ਸਮੱਗਰੀ 'ਤੇ ਜਾਓ

ਸਟੇਂਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਟੇਂਟ
ਕੋਰੋਨਰੀ ਆਰਟਰੀ ਵਿੱਚ ਇੱਕ ਸਟੇਂਟ ਦੀ 3D ਰੈਂਡਰਿੰਗ
ਮੈਡੀਕਲ ਵਿਸ਼ਾ ਸਿਰਲੇਖD015607
ਮੈਡੀਲਾਈਨ ਪਲੱਸ002303

ਸਟੇਂਟ (ਅੰਗਰੇਜ਼ੀ: Stent) ਇੱਕ ਮੈਟਲ ਜਾਂ ਪਲਾਸਟਿਕ ਦੀ ਨਲੀ ਨੂੰ ਕਿਹਾ ਜਾਂਦਾ ਹੈ ਜੋ ਸਰੀਰ ਦੇ ਕੁਦਰਤੀ ਰਸਤੇ/ਨਾਲੀ ਨੂੰ ਖੁੱਲਾ ਰੱਖਣ ਲਈ ਵਰਤਿਆ ਜਾਂਦਾ ਹੈ। ਇਸ ਸ਼ਬਦ ਦਾ ਸੰਦਰਭ ਅਸਥਾਈ ਰੂਪ ਤੋਂ ਵਰਤੀ ਜਾਣ ਵਾਲੀ ਨਾਲੀ ਦੇ ਰੂਪ ਵਿੱਚ ਵੀ ਦਿੱਤਾ ਜਾ ਸਕਦਾ ਹੈ। ਵੱਖ ਵੱਖ ਉਦੇਸ਼ਾਂ ਲਈ ਅਲੱਗ-ਅਲੱਗ ਸਟੇਂਟ ਵਰਤੇ ਜਾਂਦੇ ਹਨ, ਫੈਲਣਯੋਗ ਕਾਰੋਨਰੀ, ਵੈਸਕੁਲਰ ਅਤੇ ਬਿਲੀਅਰੀ ਸਟੈਂਟਸ, ਆਦਿ। ਆਮ ਤੌਰ 'ਤੇ ਗੁਰਦੇ ਅਤੇ ਮਸਾਨੇ ਦੇ ਵਿਚਕਾਰ ਪੇਸ਼ਾਬ ਦੇ ਪ੍ਰਵਾਹ ਲਈ ਸਧਾਰਨ ਪਲਾਸਟਿਕ ਸਟੈਂਟ ਵਰਤੇ ਜਾਂਦੇ ਹਨ।ਸਟੇਂਟ ਨੂੰ ਅਜਿਹੇ ਯੰਤਰ ਦੀ ਪਲੇਸਮਟ ਦਾ ਵਰਣਨ ਕਰਨ ਲਈ ਇੱਕ ਕਿਰਿਆ ਵਜੋਂ ਵੀ ਵਰਤਿਆ ਜਾਂਦਾ ਹੈ, ਖਾਸ ਕਰਕੇ ਜਦੋਂ ਐਥੀਰੋਸਕਲੇਰੋਸਿਸ ਵਰਗੇ ਰੋਗ ਨੇ ਪੈਥਾਲੋਜਿਕਲੀ ਤੌਰ ਤੇ ਇੱਕ ਧਮਣੀ ਵਰਗੇ ਢਾਂਚਾ ਨੂੰ ਸੰਕੁਚਿਤ ਕੀਤਾ ਹੁੰਦਾ ਹੈ।

ਇੱਕ ਸਟੇਂਟ ਨੂੰ ਸ਼ੰਟ ਤੋਂ ਵੱਖ ਕੀਤਾ ਜਾਣਾ ਚਾਹੀਦਾ ਹੈ ਇੱਕ ਸ਼ੰਟ ਇੱਕ ਨਲੀ ਹੁੰਦੀ ਹੈ ਜੋ ਸਰੀਰ ਦੇ ਦੋ ਭਾਗਾਂ ਨੂੰ ਜੋੜਦੀ ਹੈ ਤਾਂ ਜੋ ਉਨ੍ਹਾਂ ਦੇ ਵਿੱਚ ਤਰਲ ਪਦਾਰਥ ਦਾ ਵਹਾਅ ਹੋ ਸਕੇ। ਸਟੇਂਟ ਅਤੇ ਸ਼ੰਟ ਸਮਾਨ ਸਮੱ ਬਣਾਏ ਜਾ ਸਕਦੇ ਹਨ, ਪਰ ਦੋ ਵੱਖ-ਵੱਖ ਕਾਰਜ ਕਰਦੇ ਹਨ।

ਬਾਹਰੀ ਜੋੜ

[ਸੋਧੋ]

ਹਵਾਲੇ

[ਸੋਧੋ]