ਸਚਿਨ ਬਾਂਸਲ
ਸਚਿਨ ਬਾਂਸਲ | |
---|---|
ਜਨਮ | 5 ਅਗਸਤ 1981 |
ਰਾਸ਼ਟਰੀਅਤਾ | Indian |
ਸਿੱਖਿਆ | Indian Institute of Technology, Delhi |
ਪੇਸ਼ਾ | Co-founder& Executive Chairman of Flipkart |
ਜੀਵਨ ਸਾਥੀ | Priya Bansal |
ਸਚਿਨ ਬਾਂਸਲ (ਜਨਮ 5 ਅਗਸਤ 1981) ਇੱਕ ਭਾਰਤੀ ਸੋਫਟਵੇਅਰ ਇੰਜੀਨਿਅਰ ਅਤੇ ਇੰਟਰਨੇਟ ਦਾ ਵਪਾਰੀ ਹੈ।[2][3][4] ਉਹ ਫਲਿੱਪਕਾਰਟ ਦੇ ਸੰਸਥਾਪਕ ਵਜੋਂ ਜਾਣਿਆ ਜਾਂਦਾ ਹੈ।[5][6] ਸਚਿਨ ਚੰਡੀਗੜ੍ਹ ਦਾ ਰਹਿਣ ਵਾਲਾਂ ਹੈ। ਉਸਨੇ ਆਪਣੀ ਇੰਜੀਨਿਰਿੰਗ ਇੰਡੀਅਨ ਇੰਸਟੀਟਯੂਟ ਆਫ ਟੇਕਨੋਲੱਜੀ ਦਿੱਲੀ ਤੋਂ ਕੀਤੀ।[7][8]
ਸੁਰੂਆਤੀ ਜ਼ਿੰਦਗੀ
[ਸੋਧੋ]ਇੱਕ ਮੱਧਵਰਗੀ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਬਾਂਸਲ ਨੇ ਚੰਡੀਗੜ੍ਹ ਦੇ ਸੇਂਟ ਏਨ’ਜ਼ ਕਾਨਵੈਂਟ ਸਕੂਲ ਤੋਂ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਆਈਆਈਟੀ ਦਿੱਲੀ ਤੋਂ ਬੀਟੈੱਕ ਦੀ ਡਿਗਰੀ ਹਾਸਲ ਕਰ ਕੇ ਟੈਕਸਪੈੱਨ ਕੰਪਨੀ ਵਿੱਚ ਨੌਕਰੀ ਕੀਤੀ। ਕੁਝ ਮਹੀਨਿਆਂ ਬਾਅਦ 2006 ਵਿੱਚ ਉਸ ਨੇ ਇਹ ਕੰਪਨੀ ਛੱਡ ਕੇ ਸੰਸਾਰ ਦੀ ਪ੍ਰਸਿੱਧ ਕੰਪਨੀ ਐਮੇਜ਼ੌਨ ਵਿੱਚ ਨੌਕਰੀ ਪ੍ਰਾਪਤ ਕਰ ਲਈ। ਇੱਥੇ ਹੀ ਉਸ ਦੀ ਮੁਲਾਕਾਤ ਆਪਣੇ ਸਕੂਲੀ ਦੋਸਤ ਬਿੰਨੀ ਬਾਂਸਲ ਨਾਲ ਹੋਈ। ਬਿੰਨੀ ਬਾਂਸਲ ਵੀ ਚੰਡੀਗੜ੍ਹ ਦਾ ਹੀ ਰਹਿਣ ਵਾਲਾ ਸੀ। ਦੋਵਾਂ ਨੇ 2007 ਵਿੱਚ ਐਮੇਜ਼ੌਨ ਦੀ ਲੱਖਾਂ ਰੁਪਏ ਮਹੀਨਾ ਤਨਖ਼ਾਹ ਵਾਲੀ ਨੌਕਰੀ ਛੱਡ ਕੇ ਆਪਣੀ ਆਨਲਾਈਨ ਸੇਲ ਕੰਪਨੀ ਫਲਿੱਪਕਾਰਟ ਸ਼ੁਰੂ ਕਰ ਦਿੱਤੀ। ਸ਼ੁਰੂ-ਸ਼ੁਰੂ ਵਿੱਚ ਉਸ ਦੇ ਮਾਪਿਆਂ ਨੇ ਇਸ ਗੱਲ ਦਾ ਬਹੁਤ ਵਿਰੋਧ ਕੀਤਾ। ਉਸ ਨੂੰ ਆਪਣੇ ਮਾਪਿਆਂ ਨਾਲ ਵਾਅਦਾ ਕਰਨਾ ਪਿਆ ਕਿ ਉਹ ਸਫਲ ਨਾ ਹੋਇਆ ਤਾਂ ਪੁਰਾਣੀ ਨੌਕਰੀ ’ਤੇ ਵਾਪਸ ਚਲਾ ਜਾਵੇਗਾ। ਫਲਿੱਪਕਾਰਟ ਸ਼ੁਰੂ ਕਰਨ ਤੋਂ ਪਹਿਲਾਂ ਸਚਿਨ ਇੱਕ ਗੇਮਰ ਬਣਨਾ ਚਾਹੁੰਦਾ ਸੀ। [9] ਉਸਦੇ ਪਿਤਾ ਇੱਕ ਵਪਾਰੀ ਸਨ ਅਤੇ ਮਾਂ ਘਰ ਦੀ ਦੇਖ ਰੇਖ ਕਰਦੀ ਸੀ। ਸਚਿਨ ਦਾ ਵਿਆਹ ਪ੍ਰਿਆ ਨਾਲ ਹੋਇਆ ਜੋ ਕੇ ਪੇਸ਼ੇ ਤੋਂ ਦੰਦਾਂ ਦੀ ਡਾੱਕਟਰ ਸੀ। [10]
ਕਰਿਯਰ
[ਸੋਧੋ]ਸਚਿਨ ਬਾਂਸਲ ਨੂੰ ਫੋਰਬਜ਼ ਇੰਡੀਆ ਵੱਲੋਂ ਇੱਕ ਸਰਵੇਖਣ ਅਨੁਸਾਰ ਭਾਰਤ ਦਾ 86ਵੇਂ ਨੰਬਰ ਦਾ ਅਮੀਰ ਵਿਅਕਤੀ ਐਲਾਨਿਆ ਗਿਆ ਹੈ। ਉਸ ਨੇ ਸਿਰਫ਼ ਅੱਠ ਸਾਲਾਂ ਵਿੱਚ ਇਹ ਚਮਤਕਾਰ ਕਰ ਵਿਖਾਇਆ ਹੈ। ਜਦੋਂ 2007 ਵਿੱਚ ਉਸ ਨੇ ਆਨਲਾਈਨ ਕਿਤਾਬਾਂ ਸਪਲਾਈ ਲਈ ਫਲਿੱਪਕਾਰਟ ਸ਼ੁਰੂ ਕੀਤੀ। ਅੱਠ ਸਾਲ ਵਿੱਚ ਹੀ ਫਲਿੱਪਕਾਰਟ ਕਰੀਬ 2900 ਕਰੋੜ ਰੁਪਏ ਦੇ ਟਰਨਓਵਰ ਵਾਲੀ ਕੰਪਨੀ ਬਣ ਗਈ ਹੈ।
