ਵੰਡਰਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵੰਡਰਲਾ ਹੋਲੀਡੇ ਲਿਮਿਟਡ, ਭਾਰਤ ਦੀ ਇੱਕ ਮੋਹਰੀ ਪਰਚਾਵਾ ਪਾਰਕ ਡਿਜ਼ਾਈਨਿੰਗ ਅਤੇ ਓਪਰੇਟਿੰਗ ਕੰਪਨੀ ਹੈ, ਇਸ ਦਾ ਮੁਖ ਦਫਤਰ ਬਿਦਾਈ ਦੇ ਨੇੜੇ ਹੈ ਜੋ ਕੀ ਬੇਂਗਲੋਰ ਤੋ 28 ਕਿਲੋ ਮੀਟਰ (17 ਮੀਲ) ਦੂਰ ਹੈ. ਇਸ ਨੂੰ ਕੋਚੋਊਸੇਪ ਚਿੱਟਇਲਾਪੀਲੇ ਅਤੇ ਓਹਨਾ ਦੇ ਪੁਤਰ ਅਰੁਣ ਚਿੱਟਇਲਾਪੀਲੇ ਦੁਆਰਾ ਚਲਾਇਆ ਜਾਂਦਾ ਹੈ. ਵੰਡਰਲਾ ਦਾ ਆਪਣਾ ਪਰਚਾਵਾ ਪਾਰਕ ਇਸਦੇ ਮੁਖ ਪਤੇ ਤੇ ਹੀ ਸਥਿਤ ਹੈ ਅਤੇ ਇਹ ਅਕਤੂਬਰ 2005 ਤੋ ਚਲ ਰਿਹਾ ਹੈ. ਇਹ ਪਾਰਕ 82 ਏਕੜ (33 ਹੇਕਟੇਅਰ) ਵਿੱਚ ਫੇਲਿਆ ਹੋਇਆ ਹੈ. ਵੰਡਰਲਾ ਕੋਚੀ ਜੋ ਕਿ ਕੰਪਨੀ ਦਾ ਪਹਿਲਾ ਪਰਚਾਵਾ ਪਾਰਕ ਸੀ ਸੰਨ 2000 ਵਿੱਚ ਸ਼ੁਰੂ ਹੋਇਆ ਸੀ. ਕੰਪਨੀ ਦਾ ਤੀਸਰਾ ਪਰਚਾਵਾ ਪਾਰਕ ਪਰੋਜੇਕਟ ਵੰਡਰਲਾ ਹੈਦਰਾਬਾਦ ਅਪ੍ਰੈਲ 2016 ਵਿੱਚ ਸ਼ੁਰੂ ਹੋਇਆ ਸੀ. ਇਹ ਪਾਰਕ 7.5 ਬਿਲੀਅਨ ਭਾਰਤੀ ਰੁਪੇ (110 ਮਿਲੀਅਨ ਯੂ ਏਸ ਡਾਲਰ) ਦੇ ਨਿਵੇਸ਼ ਨਾਲ ਸ਼ੁਰੂ ਕੀਤਾ ਗਿਆ[1][2]

ਸੇਫਟੀ ਅਤੇ ਸਫਾਈ ਸਿਸਟਮ[ਸੋਧੋ]

