ਵਿੱਕੀ ਧਾਲੀਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿੱਕੀ ਧਾਲੀਵਾਲ
Vicky Dhaliwal smiling
ਵਿੱਕੀ ਧਾਲੀਵਾਲ
ਜਨਮਤਰਨਦੀਪ ਸਿੰਘ ਧਾਲੀਵਾਲ
(1988-07-27) 27 ਜੁਲਾਈ 1988 (ਉਮਰ 32)
ਰਸੌਲੀ, ਪੰਜਾਬ
ਰਿਹਾਇਸ਼ਰਸੌਲੀ, ਪੰਜਾਬ
ਰਾਸ਼ਟਰੀਅਤਾਭਾਰਤੀ
ਪੇਸ਼ਾਗੀਤਕਾਰ
ਪ੍ਰਸਿੱਧੀ ਡਿਮੰਡ, ਰਖਲੀ ਪਿਆਰ ਨਾਲ
ਭਾਗੀਦਾਰਰੁਪਿੰਦਰ ਕੌਰ
ਬੱਚੇਅਨਮੋਲਦੀਪ ਸਿੰਘ ਧਾਲੀਵਾਲ
ਮਾਤਾ-ਪਿਤਾ
  • ਹਰਦੇਵ ਸਿੰਘ ਧਾਲੀਵਾਲ (father)
  • ਜਤਿੰਦਰਪਾਲ ਕੌਰ (mother)

ਤਰਨਦੀਪ ਸਿੰਘ ਧਾਲੀਵਾਲ (ਜਨਮ 27 ਜੁਲਾਈ 1988), ਜੋ ਕਿ ਵਿੱਕੀ ਧਾਲੀਵਾਲ ਦੇ ਨਾਮ ਨਾਲ ਮਸ਼ਹੂਰ ਇੱਕ ਪੰਜਾਬੀ ਗੀਤਕਾਰ ਅਤੇ ਸਾਬਕਾ ਕਬੱਡੀ ਦੇ ਖਿਡਾਰੀ ਹੈ। ਉਹ "ਡਾਇਮੰਡ" ਗਾਣੇ ਤੋਂ ਬਾਅਦ ਚਰਚਾ ਵਿੱਚ ਆਇਆ ਜੋ ਕਿ ਗੁਰਨਾਮ ਭੁੱਲਰ ਦੁਆਰਾ ਗਾਇਆ ਗਿਆ ਸੀ। ਉਸ ਨੇ ਰਾਸ਼ਟਰੀ ਪੱਧਰ ਤੱਕ ਕਬੱਡੀ ਖੇਡੀ ਹੈ ਪਰ ਮੋਢੇ ਤੇ ਸੱਟ ਲੱਗਣ ਕਾਰਨ ਉਸਨੂੰ ਕਬੱਡੀ ਛੱਡਣੀ ਪਈ ਸੀ।

ਮੁਢਲਾ ਜੀਵਨ[ਸੋਧੋ]

ਵਿੱੱਕੀ ਧਾਲੀਵਾਲ ਦਾ ਜਨਮ 27 ਜੁਲਾਈ 1988 ਨੂੰ ਰਸੌਲੀ ਵਿਖੇ ਹੋਇਆ ਸੀ ਅਤੇ ਉਸ ਦਾ ਅਸਲੀ ਨਾਮ ਤਰਨਦੀਪ ਸਿੰਘ ਧਾਲੀਵਾਲ ਹੈ। ਉਸ ਨੇ ਆਪਣੀ ਸਕੂਲੀ ਵਿੱਦਿਆ ਆਪਣੇ ਨਾਨਕਾ ਪਿੰਡ ਕਮਾਲਪੁਰ ਕਾਲੇਕੇ ਤੋਂ ਪ੍ਰਾਪਤ ਕੀਤੀ ਤੇ ਉਚਰੀ ਵਿਦਿਆ ਆਪਣੇ ਪਿੰਡ ਨੇੜਲੇ ਕਾਲਜ ਤੋਂ ਕੀਤੀ।[1]

ਕਬੱਡੀ[ਸੋਧੋ]

ਵਿੱਕੀ ਕਬੱਡੀ ਵਿੱਚ ਬਤੌਰ ਜਾਫੀ ਖੇਡਦਾ ਸੀ। ਉਸ ਨੇ ਰਾਸ਼ਟਰੀ ਪੱਧਰ ਤੱਕ ਕਬੱਡੀ ਖੇਡੀ ਹੈ ਅਤੇ ਉਹ ਕਈ ਕਲੱਬਾਂ ਅਤੇ ਅਕੈਡਮੀਆਂ ਲਈ ਵੀ ਖੇਡਿਆ ਹੈ। ਮੋਢੇ ਤੇ ਸੱਟ ਲੱਗਣ ਕਾਰਨ ਉਸਨੂੰ ਕਬੱਡੀ ਛੱਡਣੀ ਪਈ ਸੀ।

ਹਵਾਲੇ[ਸੋਧੋ]