ਵੁਡ ਦੀ ਸਰਕਾਰੀ ਚਿੱਠੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚਾਰਲਸ ਵੁਡ, ਈਸਟ ਇੰਡੀਆ ਕੰਪਨੀ ਦੇ ਬੋਰਡ ਨੂੰ ਨਿਯੰਤਰਿਤ ਕਰਨ ਵਾਲਾ ਰਾਸ਼ਟਰਪਤੀ ਸੀ, ਨੇ ਭਾਰਤ ਵਿੱਚ ਮਹੱਤਵਪੂਰਨ ਪਰਿਣਾਮ ਨਾਲ ਵਿੱਦਿਆ ਦਾ ਪ੍ਰਸਾਰ ਕੀਤਾ। ਭਾਰਤੀ ਸਿੱਖਿਆ ਲਈ ਵੁਡ ਨੇ 1854 ਵਿੱਚ ਲਾਰਡ ਡਲਹੌਜੀ, ਭਾਰਤ ਦਾ ਗਵਰਨਰ ਜਰਨਲ, ਨੂੰ ਇੱਕ ਚਿੱਠੀ ਭੇਜੀ।[1]

ਸ਼ਲਾਘਾ[ਸੋਧੋ]

  • ਹਰੇਕ ਪ੍ਰਾਂਤ ਵਿੱਚ ਇੱਕ ਸਿੱਖਿਆ ਡਿਪਾਰਟਮੈਂਟ ਸਥਾਪਿਤ ਕੀਤਾ ਗਿਆ।
  • ਕਲੱਕਤਾ, ਬੰਬਈ, ਮਦਰਾਸ ਵਰਗੇ ਵੱਡੇ ਸ਼ਹਿਰਾਂ ਵਿੱਚ ਯੂਨੀਵਰਸਿਟੀਆਂ ਦੀ ਸਥਾਪਨਾ ਕੀਤੀ ਗਈ।
  • ਹਰੇਕ ਜ਼ਿਲ੍ਹੇ ਵਿੱਚ ਘੱਟੋ-ਘੱਟ ਇੱਕ ਸਰਕਾਰੀ ਸਕੂਲ ਖੋਲਿਆ।
  • ਭਾਰਤੀ ਵਸਨੀਕਾਂ ਨੂੰ ਆਪਣੀ ਮਾਤ-ਭਾਸ਼ਾ ਵਿੱਚ ਸਿਖਲਾਈ ਦੇਣੀ ਚਾਹੀਦੀ ਹੈ।
  • ਪ੍ਰਾਇਮਰੀ ਲੇਵਲ ਤੋਂ ਯੂਨੀਵਰਸਿਟੀ ਲੇਵਲ ਦੀ ਸਿੱਖਿਆ ਦਾ ਵਿਧੀਪੂਰਵਕ ਢੰਗ ਨਾਲ ਪ੍ਰਬੰਧ ਕੀਤਾ ਗਿਆ।
  • ਸਰਕਾਰ ਨੂੰ ਔਰਤਾਂ ਦੀ ਸਿੱਖਿਆ ਨੂੰ ਹਮੇਸ਼ਾ ਸਹਾਰਾ ਦੇਣਾ ਚਾਹੀਦਾ ਹੈ।

ਵਿਰਸਾ[ਸੋਧੋ]

ਵੁਡ ਦੇ ਸਰਕਾਰੀ ਪੱਤਰ ਮੁਤਾਬਿਕ, ਹਰੇਕ ਪ੍ਰਾਂਤ ਵਿੱਚ ਸਿੱਖਿਆ ਡਿਪਾਰਟਮੈਂਟ ਸਥਾਪਿਤ ਹੋਇਆ ਅਤੇ 1857 ਵਿੱਚ ਕੋਲਕਤਾ ਯੂਨੀਵਰਸਿਟੀ, ਮੁੰਬਈ ਯੂਨੀਵਰਸਿਟੀ ਅਤੇ ਮਦਰਾਸ ਯੂਨੀਵਰਸਿਟੀ ਤੋਂ ਬਾਅਦ 1882 ਵਿੱਚ ਪੰਜਾਬ ਯੂਨੀਵਰਸਿਟੀ, ਲਹੌਰ ਤੇ 1887 ਵਿੱਚ ਅਲਹਾਬਾਦ ਯੂਨੀਵਰਸਿਟੀ ਦੀ ਸਥਾਪਨਾ ਹੋਈ।

ਹਵਾਲੇ[ਸੋਧੋ]