ਵੜੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਂਹ ਜਾਂ ਮੂੰਗੀ ਦੀ ਦਾਲ ਦੇ ਪੀਹ ਕੇ ਬਣਾਏ ਆਟੇ ਵਿਚ ਗਰਮ ਮਸਾਲੇ ਪਾ ਕੇ ਬਣਾਏ ਹੋਏ ਗੋਲਿਆਂ ਨੂੰ ਸੁਕਾ ਕੇ ਬਣਾਈ ਚੀਜ਼ ਨੂੰ ਵੜੀਆਂ ਕਹਿੰਦੇ ਹਨ। ਵੜੀਆਂ ਨੂੰ ਦਾਲਾਂ/ਸਬਜੀਆਂ ਵਿਚ ਪਾ ਕੇ ਰਿੰਨ੍ਹ ਕੇ ਖਾਧਾ ਜਾਂਦਾ ਹੈ। ਅਸਲ ਵਿਚ ਪਹਿਲੇ ਸਮਿਆਂ ਵਿਚ ਗਰਮ ਮਸਾਲੇ ਬਾਜ਼ਾਰ ਵਿਚੋਂ ਸਾਬਤ ਮਿਲਦੇ ਸ ਜਨਾਨੀਆਂ ਆਪ ਗਰਮ ਮਸਾਲਿਆਂ ਨੂੰ ਮਾਮਜਿਸਤੇ ਵਿੱਚ ਕੁੱਟਦੀ ਪਹਿਲਾਂ ਜਨਾਨੀਆਂ ਨੂੰ ਹਰ ਚੀਜ਼ ਦੀ ਸੰਭਾਲ ਕਰਨ ਦੀ ਜਾਂਚ ਵੀ ਨਹੀਂ ਸੀ | ਇਸ ਲਈ ਗਰਮ ਮਸਾਲੇ ਪਾ ਕੇ ਵੜੀਆਂ ਬਣਾ ਕੇ ਰੱਖ ਲੈਂਦੀਆਂ ਸਨ। ਕੁੜੀਆਂ ਬਣਾਉਣ ਕਰਕੇ ਇਕ ਤਾਂ ਗਰਮ ਮਸਾਲੇ ਦੀ ਵੱਖਰੀ ਸੰਭਾਲ ਨਹੀਂ ਕਰਨੀ ਪੈਂਦੀ ਸੀ। ਦੂਜੇ ਵੜੀਆਂ ਤੁਹਾਡੇ ਕੋਲ ਇਕ ਤਿਆਰ ਪਦਾਰਥ ਬਣ ਜਾਂਦਾ ਸੀ, ਜਿਹੜਾ ਜਿਆਦਾ ਦੇਰ ਤੱਕ ਖਰਾਬ ਵੀ ਨਹੀਂ ਹੁੰਦਾ ਸੀ। ਤੀਜੇ ਉਨ੍ਹਾਂ ਸਮਿਆਂ ਜਨਾਨੀਆਂ ਕੋਲ ਸਮਾਂ ਵੀ ਘੱਟ ਦਾ ਸੀ ਕਿਉਂ ਜੋ ਉਨ੍ਹਾਂ ਨੂੰ ਪੁਰਸ਼ਾਂ ਨਾਲ ਖੁਸ਼ੀ ਦਾ ਕੰਮ ਵੀ ਨਾਲ ਕਰਾਉਣਾ ਪੈਂਦਾ ਸੀ। ਉਨ੍ਹਾਂ ਸਮਿਆਂ ਵਿਚ ਦਾਲਾਂ ਹੀ ਜ਼ਿਆਦਾ ਬਣਾਈਆਂ ਜਾਂਦੀਆਂ ਸਨ ਜਿਵੇਂ ਛੋਲਿਆਂ, ਮੂੰਗੀ, ਮਾਹਾਂ, ਮੋਠਾਂ ਦੀ ਦਾਲ, ਵੜੀਆਂ ਦੀ ਦਾਲ, ਪਕੌੜੇ ਵੜੀਆਂ ਦੀ ਦਾਲ, ਆਲੂ ਵੜੀਆਂ ਦੀ ਦਾਲ ਆਦਿ ਸਾਰੀਆਂ ਦਾਲਾਂ ਵਿਚ ਵੜੀਆਂ ਵਰਤੀਆਂ ਜਾਂਦੀਆਂ ਸਨ।

