ਵੱਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਸ਼ੂਆਂ/ਗਊਆਂ ਦੇ ਇਕੱਠ ਨੂੰ ਵੱਗ ਕਹਿੰਦੇ ਹਨ। ਵੱਗ ਨੂੰ ਕਈ ਇਲਾਕਿਆਂ ਵਿਚ ਚੌਣਾਂ ਕਹਿੰਦੇ ਹਨ। ਕਈ ਇਲਾਕਿਆਂ ਵਿਚ ਵੱਗ ਨੂੰ ਮੰਗੂ ਅਤੇ ਕਈਆਂ ਵਿਚ ਛੇੜ ਕਹਿੰਦੇ ਹਨ। ਅਵਾਰਾ ਗਊਆਂ, ਜੰਗਲੀ ਗਊਆਂ ਦੇ ਵੱਗ ਨੂੰ ਰਾਮ ਚੌਣਾ ਕਹਿੰਦੇ ਹਨ। ਰਾਮ ਚੌਣਾਂ ਪਹਿਲੇ ਸਮਿਆਂ ਵਿਚ ਫ਼ਸਲਾਂ ਦਾ ਸਭ ਤੋਂ ਵੱਧ ਨੁਕਸਾਨ ਕਰਦੀਆਂ ਸਨ। ਪਹਿਲੇ ਸਮਿਆਂ ਵਿਚ ਪਿੰਡਾਂ ਦੀਆਂ ਬਹੁਤ ਸਾਰੀਆਂ ਜਮੀਨਾਂ ਗੈਰ ਆਬਾਦ ਪਈਆਂ ਹੁੰਦੀਆਂ ਸਨ ਜਿਨ੍ਹਾਂ ਵਿਚ ਵੱਗ ਚਾਰੇ ਜਾਂਦੇ ਸਨ। ਖੇਤੀ ਉਨ੍ਹਾਂ ਸਮਿਆਂ ਵਿਚ ਸਾਰੀ ਬਲਦਾਂ ਨਾਲ ਕੀਤੀ ਜਾਂਦੀ ਸੀ। ਹਰ ਘਰ ਗਊਆਂ ਰੱਖੀਆਂ ਹੁੰਦੀਆਂ ਸਨ। ਗਊਆਂ ਦੇ ਵੱਛੇ ਹੀ ਬੜੇ ਹੋ ਕੇ ਬਲਦ ਬਣਦੇ ਸਨ। ਪਿੰਡ ਦੀਆਂ ਗਊਆਂ ਨੂੰ ਚਾਰਨ ਲਈ ਇਕ ਥਾਂ ਇਕੱਠਾ ਕੀਤਾ ਜਾਂਦਾ ਸੀ। ਵੱਗ ਚਾਰਨ ਲਈ ਵਾਗੀ ਰੱਖੇ ਹੁੰਦੇ ਸਨ।

ਹੁਣ ਦੇਸੀ ਗਊਆਂ ਬਹੁਤ ਹੀ ਘੱਟ ਰੱਖੀਆਂ ਜਾਂਦੀਆਂ ਹਨ। ਇਸ ਲਈ ਵੱਗ ਕਿਥੋਂ ਬਣਦੇ ਹਨ। ਵੱਗ ਚਾਰਨ ਲਈ ਨਾ ਹੀ ਹੁਣ ਜੰਗਲ ਅਤੇ ਗੈਰ ਆਬਾਦ ਜ਼ਮੀਨਾਂ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.