ਵੁਦਰਿੰਗ ਹਾਈਟਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੁਦਰਿੰਗ ਹਾਈਟਸ  
[[File:
Houghton Lowell 1238.5 (A) - Wuthering Heights, 1847.jpg
]]
ਲੇਖਕਐਮਿਲੀ ਬਰੌਂਟੀ
ਮੂਲ ਸਿਰਲੇਖWuthering Heights
ਦੇਸ਼ਸਨਯੂਕ ਬਾਦਸ਼ਾਹੀ
ਭਾਸ਼ਾਅੰਗਰੇਜ਼ੀ
ਵਿਧਾਗੌਥਿਕ ਨਾਵਲ
ਪ੍ਰਕਾਸ਼ਕਥੌਮਸ ਕੌਟਲੇ ਨਿਊਬੀ
ਅੰਗਰੇਜ਼ੀ
ਪ੍ਰਕਾਸ਼ਨ
1847
71126926

ਵੁਦਰਿੰਗ ਹਾਈਟਸ (ਅੰਗਰੇਜ਼ੀ: Wuthering Heights) ਐਮਿਲੀ ਬਰੌਂਟੀ ਦਾ ਅਕਤੂਬਰ 1845 ਅਤੇ ਜੂਨ 1846 ਵਿਚਕਾਰ ਲਿਖਿਆ[1] ਅਤੇ ਅਗਲੇ ਸਾਲ ਜੁਲਾਈ ਵਿੱਚ ਗੁਪਤ ਨਾਮ ਐਲਿਸ ਬੈੱਲ ਹੇਠ ਪ੍ਰਕਾਸ਼ਿਤ ਨਾਵਲ ਹੈ। ਇਹ ਉਹਦੀ ਭੈਣ ਸ਼ਾਰਲਟ ਬਰੌਂਟੀ ਦੇ ਨਾਵਲ ਜੇਨ ਆਇਰ ਦੀ ਸਫਲਤਾ ਤੋਂ ਬਾਅਦ ਛਪਿਆ ਸੀ। ਉਸ ਦੀ ਮੌਤ ਉੱਪਰੰਤ ਦੂਸਰਾ ਅਡੀਸ਼ਨ ਸ਼ਰਲਿਟ ਨੇ 1850 ਵਿੱਚ ਸੰਪਾਦਿਤ ਕੀਤਾ ਸੀ।[2]

ਪਾਤਰ[ਸੋਧੋ]

  • ਹੀਥਕਲਿਫ਼ - ਇੱਕ ਯਤੀਮ ਬੱਚਾ ਜਿਸ ਨੂੰ ਮਿਸਟਰ ਅਰਨਸ਼ੌ ਆਪਣੇ ਘਰ ਲੈ ਜਾਂਦਾ ਹੈ ਪਰ ਉਸ ਦੀ ਘਰ ਵਿੱਚ ਕੋਈ ਖ਼ਾਸ ਪਰਵਰਿਸ਼ ਨਹੀਂ ਕੀਤੀ ਜਾਂਦੀ। ਇਸਨੂੰ ਅਤੇ ਕੈਥਰੀਨ ਨੂੰ ਇੱਕ ਦੂਜੇ ਦਾ ਸਾਥ ਵਧੀਆ ਲਗਦਾ ਹੈ ਅਤੇ ਇਹਨਾਂ ਦਾ ਪਿਆਰ ਨਾਵਲ ਦੇ ਪਹਿਲੇ ਹਿੱਸੇ ਦੇ ਕੇਂਦਰ ਵਿੱਚ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਐਮਿਲੀ ਬਰੌਂਟੀ ਨੇ ਹੀਥਕਲਿਫ਼ ਅਜਿਹਾ ਪਾਤਰ ਉਸਾਰਿਆ ਹੈ ਜਿਸ ਨੂੰ ਪਰੰਪਰਗਤ ਨਾਇਕ ਅਤੇ ਖਲਨਾਇਕ ਦੀਆਂ ਸ਼੍ਰੇਣੀਆਂ ਵਿੱਚ ਸ਼ਾਮਿਲ ਨਹੀਂ ਕੀਤਾ ਜਾ ਸਕਦਾ।
  • ਕੈਥਰਿਨ ਅਰਨਸ਼ੌ - ਪਾਠਕ ਨਾਲ ਇਸ ਦਾ ਤੁਆਰੁਫ਼ ਇਸ ਦੀ ਮੌਤ ਤੋਂ ਬਾਅਦ ਹੁੰਦਾ ਹੈ ਜਦੋਂ ਲੌਕਵੁਡ ਇਸ ਦੀ ਡਾਇਰੀ ਪੜ੍ਹਨੀ ਸ਼ੁਰੂ ਕਰਦਾ ਹੈ। ਇਹ ਹੀਥਕਲਿਫ਼ ਅਤੇ ਐਡਗਰ ਦੋਵਾਂ ਤੋਂ ਬਿਨਾਂ ਆਪਣਾ ਅਸਤਿਤਵ ਮੁਸ਼ਕਿਲ ਸਮਝਦੀ ਹੈ, ਜੋ ਸਮਾਜ ਵਿੱਚ ਪ੍ਰਵਾਨਿਤ ਨਹੀਂ। ਆਲੋਚਕਾਂ ਦਾ ਕਹਿਣਾ ਹੈ ਕਿ ਇਸ ਦਾ ਹੀਥਕਲਿਫ਼ ਦੀ ਜਗ੍ਹਾ ਐਡਗਰ ਲਿੰਟਨ ਨਾਲ ਵਿਆਹ ਕਰਵਾਉਣਾ ਕੁਦਰਤ ਤੋਂ ਇਨਕਾਰੀ ਹੋਕੇ ਸੱਭਿਆਚਾਰ ਨੂੰ ਕਬੂਲ ਕਰਨਾ ਹੈ।
  • ਐਡਗਰ ਲਿੰਟਨ - ਇਸ ਦੀ ਜਾਣ-ਪਛਾਣ ਇੱਕ ਬੱਚੇ ਵਜੋਂ ਹੁੰਦੀ ਹੈ ਜੋ ਥਰੱਸਕਰਾਸ ਗਰੇਂਜ ਵਿੱਚ ਰਹਿੰਦਾ ਹੈ। ਇਸ ਦਾ ਸੁਭਾਅ ਹੀਥਕਲਿਫ਼ ਦੇ ਬਿਲਕੁਲ ਉਲਟ ਹੈ ਇਸ ਲਈ ਇਹ ਹੀਥਕਲਿਫ਼ ਅਤੇ ਹੀਥਕਲਿਫ਼ ਨੂੰ ਪਿਆਰ ਕਰਨ ਵਾਲੀ ਕੈਥਰਿਨ ਨੂੰ ਪਸੰਦ ਨਹੀਂ ਕਰਦਾ। ਇਸ ਦੇ ਉੱਚੇ ਸਮਾਜਿਕ ਅਹੁਦੇ ਕਰ ਕੇ ਕੈਥਰਿਨ ਹੀਥਕਲਿਫ਼ ਦੀ ਜਗ੍ਹਾ ਇਸ ਨਾਲ ਵਿਆਹ ਕਰਵਾਉਂਦੀ ਹੈ ਜਿਸਦੇ ਭੈੜੇ ਨਤੀਜੇ ਨਿਕਲਦੇ ਹਨ।

ਹਵਾਲੇ[ਸੋਧੋ]