ਸਮੱਗਰੀ 'ਤੇ ਜਾਓ

ਵਿਸ਼ੇਸ਼ ਆਰਥਕ ਜ਼ੋਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿਸ਼ੇਸ਼ ਆਰਥਕ ਜ਼ੋਨ (SEZ) ਉਸ ਭੂਗੋਲਿਕ ਖੇਤਰ ਲਈ ਦਿੱਤਾ ਨਾਮ ਹੈ ਜਿਸ ਦੀ ਨਿਸ਼ਾਨਦੇਹੀ ਵਸਤਾਂ ਬਰਾਮਦ ਕਰਨ ਅਤੇ ਰੁਜ਼ਗਾਰ ਵਧਾਉਣ ਲਈ ਕੀਤੀ ਜਾਂਦੀ ਹੈ। ਇਨ੍ਹਾਂ ਖੇਤਰਾਂ ਨੂੰ ਟੈਕਸਾਂ, ਕੋਟਿਆਂ, ਬਦੇਸ਼ੀ ਨਿਵੇਸ ਤੇ ਪਾਬੰਦੀਆਂ, ਕਿਰਤ ਕਾਨੂੰਨਾਂ ਅਤੇ ਹੋਰ ਬੰਦਸ਼ਾਂ ਸੰਬੰਧੀ ਦੇਸ਼ ਦੇ ਕਾਨੂੰਨਾਂ ਤੋਂ ਛੋਟ ਦੇ ਦਿੱਤੀ ਜਾਂਦੀ ਹੈ, ਤਾਂ ਜੋ ਉਥੇ ਬਣੀਆਂ ਵਸਤਾਂ ਸੰਸਾਰ ਮੰਡੀ ਵਿੱਚ ਕੀਮਤ ਮੁਕਾਬਲੇ ਵਿੱਚ ਟਿਕ ਸਕਣ।

ਪੰਜਾਬ (ਭਾਰਤ) ਵਿੱਚ ਵਿਸ਼ੇਸ਼ ਆਰਥਕ ਜ਼ੋਨ

[ਸੋਧੋ]

ਪੰਜਾਬ ਸਰਕਾਰ ਦੇ ਸੂਤਰਾਂ ਅਨੁਸਾਰ ਪੰਜਾਬ ’ਚ ਅੱਠ ਵਿਸ਼ੇਸ਼ ਆਰਥਕ ਜ਼ੋਨ ਬਣਾਉਣ ਦੀਆਂ ਤਜਵੀਜ਼ਾਂ ਵਿਚੋਂ ਚਾਰ ਨੂੰ ਅੰਤਮ ਮਨਜ਼ੂਰੀ ਦਿਤੀ ਜਾ ਚੁੱਕੀ ਹੈ। ਪੰਜਾਬ ਰਾਜ ਦੇ ਵਿਚਾਰ ਅਧੀਨ ਵਿਸ਼ੇਸ਼ ਆਰਥਕ ਜ਼ੋਨ:

ਜ਼ੋਨਰਕਬਾਲਗਭਗ ਨਿਵੇਸ਼ਖੇਤਰਅਦਾਰਾਮੌਜੂਦਾ ਸਥਿਤੀ
ਮੁਹਾਲੀ ਨੇੜੇ11.62 ਹੈਕਟੇਅਰਰੁ:745 ਕਰੋੜਆਈ.ਟੀ.ਸੁਖਮ ਇਨਫਰਾਸਟਰਕਚਰ ਲਿਮਿ.ਕੇਂਦਰ ਦੁਆਰਾ ਮਨਜ਼ੂਰ
ਲੁਧਿਆਣਾਹੈਕਟੇਅਰਰੁ: 213 ਕਰੋੜਇੰਜੀਅਨਰਿੰਗਮਲਹੋਤਰਾ ਲੈਂਡ ਡਿਵਲਪਰਜ਼ਕੇਂਦਰ ਦੁਆਰਾ ਮੌਖਿਕ ਮਨਜ਼ੂਰੀ
ਮੁਹਾਲੀ10.8 ਹੈਕਟੇਅਰਰੁ: 506 ਕਰੋੜਆਈ.ਟੀ.ਆਂਸਲ ਪਰੋਪਰਟੀਜ਼ਪ੍ਰਸਤਾਵਿਤ
ਅੰਮ੍ਰਿਤਸਰ100 ਹੈਕਟੇਅਰਰੁ: 1861 ਕਰੋੜਟੈਕਸਟਾਈਲਈਸ਼ਾਨ ਡੀਵਲਪਰਜ਼ ਐਂਡ ਇਨਫਰਾਸਟਰਕਚਰਪ੍ਰਸਤਾਵਿਤ