ਸਮੱਗਰੀ 'ਤੇ ਜਾਓ

ਵੇਵਲ ਯੋਜਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵੇਵਲ ਯੋਜਨਾ ਬਰਤਾਨਵੀ ਭਾਰਤ ਵਿੱਚ 1945 ਵਿੱਚ ਲਾਰਡ ਵੇਵਲ ਦੁਆਰਾ ਆਈ ਸੀ। 1945 ਦੇ ਸ਼ੁਰੂ ਵਿੱਚ ਲੜਾਈ (ਦੂਜਾ ਵਿਸ਼ਵ ਯੁੱਧ) ਦੀ ਹਾਲਤ ਕਾਫ਼ੀ ਸੁਧਰ ਚੁੱਕੀ ਸੀ ਅਤੇ ਅਮਰੀਕਾ ਨੇ ਬ੍ਰਿਟਿਸ਼ ਸਰਕਾਰ ਅਤੇ ਭਾਰਤ ਦੀ ਸਮੱਸਿਆ ੈਦੇ ਹੱਲ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਸੀ। ਦੂਜਾ, ਭਾਰਤ ਦੀ ਆਰਥਿਕ ਹਾਲਤ ਕਾਫ਼ੀ ਨਿੱਘਰ ਚੁੱਕੀ ਸੀ ਅਤੇ ਲੱਖਾਂ ਲੋਕ ਅਨਾਜ ਦੀ ਥੁੜ੍ਹ ਕਾਰਨ ਮਰ ਰਹੇ ਸਨ। ਤੀਜਾ, ਕਾਂਗਰਸੀ ਨੇਤਾਵਾਂ ਨੂੰ ਲੰਮਾ ਸਮਾਂ ਜੇਲ੍ਹਾਂ ਵਿੱਚ ਰੱਖਣ ਕਾਰਨ ਭਾਰਤੀਆਂ ਵਿੱਚ ਕਾਫ਼ੀ ਅਸੰਤੋਸ਼ ਪਾਇਆ ਜਾ ਰਿਹਾ ਸੀ ਅਤੇ ਉਹ ਸਰਕਾਰ ਦੀ ਨੀਅਤ 'ਤੇ ਸ਼ੱਕ ਕਰਨ ਲੱਗੇ। ਚੌਥਾ, ਇੰਗਲੈਂਡ ਵਿੱਚ ਰਾਜਨੀਤਿਕ ਪਰਿਵਰਤਨ ਹੋਏ, ਜਿਹਾ ਕਿ ਚਰਚਿਲ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਛੇਤੀ ਹੀ ਨਵੀਆਂ ਚੋਣਾਂ ਕਰਾਈਆਂ ਜਾਣੀਆਂ ਸਨ। ਇਨ੍ਹਾਂ ਸਥਿਤੀਆਂ ਵਿੱਚ ਭਾਰਤ ਦੇ ਗਵਰਨਰ ਜਨਰਲ ਲਾਰਡ ਵੇਵਲ ਨੇ ਬ੍ਰਿਟਿਸ਼ ਨੇਤਾਵਾਂ ਨਾਲ ਸਲਾਹ ਮਸ਼ਵਰੇ ਪਿੱਛੋਂ ਭਾਰਤ ਦੀ ਸਮੱਸਿਆ ਦੇ ਹੱਲ ਲਈ ਕੁਝ ਸੁਝਾਅ ਦਿੱਤੇ ਸਨ।

ਦਿੱਤੇ ਗਏ ਸੁਝਾਅ

[ਸੋਧੋ]
  • ਵਾਇਸਰਾਏ ਦੀ ਕਾਰਜਕਾਰੀ ਪ੍ਰੀਸ਼ਦ ਦਾ ਪੁਨਰਗਠਨ ਕੀਤਾ ਜਾਵੇਗਾ ਅਤੇ ਇਸ ਵਿੱਚ ਵਾਇਸਰਾਏ ਅਤੇ ਕਮਾਂਡਰ-ਇਨ-ਚੀਫ਼ ਤੋਂ ਇਲਾਵਾ ਬਾਕੀ ਸਾਰੇ ਭਾਰਤੀ ਹੋਣਗੇ।
  • ਨਵੀਂ ਕਾਰਜਕਾਰੀ ਪ੍ਰੀਸ਼ਦ ਵਿੱਚ ਵੱਖ-ਵੱਖ ਸੰਪਰਦਾਵਾਂ ਨੂੰ ਸੰਤੁਲਿਤ ਪ੍ਰਤੀਨਿਧਤਾ ਦਿੱਤੀ ਜਾਵੇਗੀ। ਇਸ ਵਿੱਚ ਸਵਰਣ ਹਿੰਦੂਆਂ ਅਤੇ ਮੁਸਲਮਾਨਾਂ ਦੀ ਸੰਖਿਆ ਸਮਾਨ ਹੋਵੇਗੀ।
  • ਵਿਦੇਸ਼ੀ ਵਿਭਾਗ ਵੀ ਭਾਰਤੀ ਮੈਂਬਰ ਨੂੰ ਦਿੱਤਾ ਜਾਵੇਗਾ।
  • ਯੁੱਧ ਦੀ ਸਮਾਪਤੀ ਪਿੱਛੋਂ ਭਾਰਤੀ ਸੰਵਿਧਾਨ ਆਪ ਬਣਾਉਣਗੇ।

ਹਵਾਲੇ

[ਸੋਧੋ]
  • Indian Political System by J. S. Badyal