ਸਮੱਗਰੀ 'ਤੇ ਜਾਓ

ਵੀਨੂ ਪਾਲੀਵਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵੀਨੂ ਪਾਲੀਵਾਲ (1972-2016) ਇੱਕ ਜਾਣੀ-ਪਛਾਣੀ ਉੱਘੀ ਭਾਰਤੀ ਮੋਟਰਸਾਇਕਲ ਚਾਲਕ ਸੀ।[1] ਵੀਨੂ ਦਾ ਮੋਟਰਸਾਇਕਲ ਪ੍ਰਤੀ ਜੋਸ਼ ਕਾਰਨ ਉਸਨੂੰ "ਲੇਡੀ ਆਫ਼ ਹਾਰਲੇ" ਅਤੇ "ਹੋਗ ਰਾਨੀ" ਕਿਹਾ ਜਾਂਦਾ ਸੀ। ਵੀਨੂ ਦੇ ਇੱਕ ਇੰਟਰਵਿਊ ਮੁਤਾਬਿਕ, ਉਸਨੂੰ ਆਪਣੇ ਪਿਤਾ ਤੋਂ ਪ੍ਰੇਰਨਾ ਮਿਲੀ ਜੋ ਖ਼ੁਦ ਇੱਕ ਉਤਸੁਕ ਮੋਟਰਸਾਈਕਲ ਚਾਲਕ ਸਨ। ਵੀਨੂ ਨੂੰ ਸ਼ੁਰੂ ਤੋਂ ਬੇਸ਼ਕ ਮੋਟਰਸਾਇਕਲਾਂ ਪ੍ਰਤੀ ਜਨੂਨ ਸੀ ਪਰ ਉਸਨੇ ਕਾਲਜ ਵਿੱਚ ਜਾ ਕੇ ਆਪਣੇ ਦੋਸਤਾਂ ਤੋਂ ਮੋਟਰਸਾਇਕਲ ਚਲਾਉਣੀ ਸਿੱਖੀ। ਕਾਲਜ ਵਿੱਚ ਉਸ ਕੋਲ ਆਪਣੀ ਮੋਟਰਸਾਇਕਲ ਨਹੀਂ ਸੀ, ਕਾਲਜ ਤੋਂ ਬਾਅਦ ਵੀਨੂ ਨੇ ਆਪਣੀ ਮੋਟਰਸਾਇਕਲ ਖ਼ਰੀਦੀ।[2]

ਨਿੱਜੀ ਜੀਵਨ

[ਸੋਧੋ]

ਵੀਨੂ ਪਾਲੀਵਾਲ ਜੈਪੁਰ, ਰਾਜਸਥਾਨ ਦੀ ਰਹਿਣ ਵਾਲੀ ਸੀ। ਵੀਨੂ ਦੇ ਵਿਆਹ ਤੋਂ ਬਾਅਦ ਛੇਤੀ ਹੀ ਉਸਨੇ ਆਪਣੇ ਪਤੀ ਨਾਲ ਤਲਾਕ ਲੈ ਲਿਆ ਜਿਸ ਦਾ ਕਾਰਨ ਵੀਨੂ ਦਾ ਮੋਟਰਸਾਇਕਲਾਂ ਲਈ ਜਨੂਨ ਸੀ। ਵਿਆਹ ਤੋਂ ਬਾਅਦ ਵੀਨੂ ਦੇ ਪਤੀ ਨੇ ਵੀਨੂ ਦੇ ਮੋਟਰਸਾਇਕਲ ਚਲਾਉਣ ਉੱਪਰ ਐਤਰਾਜ਼ ਕੀਤਾ ਜਿਸ ਕਾਰਨ ਉਹਨਾਂ ਨੇ ਤਲਾਕ ਲੈ ਲਿਆ ਅਤੇ ਵੀਨੂ ਨੂੰ ਦੋ ਬੱਚੇ ਵੀ ਸਨ ਜਿਨ੍ਹਾਂ ਦੀ ਪਰਵਰਿਸ਼ ਉਹ ਇਕੱਲੀ ਹੀ ਕਰਦੀ ਸੀ।[3]