ਸਨਮਾਨ ਅਤੇ ਪਹਿਚਾਣ
[ਸੋਧੋ]- In September 2015, Sachin Bansal along with the co-founder of Flipkart, Binny Bansal, was named the 86th richest person in India with a net worth of $1.3 billion by Forbes India Rich List.[11]
- ਸਚਿਨ ਬਾਂਸਲ ਨੂੰ 2012-13 ਦਾ ਸਾਲ ਦਾ ਉੱਦਮੀ ਐਵਾਰਡ, 2011 ਦਾ ਇੰਡੀਅਨ ਮਾਰਟ ਲੀਡਰਜ਼ ਐਵਾਰਡ ਅਤੇ 2012 ਦਾ ਯੰਗ ਤੁਰਕ ਐਵਾਰਡ ਦਿੱਤਾ ਗਿਆ ਹੈ।
- ਸਚਿਨ ਬਾਂਸਲ ਨੂੰ ਫੋਰਬਜ਼ ਇੰਡੀਆ ਵੱਲੋਂ ਇੱਕ ਸਰਵੇਖਣ ਅਨੁਸਾਰ ਭਾਰਤ ਦਾ 86ਵੇਂ ਨੰਬਰ ਦਾ ਅਮੀਰ ਵਿਅਕਤੀ ਐਲਾਨਿਆ ਗਿਆ ਹੈ।
- Entrepreneur of the year – ET Awards (2012–2013)[12]
ਹੋਰ ਦੇਖੋ
[ਸੋਧੋ]- Binny Bansal
- Flipkart
- E-commerce in India
ਹਵਾਲੇ
[ਸੋਧੋ]- ↑ http://www.dnaindia.com/money/report-mukesh-ambani-india-s-richest-for-9th-year-flipkart-s-bansals-new-entrants-2128160?utm_source=dlvr.it&utm_medium=twitter
- ↑ "'I will never sell Flipkart'".
- ↑ Bhupathi Reddy (30 August 2015).
- ↑ Srikar Muthyala (29 September 2015).
- ↑ "Sachin Bansal and Binny Bansal: Book Smart".
- ↑ "Flipkart sales hit whopping $1 bn, Sachin and Binny Bansal 'run rate' stupendous".
- ↑ "Flipkart success story revealed!
- ↑ "What Flipkart's Funds Mean for its Rivals" Archived 25 June 2014[Date mismatch] at the Wayback Machine..
- ↑ "One should always have a co-founder to share stress and success of a venture".
- ↑ "flipkart ceo wanted to be a gamer snapdeal chief a food and film critic".
- ↑ "Forbes India rich list: Mukesh Ambani tops for 9th year, Flipkart's Bansals debut at 86th slot".
- ↑ "Entrepreneur of the year- Sachin Bansal".