ਸਮੱਗਰੀ 'ਤੇ ਜਾਓ

ਵੇਲੂਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵੇਲੂਰ (12.93 N, 79.13 E) ਹਿੰਦੋਸਤਾਨੀ ਰਾਜ (ਤਮਿਲਨਾਡੂ) ਵਿੱਚ ਇੱਕ ਜ਼ਿਲ੍ਹਾ ਹੈ। ਇਸ 142 ਵਰ੍ਹੇ ਪੁਰਾਣੀ ਨਗਰ ਪੰਚਾਇਤ ਨੂੰ ਅਗਸਤ 2008 ਵਿੱਚ ਖੇਤਰ ਵਜੋਂ ਤਮਿਲਨਾਡੂ ਦੀ ਸਭ ਤੋਂ ਵੱਡੀ ਨਗਰ ਪੰਚਾਇਤ ਘੋਸ਼ਿਤ ਕੀਤਾ ਗਿਆ। ਇਹ ਭਾਰਤ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਸ਼ਹਿਰ ਪਲਰ ਨਦੀ ਦੇ ਕੰਢੇ ਤੇ ਵੇਲੂਰ ਕਿਲੇ ਦੇ ਕੋਲ ਵੱਸਿਆ ਹੋਇਆ ਹੈ। ਇਹ ਸ਼ਹਿਰ ਚੇਨੱਈ ਅਤੇ ਬੇਂਗਲੂਰ ਅਤੇ ਤੀਰੂਵਨਮਲਈ ਅਤੇ ਤਿਰੂਪਤੀ ਸ਼ਹਿਰਾਂ ਦੇ ਵਿਚਕਾਰ ਹੈ।

ਵੇਲੂਰ ਦੇ ਕੁਝ ਜਰੂਰੀ ਖੇਤਰਾਂ ਵਿੱਚੋਂ ਕਟਪਡੀ, ਅਰਕੋਟ, ਰਾਨੀਪੇਟ, ਵਲਜ਼ਪੇਟ, ਸਤੁਵਚਾਰੀ, ਮੇਲਵਿਸ਼ਰਮ, ਗਾਂਧੀ ਨਗਰ, ਤੀਰੁਵਲਮ ਆਦਿ ਹਨ।

ਵੇਲੂਰ ਨਾਂ ਤਮਿਲ ਦੇ ਦੋ ਸ਼ਬਦਾਂ, ਵੇਲ ਅਤੇ ਊਰ ਨੂੰ ਮਿਲਾ ਕੇ ਬਣਿਆ ਹੈ। ਵੇਲ ਦਾ ਮਤਲਬ ਹੈ ਭਾਲਾ ਅਤੇ ਊਰ ਦਾ ਮਤਲਬ ਹੈ ਸ਼ਹਿਰ, ਮਤਲਬ ਵੇਲੂਰ ਯਾਨੀ ਭਾਲਿਆਂ ਦਾ ਸ਼ਹਿਰ। ਪੁਰਾਣਾ ਇਤਿਹਾਸ ਦੱਸਦਾ ਹੈ ਕਿ ਵੇਲੂਰ ਅਸਲ ਵਿੱਚ ਇੱਕ ਰਣਖੇਤਰ ਸੀ। ਪਰ ਇੱਕ ਹੋਰ ਕਹਾਣੀ ਅਨੁਸਾਰ ਵੇਲੂਰ ਨਾਂ ਇੱਕ ਕੀਮਤੀ ਪੱਥਰ ਦੇ ਨਾਂ ਤੋਂ ਬਣੀਆ ਹੈ। ਇਹ ਤੱਥ ਵੀ ਮਿਲੇ ਹਨ ਕਿ ਪੁਰਾਣੇ ਸਮੇਂ ਵਿੱਚ ਵੇਲੂਰ ਦੇ ਨੇੜੇ ਇਸ ਕੀਮਤੀ ਪੱਥਰ ਦਾ ਕਾਫਿ ਵਪਾਰ ਹੁੰਦਾ ਸੀ।

ਕਿਸੇ ਸਮੇਂ ਇਸ ਖੇਤਰ ਦੇ ਨੇੜੇ ਵੇਲਾ ਦਰਖ਼ਤ ਕਾਫੀ ਹੁੰਦਾ ਸੀ। ਤਾਂ ਕਰ ਕੇ ਇਤਿਹਾਸਕਾਰ ਇਹ ਵੀ ਦੱਸਦੇ ਹਨ ਕਿ ਵੇਲੂਰ ਦਾ ਨਾਂ ਇਸ ਕਰ ਕੇ ਵੀ ਹੋ ਸਕਦਾ ਹੈ।

ਇਸ ਤੋਂ ਬਿਣਾ ਇਹ ਤੱਥ ਵੀ ਦਿੱਤਾ ਜਾਂਦਾ ਹੈ ਕਿ ਵੇਲੂਰ ਸ਼ਬਦ ਵੇਲ ਤੋਂ ਬਣਿਆ ਹੈ ਜੋ ਕਿ ਮੁਰਗਨ ਭਗਵਾਨ ਦਾ ਹਥਿਆਰ ਹੈ। ਇਸ ਤਰਾਂ ਵੇਲੂਰ ਨੂੰ "ਮੁਰਗਨ ਦਾ ਨਿਵਾਸ ਸਥਾਨ" ਵੀ ਕਹਿ ਸਕਦੇ ਹਾਂ।

ਵੇਲੂਰ ਦ੍ਰਾਵੀੜੀਅਨ ਸੱਭਿਅਤਾ ਦਾ ਬੜਾ ਇਤਿਹਾਸਕ ਤੇ ਪੁਰਾਣਾ ਸ਼ਹਿਰ ਹੈ। ਇਹ ਸ਼ਹਿਰ ਕਦੇ ਪੱਲਵਾ, ਚੋਲਾ, ਨਾਇਕ, ਮਰਾਠਾ ਅਤੇ ਬੀਜਾਪੁਰ ਸੁਲਤਾਨ ਆਦਿ ਰਾਜਾਂ ਦੀ ਗੱਦੀ ਸੀ। ਇਹ 1606 ਤੋਂ ਲੈ ਕੇ 1672 ਤੱਕ ਵਿਜੇਨਗਰ ਰਾਜ ਦੀ ਰਾਜਧਾਨੀ ਵੀ ਰਹਿ ਚੁੱਕਾ ਹੈ। ਵੇਲੂਰ ਦੇ ਕਿਲੇ ਦਾ ਵਰਨਣ ਕਾਰਨਾਟਿਕ ਲੜਾਈ ਵਿੱਚ ਸਭ ਤੋਂ ਮਜ਼ਬੂਤ ਕਿਲੇ ਵਜੋਂ ਕੀਤਾ ਗਿਆ ਹੈ। ਇਸ ਜ਼ਿਲ੍ਹੇ ਦੀਆਂ ਪੁਰਾਣੀਆਂ ਇਮਾਰਤਾਂ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤੱਕ ਦੇ ਇਸ ਜ਼ਿਲ੍ਹੇ ਦੇ ਇਤਿਹਾਸ ਬਾਰੇ ਕਾਫੀ ਕੁਝ ਦੱਸਦੀਆਂ ਹਨ।

ਹਵਾਲੇ

[ਸੋਧੋ]