ਵੱਡਾ ਆਦਮੀ
ਵੱਡਾ ਆਦਮੀ ਕਹਾਣੀ ਪਾਕਿਸਤਾਨੀ ਕਹਾਣੀਕਾਰ ਅਫ਼ਜ਼ਲ ਅਹਿਸਨ ਰੰਧਾਵਾ ਦੁਆਰਾ ਲਿਖੀ ਗਈ ਹੈ। ਇਹ ਕਹਾਣੀ ਪਾਕਿਸਤਾਨੀ ਪੰਜਾਬੀ ਕਹਾਣੀ ਕਹਾਣੀ-ਸੰਗ੍ਰਹਿ ਵਿੱਚ ਦਰਜ ਹੈ। ਇਸ ਦਾ ਸੰਪਾਦਨ ਸ਼ਾਹੀਨ ਮਲਿਕ ਦੁਆਰਾ ਕੀਤਾ ਗਿਆ ਹੈ ਅਤੇ ਇਸਨੂੰ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪ੍ਰਕਾਸ਼ਿਤ ਕੀਤਾ ਹੈ।
ਪਲਾਟ
[ਸੋਧੋ]ਵੱਡਾ ਆਦਮੀ ਕਹਾਣੀ ਦੀ ਸ਼ੁਰੂਆਤ "ਮੈਂ" ਪਾਤਰ (ਬਚਨ ਸਿੰਘ) ਤੋਂ ਹੁੰਦੀ ਹੈ ਜਿਸ ਨੂੰ ਤੋਰੀ ਦੇ ਜ਼ਰਦ ਫੁੱਲ ਬਹੁਤ ਵਧੀਆ ਲਗਦੇ ਹਨ। ਪਰ ਅਖੀਰ ਵਿੱਚ ਜਾ ਕੇ ਉਸਨੂੰ ਇਹਨਾਂ ਤੋਰੀ ਦੇ ਫੁੱਲਾਂ ਤੋਂ ਨਫਰਤ ਹੋ ਜਾਂਦੀ ਹੈ। ਉਸਨੂੰ ਇਹ ਚੰਗੇ ਨਹੀਂ ਲਗਦੇ। ਇਸ ਕਹਾਣੀ ਵਿੱਚ ਦੋ ਭਰਾਵਾਂ ਦੇ ਆਪਸੀ ਰਿਸ਼ਤੇ ਨੂੰ ਬਿਆਨ ਕੀਤਾ ਗਿਆ ਹੈ। ਇਸ ਕਹਾਣੀ ਵਿੱਚ ਦੋ ਭਰਾ 'ਬਚਨ ਸਿੰਘ ਅਤੇ ਰਤਨ ਸਿੰਘ' ਦੋਵੇਂ ਇੱਕ ਕੁੜੀ ਨੂੰ ਮੁਹੱਬਤ ਕਰਦੇ ਸਨ। ਇਸ ਕਹਾਣੀ ਦੀ ਮੁੱਖ ਪਾਤਰ 'ਚੰਦੋ' ਬਾਲੀਆ ਦੇ ਹਰਨਾਮ ਸਿੰਘ ਦੀ ਇਕੱਲੀ ਧੀ ਸੀ। ਬਚਨ ਸਿੰਘ ਤੇ ਚੰਦੋ ਇੱਕ ਦੂਜੇ ਨੂੰ ਪਿਆਰ ਕਰਦੇ ਸਨ। ਇਹ ਬਾਲੀਆ ਕੋਲ ਵਗਦੇ ਬਸੰਤਰ ਕੰਡੇ ਉੱਪਰ ਮਿਲਿਆ ਕਰਦੇ ਸਨ, ਜਿੱਥੇ ਬੈਠ ਕੇ ਚੰਦੋ ਬਚਨ ਨੂੰ ਉਡੀਕਿਆ ਕਰਦੀ ਸੀ। ਇੱਕ ਵਾਰ ਬਚਨ ਸਿੰਘ ਆਪਣੇ ਦੋਸਤਾਂ ਨਾਲ ਤਿੰਨ ਚਾਰ ਦਿਨ ਲਈ ਕੀਤੇ ਦੂਰ ਮੇਲਾ ਵੇਖਣ ਚਲਾ ਜਾਂਦਾ ਹੈ। ਜਦੋਂ ਬਚਨ ਵਾਪਿਸ ਆ ਕੇ ਚੰਦੋ ਨੂੰ ਮਿਲਣ ਲਈ ਆਪਣੀ ਘੋੜੀ ਲੈ ਕੇ ਜਾਣ ਲਗਦਾ ਹੈ ਤਾਂ ਰਤਨ ਸਿੰਘ ਉਸ ਨੂੰ ਰੋਕ ਲੈਂਦਾ ਹੈ। ਰਤਨ ਸਿੰਘ,ਬਚਨ ਸਿੰਘ ਨੂੰ ਰਾਤ ਨੂੰ ਇਕੱਲਿਆ ਨਹੀਂ ਜਾਣ ਦਿੰਦਾ। ਬਚਨ ਸਿੰਘ, ਰਤਨ ਸਿੰਘ ਨੂੰ ਨਾਲ ਲੈ ਜਾਂਦਾ ਹੈ। ਪਰੰਤੂ ਰਸਤੇ ਵਿੱਚ ਰਤਨ ਸਿੰਘ ਨੂੰ ਪਤਾ ਚਲਦਾ ਹੈ ਕਿ ਬਚਨ ਸਿੰਘ 'ਬਾਲੀਆ' ਦੀ ਚੰਦੋ ਨੂੰ ਮਿਲਣ ਜਾ ਰਿਹਾ ਹੈ। ਰਸਤੇ ਵਿੱਚ ਹੀ ਓਹ ਘੋੜੀ ਤੋਂ ਉੱਤਰ ਜਾਂਦਾ ਹੈ ਅਤੇ ਬਚਨ ਨੂੰ ਵੀ ਉਤਰਨ ਲਈ ਕਹਿੰਦਾ ਹੈ। ਰਤਨ ਸਿੰਘ,ਬਚਨ ਸਿੰਘ ਨੂੰ ਕਹਿੰਦਾ ਹੈ ਕੇ ਕੱਲ ਦਾ ਸੂਰਜ ਸਾਡੇ ਦੋਨਾ ਵਿਚੋਂ ਇੱਕ ਜਣਾ ਹੀ ਦੇਖੇਗਾ। ਉਸ ਵੇਲੇ ਮਾਂ ਜਾਇਆ ਭਰਾ ਬੇਗਾਨਾ ਹੋ ਜਾਂਦਾ ਅਤੇ ਰਤਨ ਸਿੰਘ, ਬਚਨ ਸਿੰਘ ਉੱਪਰ ਹਮਲਾ ਕਰਦਾ ਹੈ। ਪਰ ਬਚਨ ਸਿੰਘ ਇੱਕ ਪਾਸੇ ਹੋ ਜਾਂਦਾ ਹੈ। ਬਚਨੇ ਨੂੰ ਆਪਣੇ ਬਾਪੂ ਦੀ ਕਹੀ ਗੱਲ ਯਾਦ ਆ ਜਾਂਦੀ ਹੈ ਕਿ "ਬਚਨਿਆ, ਤੂੰ ਮੇਰੀ ਇੱਕ ਅੱਖ ਦਾ ਨੂਰ ਏ' ਰਤਨਾ ਦੂਜੀ ਦਾ।" ਰਤਨ ਸਿੰਘ ਫੇਰ ਹਮਲਾ ਕਰਦਾ ਹੈ ਅਤੇ ਬਚਨ ਸਿੰਘ ਬਚ ਕੇ ਓਥੋਂ ਚੁਪ- ਚਪੀਤੇ ਚਲਾ ਜਾਂਦਾ ਹੈ। ਇਹ ਓਹਨਾ ਦੀ ਆਖਰੀ ਮੁਲਾਕਾਤ ਸੀ। ਬਾਅਦ ਵਿੱਚ ਉਹ ਫ਼ੋਜ ਵਿੱਚ ਭਰਤੀ ਹੋ ਜਾਂਦਾ ਹੈ। ਕਈ ਵਰ੍ਹੇ ਬੀਤ ਜਾਂ ਬਾਅਦ ਬਚਨ ਸਿੰਘ ਕਿਸੇ ਸ਼ਹਿਰ ਵਿੱਚ ਨੋਕਰੀ ਕਰ ਲੈਂਦਾ ਹੈ। ਉਸਨੂੰ ਪਤਾ ਚਲਦਾ ਹੈ ਕੇ ਰਤਨ ਸਿੰਘ ਅਤੇ ਚੰਦੋ ਨੇ ਆਪਣੇ ਪਹਿਲੇ ਪੁਤਰ ਦਾ ਨਾਮ ਬਚਨ ਸਿੰਘ ਰਖਿਆ ਹੈ ਅਤੇ ਚੰਦੋ ਦਾ ਰੰਗ ਤੋਰੀ ਦੇ ਫੁੱਲਾਂ ਵਾਂਗ ਹੋ ਗਿਆ ਹੈ। ਇਸ ਲਈ ਬਚਨ ਸਿੰਘ ਨੂੰ ਤੋਰੀ ਦੇ ਫੁੱਲ ਚੰਗੇ ਨਹੀਂ ਲਗਦੇ।