ਪਛਾਣ

[ਸੋਧੋ]

ਪਾਲੀਵਾਲ ਜੈਪੁਰ ਦੀ ਇੱਕਲੀ ਮੋਟਰਸਾਇਕਲ ਚਾਲਕ ਸੀ ਜਿਸ ਦੀ ਪਛਾਣ ਉਸਦੇ ਮੋਟਰਸਾਇਕਲ ਨੂੰ ਭਜਾਉਣ ਕਾਰਨ ਸੀ। ਉਹ ਪਹਿਲੀ ਭਾਰਤੀ ਔਰਤ ਚਾਲਕ ਰਹੀ ਹੈ ਜਿਸਨੇ ਹਾਰਲੇ ਡੇਵਿਡਸਨ ਮੋਟਰਸਾਇਕਲ ਨੂੰ 180ਕਿ.ਮੀ. ਪ੍ਰਤੀ ਘੰਟਾ ਦੀ ਰਫ਼ਤਾਰ ਤੋਂ ਚਲਾਈ। ਬਾਇਕਰ ਬਣਨ ਤੋਂ ਪਹਿਲਾਂ ਉਹ ਇੱਕ ਉਦੀਯੋਗਪਤੀ ਸੀ ਅਤੇ ਜੈਪੁਰ ਵਿੱਚ ਉਸਦੀ ਆਪਣੀ ਇੱਕ ਚਾਹ ਦੀ ਦੁਕਾਨ ਸੀ ਜਿਸਦਾ ਨਾਂ ਉਸਨੇ "ਚਾਏ ਬਾਰ" ਰੱਖਿਆ ਸੀ।[3]

ਮੌਤ

[ਸੋਧੋ]

ਵੀਨੂ ਪਾਲੀਵਾਲ ਦੀ ਮੌਤ ਦੇਸ਼ ਵਿਆਪੀ ਦੌਰੇ ਦੌਰਾਨ 12 ਅਪ੍ਰੈਲ, 2016 ਨੂੰ ਇੱਕ ਸੜਕ ਦੁਰਘਟਨਾ ਵਿੱਚ ਹੋਈ। ਜਦੋਂ ਵੀਨੂ ਭੋਪਾਲ ਦੇ ਰੂਟ ਤੇ ਗਿਆਰਸਪੁਰ ਨੇੜੇ ਪਹੁੰਚੀ ਤਾਂ ਉਸਦੀ ਮੋਟਰਸਾਇਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਆਪਣੀ ਹਾਰਲੇ ਤੋਂ ਡਿੱਗ ਪਈ। ਉਹ ਛੇਤੀ ਨਾਲ ਕੋਲ ਦੇ ਹਸਪਤਾਲ ਵੱਲ ਗਈ ਪਰ ਹਸਪਤਾਲ ਪਹੁੰਚਦੇ ਹੀ ਉਸਦੀ ਮੌਤ ਹੋ ਗਈ। ਛਾਣ-ਬੀਨ ਦੀ ਰਿਪੋਰਟ ਅਨੁਸਾਰ, ਵੀਨੂ ਦੀ ਮੌਤ ਅੰਦਰੂਨੀ ਖੂਨ ਵਹਿਣ ਕਾਰਨ ਹੋਈ ਹੈ।[4]

ਹਵਾਲੇ

[ਸੋਧੋ]
  1. Aparajita Mishra (12 April 2016). "Veenu Paliwal, India's Top Woman Biker Died In A Road Accident In Madhya Pradesh". Storypick. Retrieved 12 April 2016.
  2. "RIP Veenu Paliwal: 10 things to know about India's daredevil woman biker we lost too soon". Retrieved 12 April 2016.
  3. 3.0 3.1 "All you need to know about Veenu Paliwal, the famous female biker who passed away yesterday". dna. 12 April 2016. Retrieved 12 April 2016.
  4. "India's most famous woman motorcyclist dies". Gulte.com. Retrieved 12 April 2016.