ਵੰਡ (ਨਿੱਕੀ ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵੰਡ ਇੱਕ ਨਿੱਕੀ ਪੰਜਾਬੀ ਫ਼ਿਲਮ ਹੈ ਜੋ ਹਰਜੀਤ ਸਿੰਘ ਰਿਕੀ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ। ਇਹ 2014 ਵਿੱਚ ਰਿਲੀਜ਼ ਹੋਈ ਜੋ 40 ਮਿਨਟਾਂ ਦੀ ਇੱਕ ਨਿੱਕੀ ਫ਼ਿਲਮ ਵਿੱਚ ਜਿਸ ਵਿੱਚ ਪਿਆਰ, ਵਿਸ਼ਵਾਸ ਅਤੇ ਭਾਵਾਂ ਨੂੰ ਪੇਸ਼ ਕੀਤਾ ਗਿਆ ਹੈ। ਫ਼ਿਲਮ ਦੀ ਕਹਾਣੀ ਅਤੇ ਸੰਵਾਦ ਗੁਰਜਿੰਦਰ ਮਾਨ ਨੇ ਲਿਖੇ ਅਤੇ ਸੰਗੀਤ ਪਵਨੀਤ ਬਿਰਗੀ ਨੇ ਦਿੱਤਾ ਹੈ। ਸਾਰੀ ਫ਼ਿਲਮ ਪਿਆਰ ਅਤੇ ਦੋਸਤੀ ਦੇ ਰਿਸ਼ਤਿਆਂ ਤੇ ਆਧਾਰਿਤ ਹੈ। ਇਸ ਫ਼ਿਲਮ ਵਿੱਚ ਪੁਰਾਣੇ ਪੰਜਾਬੀ ਸਭਿਆਚਾਰ ਅਪਣਾਇਆ ਗਿਆ ਹੈ ਅਤੇ ਮਾਨਸਿਕ ਦਵੰਦ ਵਿੱਚ ਫਸੇ ਇੱਕ ਆਮ ਇਨਸਾਨ ਦੇ ਹਾਲਾਤਾਂ ਨੂੰ ਦਰਸ਼ਾਇਆ ਗਿਆ ਹੈ।