ਵੰਡਰਲਾ ਭਾਰਤ ਦੇ ਓਹਨਾ ਦੋ ਪਰਚਾਵਾ ਪਾਰਕਾ ਵਿੱਚੋਂ ਇੱਕ ਹੈ ਜੋ ਕਿ ਓ ਏਚ ਏਸ ਏ ਏਸ 18001:2007 ਸੇਫਟੀ ਮਾਨਕਾ ਨਾਲ ਪ੍ਰਮਾਣਿਤ ਹੈ. ਇਸ ਪਾਰਕ ਦੇ ਸਾਰੇ ਆਕਰਸ਼ਣ ਅਤੇ ਭਾਗਾ ਦੀ ਕਾਰਗੁਜਾਰੀ ਸਖਤ ਮਾਨਕਾ ਦੁਆਰਾ ਕੀਤੀ ਗਈ ਹੈ. ਵੰਡਰਲਾ ਵਿੱਚ ਪੰਜ ਪਾਣੀ ਦੀ ਸਫਾਈ ਦੇ ਪਲਾਂਟ ਹਨ ਜੋ ਕੀ ਕਿਸੇ ਵੀ ਕਿਸਮ ਦੇ ਪਾਣੀ ਨੂੰ ਮੁੜ ਵਰਤੋ ਯੋਗ ਬਣਾਉਣ ਵਾਸਤੇ ਪ੍ਰੋਸੇਸ ਅਤੇ ਫਿਲਟਰ ਕਰਦੇ ਹਨ. ਪਾਰਕ ਦੇ ਵਿੱਚ ਹੀ ਪਾਣੀ ਦੀ ਗੁਣਵਤਾ ਦੀ ਜਾਂਚ ਵਾਸਤੇ ਲਾਬੋਰਟਰੀ ਦੀ ਸਥਾਪਨਾ ਕੀਤੀ ਹੈ ਜੋ ਕਿ ਪਾਣੀ ਦੀ ਗੁਣਵਤਾ ਦੇ ਸਤਰ ਨੂੰ ਅਲਗ ਅਲਗ ਉਦੇਸ਼ਾ ਵਾਸਤੇ ਬਣਾ ਕੇ ਰਖਦੀ ਹੈ

ਵਾਤਾਵਰਣ ਅਨੁਕੂਲ[ਸੋਧੋ]

ਕੰਪਨੀ ਨੇ ਪਾਰਕ ਵਿੱਚ ਕੁਦਾਰ੍ਤੁ ਵਾਤਾਵਰਣ ਬਣਾਉਣ ਵਾਸਤੇ 2000 ਪੇੜ ਉਗਾਏ ਹਨ. ਪਾਰਕ ਵਿੱਚ ਮੀਹ ਦੇ ਪਾਣੀ ਨਾਲ ਸਿਚਾਈ ਦੀ ਵਿਵਸਥਾ ਵੀ ਕੀਤੀ ਗਈ ਹੈ ਜੋ ਕਿ ਮੀਹ ਦਾ ਛਤਾ ਤੇ ਖੜੇ ਪਾਣੀ ਨੂੰ ਪੀਣ ਯੋਗ ਬਣਾਉਣ ਵਾਸਤੇ ਵੀ ਇਕਠਾ ਕਰਦਾ ਹੈ. ਬਾਰਿਸ਼ ਦਾ ਪਾਣੀ ਕਈ ਟੈਕਾ ਵਿੱਚ ਅਲਗ ਅਲਗ ਮਨਤਵਾ ਨਾਲ ਇੱਕਠਾ ਕੀਤਾ ਜਾਂਦਾ ਹੈ, ਇਸ ਪਾਰਕ ਵਿੱਚ 20 ਮਿਲੀਅਨ ਲੀਟਰ ਪਾਣੀ ਇੱਕਠਾ ਕੀਤਾ ਜਾ ਸਕਦਾ ਹੈ.

ਖੋਜ (R&D)[ਸੋਧੋ]

ਵੰਡਰਲਾ ਦੀਆ ਦੋ ਖੋਜ (R&D) ਯੂਨਿਟਾ ਹਨ ਜੋ ਕਿ ਬੇਂਗਲੋਰ ਅਰੇ ਕੋਚਿਨ ਵਿੱਚ ਹਨ. ਪਾਰਕ ਦੀਆ ਰਾਇਡਸ ਖੋਜ ਟੀਮ ਦੁਆਰਾ ਬਣਾਈਆ ਗਈਆ ਹਨ, XD-Max ਇਥੇ ਇੱਕ ਬਹੁਤ ਹੀ ਮਸ਼ਹੂਰ 4ਡੀ ਰਾਇਡ ਹੈ. ਵੰਡਰਲਾ ਦੀ ਖੋਜ (R&D) ਯੂਨਿਟ ਆਪਣੇ ਪਰਚਾਵਾ ਪਾਰਕ ਵਾਸਤੇ ਖੁਦ ਰਾਇਡ ਡਿਜਾਇਨ ਅਤੇ ਤਿਆਰ ਕਰਦਿਆ ਹਨ. ਵੰਡਰਲਾ ਨੇ ਭਾਰਤ ਦੀ ਸਭ ਤੋ ਵਡੀ ਅਤੇ ਲੰਬੀ ਫ਼ਰਿਸ ਵੀਲ (ਦਾ ਸਕਾਈ ਵੀਲ) ਆਪਣੇ ਬੇਂਗਲੋਰ ਦੇ ਪਾਰਕ ਵਿੱਚ ਤਿਆਰ ਕਰ ਕੇ ਲਗਾਈ ਹੈ

