ਵੰਗਾਰੀ ਮਥਾਈ
ਵੰਗਾਰੀ ਮੁਤਾ ਮਥਾਈ | |
|---|---|
ਵੰਗਾਰੀ ਮਥਾਈ ਕੀਨੀਆ ਮਨੁੱਖੀ ਅਧਿਕਾਰ ਕੌਮੀ ਕਮਿਸ਼ਨ ਵਲੋਂ ਦਿੱਤੀ ਟਰੌਫੀ ਫੜੀਂ | |
| ਜਨਮ | ਵੰਗਾਰੀ ਮੁਤਾ ਮਥਾਈ 1 ਅਪ੍ਰੈਲ 1940 |
| ਮੌਤ | 25 ਸਤੰਬਰ 2011 (ਉਮਰ 71) |
| ਨਾਗਰਿਕਤਾ | ਕੇਨੀਆਈ |
| ਸਿੱਖਿਆ | B.Sc: biology M.Sc: biological sciences Ph.D: veterinary anatomy |
| ਅਲਮਾ ਮਾਤਰ | Benedictine College University of Pittsburgh University College of Nairobi |
| ਪੇਸ਼ਾ | ਵਾਤਾਵਰਣਵਿਦ, ਰਾਜਨੀਤਕ ਕਾਰਕੁਨ, ਲੇਖਕ |
| ਲਈ ਪ੍ਰਸਿੱਧ | Green Belt Movement |
| ਪੁਰਸਕਾਰ | ਨੋਬਲ ਅਮਨ ਇਨਾਮ |
ਵੰਗਾਰੀ ਮਥਾਈ (1 ਅਪਰੈਲ 1940 - 25 ਸਤੰਬਰ 2011) ਕੇਨੀਆਈ ਵਾਤਾਵਰਣਵਿਦ ਅਤੇ ਰਾਜਨੀਤਕ ਕਾਰਕੁਨ ਸੀ। ਇਹ ਗਰੀਨ ਬੇਲਟ ਅੰਦੋਲਨ ਦੀ ਬਾਨੀ ਅਤੇ ਇਸਤਰੀ ਅਧਿਕਾਰਾਂ ਲਈ ਲੜਨ ਵਾਲੀ ਪ੍ਰਸਿੱਧ ਕੇਨੀਆਈ ਸਿਆਸਤਦਾਨ ਅਤੇ ਸਮਾਜਸੇਵੀ ਸੀ। ਉਸ ਨੂੰ ਸਾਲ 2004 ਵਿੱਚ ਨੋਬਲ ਅਮਨ ਇਨਾਮ ਪ੍ਰਦਾਨ ਕੀਤਾ ਗਿਆ ਸੀ। ਉਹ ਨੋਬਲ ਇਨਾਮ ਪਾਉਣ ਵਾਲੀ ਪਹਿਲੀ ਅਫਰੀਕੀ ਔਰਤ ਸੀ।[1]
ਜ਼ਿੰਦਗੀ
[ਸੋਧੋ]ਮਥਾਈ ਨੇ ਅਮਰੀਕਾ ਅਤੇ ਕੀਨੀਆ ਵਿੱਚ ਉੱਚੀ ਸਿੱਖਿਆ ਪ੍ਰਾਪਤ ਕੀਤੀ। 1970ਵਿਆਂ ਵਿੱਚ ਉਸ ਨੇ ਗਰੀਨ ਬੇਲਟ ਅੰਦੋਲਨ ਨਾਮਕ ਗੈਰ ਸਰਕਾਰੀ ਸੰਗਠਨ ਦੀ ਨੀਂਹ ਰੱਖ ਕੇ ਰੁੱਖ ਲਾਉਣ, ਵਾਤਾਵਰਣ ਦੀ ਹਿਫਾਜ਼ਤ ਅਤੇ ਔਰਤਾਂ ਦੇ ਅਧਿਕਾਰਾਂ ਦੇ ਵੱਲ ਧਿਆਨ ਦਿੱਤਾ। 2004 ਵਿੱਚ ਹਮੇਸ਼ਾ ਵਿਕਾਸ, ਲੋਕਤੰਤਰ ਅਤੇ ਸ਼ਾਂਤੀ ਲਈ ਦੇ ਲਈ ਆਪਣੇ ਯੋਗਦਾਨ ਦੀ ਵਜ੍ਹਾ ਨਾਲ ਨੋਬੇਲ ਸ਼ਾਂਤੀ ਇਨਾਮ ਪ੍ਰਾਪਤ ਕਰਨ ਵਾਲੀ ਪਹਿਲੀ ਅਫਰੀਕੀ ਔਰਤ ਅਤੇ ਪਹਿਲੀ ਵਾਤਾਵਰਣਵਿਦ ਬਣੀ। ਸਾਲ 2005 ਵਿੱਚ ਉਸ ਨੂੰ ਜਵਾਹਰ ਲਾਲ ਨਹਿਰੂ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਉਹ 2002 ਵਿੱਚ ਸੰਸਦ ਮੈਂਬਰ ਬਣੀ ਅਤੇ ਕੀਨੀਆ ਦੀ ਸਰਕਾਰ ਵਿੱਚ ਮੰਤਰੀ ਵੀ ਰਹੀ। 25 ਸਤੰਬਰ 2011 ਨੂੰ ਨੈਰੋਬੀ ਵਿੱਚ ਉਸ ਦੀ ਮੌਤ ਹੋ ਗਈ।
ਹਵਾਲੇ
[ਸੋਧੋ]- ↑ Rice, Xan (2011-09-26). "Wangari Maathai, Nobel Peace Prize Winner Dies". The Guardian (in ਅੰਗਰੇਜ਼ੀ (ਬਰਤਾਨਵੀ)). ISSN 0261-3077. Retrieved 2019-04-13.