ਸਟੇਵ ਬੀਕੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਟੇਵ ਬੀਕੋ
ਜਨਮ
ਬੰਤੂ ਸਟੀਫਨ ਬੀਕੋ

(1946-12-18)18 ਦਸੰਬਰ 1946
ਮੌਤ12 ਸਤੰਬਰ 1977(1977-09-12) (ਉਮਰ 30)
ਪ੍ਰੇਟੋਰੀਅਲ, ਦੱਖਣੀ ਅਫਰੀਕਾ
ਪੇਸ਼ਾਨਸਲਬਾਦ ਵਿਰੋਧੀ ਸਮਾਜਸੇਵੀ
ਸੰਗਠਨਦੱਖਣੀ ਅਫਰੀਕਨ ਵਿਦਿਆਰਥੀ ਸੰਗਠਣ;
ਕਾਲੇ ਲੋਕਾਂ ਦਾ ਸੰਗਠਣ
ਜੀਵਨ ਸਾਥੀਨਤਸਿਕੀ ਮਸ਼ਲਬਾ
ਸਾਥੀਮਮਫੇਲਾ ਰਮਫੇਲਾ
ਬੱਚੇਹਲੁਮੇਲੋ ਬੀਕੋ ਸਮੇਤ 5

ਸਟੇਵ ਬੀਕੋ ਜਾਂ ਬੰਤੂ ਸਟੀਫਨ ਬੀਕੋ (18 ਦਸੰਬਰ, 1946 – 12 ਸਤੰਬਰ, 1977) ਦੱਖਣੀ ਅਫਰੀਕਾ ਦਾ ਨਸ਼ਲਬਾਦ ਵਿਰੋਧੀ ਹੈ। 1960 ਅਤੇ 1970 ਦੇ ਦਹਾਕੇ 'ਚ ਚੱਲੀ ਕਾਲਾ ਜਾਗਰਤੀ ਅੰਦੋਲਨ ਵਿੱਚ ਬੀਕੋ ਨੇ ਅਫਰੀਕਨ ਰਾਸ਼ਟਰਬਾਦ ਅਤੇ ਸਮਾਜਿਕ ਕਰਤਾ ਦੇ ਤੌਰ ਮੁੱਖ ਭੁਮਿਕਾ ਨਿਭਾਈ।[1]

ਜੀਵਨ[ਸੋਧੋ]

ਗਰੀਬ ਪਰਿਵਾਰ 'ਚ ਜਨਮੇ ਬੀਕੋ ਗਿਨਸਬਰਗ ਸ਼ਹਿਰ 'ਚ ਵੱਡਾ ਹੋਇਆ। 1966 ਵਿੱਚ ਉਸ ਨੇ ਮੈਡੀਸਨ ਦੀ ਪੜ੍ਹਾਈ ਸ਼ੁਰੂ ਕੀਤੇ ਜਿਥੇ ਉਸ ਨੇ ਦੱਖਣੀ ਅਫਰੀਕਨ ਕੌਮੀ ਵਿਦਿਆਰਥੀ ਸੰਗਠਨ ਦਾ ਮੈਂਬਰ ਬਣ ਗਿਆ। ਦੱਖਣੀ ਅਫਰੀਕਾ ਵਿੱਚ ਨਸ਼ਲਬਾਦ ਦਾ ਵੱਡੇ ਪੱਧਰ ਦਾ ਫੈਲਾਅ ਸੀ ਉਸ ਨੇ ਇਸ ਦਾ ਜ਼ੋਰਦਾਰ ਖੰਡਨ ਕੀਤਾ ਅਤੇ ਬੀਕੋ ਇਸ ਸੰਸਥਾ ਦਾ ਅਗਾਂਹਵਧੂ ਲੀਡਰ ਬਣ ਗਿਆ। ਬੀਕੋ ਦਾ ਮੰਨਣਾ ਸੀ ਕਿ ਕਾਲੇ ਲੋਕਾਂ ਦਾ ਵੀ ਉਹਨਾਂ ਹੀ ਹੱਕ ਹੈ ਜਿਹਨਾ ਹੋਰ ਲੋਕਾਂ ਦਾ। ਉਸ ਨੇ ਕਾਲਾ ਸੁੰਦਰ ਹੈ ਦਾ ਨਾਰ੍ਹਾ ਲਗਾਇਆ। 1977 ਵਿੱਚ ਬਹੁਤ ਸਾਰੀਆਂ ਰੋਕਾਂ ਦੇ ਬਾਵਜ਼ੂਦ ਹੀ ਕੰਮ ਕਰਦਾ ਰਿਹਾ ਅਤੇ ਅੰਤ ਉਸ ਨੂੰ ਗ੍ਰਿਫਤਾਰ ਕਰਕੇ ਉਸ ਤੇ ਅੰਨੇਵਾਹ ਤਸੱਦਦ ਕੀਤਾ ਗਿਆ ਜਿਸ ਨੂੰ ਨਾ ਸਹਾਰਦੇ ਹੋਏ ਬੀਕੋ ਦੀ ਮੌਤ ਹੋ ਗਈ ਉਸ ਦੀ ਅੰਤਿਮ ਰਸਮ ਵਿੱਚ ਲਗਭਗ 20,000 ਲੋਕ ਸ਼ਾਮਿਲ ਹੋਏ। ਬੀਕੋ ਦੀ ਮੌਤ ਤੋਂ ਬਾਅਦ ਉਹ ਲੋਕਾਂ ਦਾ ਹੀਰੋ ਬਣ ਗਿਆ। ਉਹ ਤੇ ਬਹੁਤ ਸਾਰੇ ਗੀਤ, ਕਹਾਣੀਆਂ, ਕਲਾਕਾਰ ਨੇ ਉਸ ਦੇ ਸਕੈਚ ਬਣਾਏ। ਉਸ ਦੇ ਮਿੱਤਰ ਡੋਨਲਡ ਵੁਡਜ਼ ਨੇ 1978 ਵਿੱਚ ਉਸ ਦੀ ਜੀਵਨੀ ਲਿਖੀ ਜਿਸ ਤੇ ਫਿਲਮ ਵੀ ਬਣੀ।

ਹਵਾਲੇ[ਸੋਧੋ]

  1. Woods 1978, p. 49; Wilson 2012, p. 18; Hill 2015, p. xxi.