ਵੜੀਆਂ ਬਣਾਉਣ ਲਈ ਪਹਿਲਾਂ ਮਾਂਹ ਜਾਂ ਮੰਗੀ ਦਲ ਕੇ ਛਿਲਕਾ ਉਤਾਵ ਕੇ ਦਾਲ ਤਿਆਰ ਕੀਤੀ ਜਾਂਦੀ ਹੈ। ਫੇਰ ਦਾਲ ਨੂੰ ਚੱਕੀ ਨਾਲ ਪੀਹ ਕੇ ਆਟਾ ਬਣਾਇਆ ਜਾਂਦਾ ਹੈ। ਦਾਲ ਦੇ ਆਟੇ ਵਿਚ ਫੇਰ ਥੋੜ੍ਹਾ ਜਿਹਾ ਵੇਸਣ ਪਾ ਕੇ ਹਿੰਗ ਪਾ ਕੇ ਰਾਤ ਨੂੰ ਗੁੰਨ੍ਹ ਕੇ ਰੱਖਿਆ ਜਾਂਦਾ ਹੈ। ਅਗਲੀ ਸਵੇਰ ਗੁੰਨ੍ਹੇ ਆਟੇ ਵਿਚ ਪੀਸਿਆ ਹੋਇ ਗਰਮ ਮਸਾਲਾ ਰਲਾਇਆ ਜਾਂਦਾ ਹੈ। ਫੇਰ ਵਾਣ ਦੇ ਮੰਜੇ ਨੂੰ ਧੁੱਪ ਮੂਧਾ ਮਾਰ ਕੇ ਤਿਆਰ ਕੀਤੇ ਆਟੇ ਦੋ ਛੋਟੇ-ਛੋਟੇ ਗੋਲੇ ਬਣਾ ਕੇ ਮੰਜੇ ਉੱਪਰ ਰੱਖ ਦਿੱਤੇ ਜਾਂਦੇ ਹਨ। ਜਦ ਇਹ ਗੋਲੇ ਸੁੱਕ ਜਾਂਦੇ ਹਨ ਤਾਂ ਮੰਜੇ ਉੱਪਰੋਂ ਲਾਹ ਲਏ ਜਾਂਦੇ ਹਨ। ਬੱਸ, ਵੜੀਆਂ ਤਿਆਰ ਹੋ ਜਾਂਦੀਆਂ ਹਨ।

ਹੁਣ ਕੋਈ ਵੀ ਪਰਿਵਾਰ ਆਪ ਵੜੀਆਂ ਨਹੀਂ ਬਣਾਉਂਦਾ। ਨਾ ਹੀ ਅੱਜ ਦੀਆਂ ਲੜਕੀਆਂ/ਬਹੂਆਂ ਨੂੰ ਵੜੀਆਂ ਬਣਾਉਣੀਆਂ ਆਉਂਦੀਆਂ ਹਨ। ਨਾ ਹੀ ਹੁਣ ਦਾਲਾਂ, ਸਬਜ਼ੀਆਂ ਵਿਚ ਵੜੀਆਂ ਦੀ ਬਹੁਤੀ ਵਰਤੋਂ ਕੀਤੀ ਜਾਂਦੀ ਹੈ। ਹੁਣ ਜਿਨ੍ਹਾਂ ਨੂੰ ਵੜੀਆਂ ਦੀ ਲੋੜ ਹੁੰਦੀ ਹੈ, ਉਹ ਬਜ਼ਾਰ ਵਿਚੋਂ ਬਣੀਆਂ ਬਣਾਈਆਂ ਖਰੀਦ ਲੈਂਦੇ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.