ ਮਨਾਇਆ ਜਾਂਦਾ ਹੈ।

2014 ਲਈ ਵਿਸ਼ਵ ਭੋਜਨ ਦਿਵਸ ਦਾ ਥੀਮ ਫੈਮਲੀ ਫਾਰਮਿੰਗ: "ਸੰਸਾਰ ਨੂੰ ਭੋਜਨ, ਧਰਤੀ ਦੀ ਦੇਖਭਾਲ"; 2015 ਵਿੱਚ ਇਹ "ਸੋਸ਼ਲ ਪ੍ਰੋਟੈਕਸ਼ਨ ਐਂਡ ਐਗਰੀਕਲਚਰ: ਪੇਂਡੂ ਗਰੀਬੀ ਦਾ ਚੱਕਰ ਤੋੜਨਾ" ਸੀ; 2016 ਵਿੱਚ ਇਹ ਜਲਵਾਯੂ ਤਬਦੀਲੀ ਉੱਪਰ ਸੀ: "ਮੌਸਮ ਬਦਲ ਰਿਹਾ ਹੈ, ਫੂਡ ਅਤੇ ਖੇਤੀਬਾੜੀ ਨੂੰ ਵੀ ਬਦਲਣਾ ਚਾਹੀਦਾ ਹੈ।",[1]

ਮੂਲ[ਸੋਧੋ]

ਵਿਸ਼ਵ ਭੋਜਨ ਦਿਵਸ (ਡਬਲਯੂ.ਐੱਫ.ਡੀ) ਦੀ ਸਥਾਪਨਾ ਐਫ.ਈ.ਓ. ਦੇ ਮੈਂਬਰ ਦੇਸ਼ਾਂ ਨੇ ਸੰਸਥਾ ਦੀ 20ਵੀਂ ਜਨਰਲ ਕਾਨਫਰੰਸ ਵਿੱਚ ਨਵੰਬਰ 1979 ਵਿੱਚ ਕੀਤੀ ਸੀ। ਹੰਗੇਰੀਅਨ ਵਫਦ, ਜੋ ਕਿ ਹੰਗਰੀ ਦੇ ਸਾਬਕਾ ਖੇਤੀਬਾੜੀ ਅਤੇ ਭੋਜਨ ਮੰਤਰੀ ਡਾ. ਪਾਲ ਰੋਮੇਨੀ ਦੀ ਅਗਵਾਈ ਵਿੱਚ ਹੋਇਆ ਸੀ, ਉਸ ਨੇ ਐਫ.ਏ.ਓ. ਕਾਨਫਰੰਸ ਦੇ 20 ਵੇਂ ਸੈਸ਼ਨ ਵਿੱਚ ਇੱਕ ਸਰਗਰਮ ਭੂਮਿਕਾ ਨਿਭਾਈ ਅਤੇ ਸੰਸਾਰ ਭਰ ਵਿੱਚ ਡਬਲਯੂ ਐੱਫ ਡੀ ਨੂੰ ਮਨਾਉਣ ਦੇ ਵਿਚਾਰ ਦਾ ਸੁਝਾਅ ਦਿੱਤਾ।

ਹਵਾਲੇ[ਸੋਧੋ]

  1. "UN's World Food Day website, accessed 15 September 2016". Archived from the original on 19 ਮਈ 2019. Retrieved 14 ਮਾਰਚ 2019.