ਆਈ ਪੀ ਓ ਅਤੇ ਨਵੇਂ ਪ੍ਰੋਜੇਕਟ[ਸੋਧੋ]

ਵੰਡਰਲਾ ਹੋਲੀਡੇ ਦੇ ਸ਼ੇਅਰ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ ਪੀ ਓ) ਜੋ ਕਿ 180 ਕਰੋੜ ਰੁਪੇ ਦਾ ਸੀ ਨੂੰ ਜਨਤਾ ਵਲੋ ਭਰਵਾ ਹੁਗਾਰਾ ਮਿਲਿਆ. ਇਹ ਆਈ ਪੀ ਓ ਹੈਦਰਾਬਾਦ ਦੇ ਵਿੱਚ ਸ਼ੁਰੂ ਹੋਣ ਵਾਲੈ ਨਵੇਂ ਪਾਰਕ ਨੂੰ ਲੈ ਕੇ ਪੇਸ਼ ਕੀਤਾ ਗਿਆ ਸੀ.[3][4]

ਵੰਡਰਲਾ ਬੇਂਗਲੋਰ[ਸੋਧੋ]

ਵੰਡਰਲਾ ਵਿੱਚ ਕੁਲ 55 ਜਮੀਨੀ ਅਤੇ ਪਾਣੀ ਦੀਆ ਰਾਇਡਸ ਹਨ. ਪਾਰਕ ਵਿੱਚ ਹੋਰ ਕਈ ਆਕਰਸ਼ਣ ਮੋਜੂਦ ਹਨ ਜਿਵੇਂ ਕਿ ਸਗੀਤ ਫੁਵਾਰਾ ਅਤੇ ਲੇਸਰ ਸ਼ੋ (ਇੱਕ ਵਰਚੁਅਲ ਰਿਆਲਟੀ ਸ਼ੋ). ਵੰਡਰਲਾ ਬੰਗਲੋਰ ਵਿੱਚ ਇੱਕ ਪੂਰਾ ਡਾਸ ਫਲੋਰ ਹੈ ਜਿਸ ਵਿੱਚ ਬਿਜਲੀ ਨਾਲ ਚਲਨ ਵਾਲੇ ਪਾਣੀ ਦੇ ਫੁਆਰੇ ਮੋਜੂਦ ਹਨ . ਵੰਡਰਲਾ ਵਿੱਚ ਛੋਟੇ ਬਚੇਆ ਵਾਸਤੇ ਵੀ ਆਕਰਸ਼ਣ ਮੋਜੂਦ ਹਨ ਅਤੇ ਇਹ ਬਹੁਤ ਸੁਵਿਦਾਜਨਕ ਪਰ ਵਖਰੀ ਕਿਸਮ ਦੇ ਹਨ ਜਿਵੇਂ ਕੀ ਕਿਡਸ ਫ੍ਰੀ ਫਾਲ ਰਾਇਡ. ਸਰਦੀਆ ਵਿੱਚ ਪਾਰਕ ਦੇ ਸਾਰੇ ਪੁਸਲ ਦਾ ਪਾਣੀ ਗਰਮ ਕਰਨ ਵਾਸਤੇ ਸੋਲਰ ਬਿਜਲੀ ਦੀ ਵਰਤੋ ਹੁੰਦੀ ਹੈ

ਹਵਾਲੇ[ਸੋਧੋ]

  1. Jitendra Kumar Gupta (22 April 2014). "Wonderla: Worth the ride". Business-Standard.
  2. "About Wonderla Resort Bangalore". cleartrip.com. Retrieved 29 October 2016.
  3. Wonderla Holidays IPO oversubscribed 38 times on last day LiveMint April 23, 2014
  4. Suresh Krishnamoorthy (February 28, 2012). "Wonderla to set foot in Hyderabad with water theme park". The Hindu.