ਸਤੀਸ਼ ਗੁਜਰਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਤੀਸ਼ ਗੁਜਰਾਲ
Satish Gujral and the Director General, National Gallary of Modern Art, Shri Adwaita Gadanyak at the inauguration of an exhibition entitled ‘The 100th Birth Anniversary Exhibition and Celebration DHANRAJ BHAGAT (1917-1988)’.jpg
ਕਪਿਲ ਕਪੂਰ ਦੇ ਚਿੱਤਰ ਵਿੱਚ ਸਤੀਸ਼ ਗੁਜਰਾਲ
ਜਨਮਸਤੀਸ਼ ਗੁਜਰਾਲ
(1925-12-25)25 ਦਸੰਬਰ 1925
ਜਿਹਲਮ ਸ਼ਹਿਰ (ਬਰਤਾਨਵੀ ਭਾਰਤ) ਹੁਣ ਪਾਕਿਸਤਾਨ
ਮੌਤ26 ਮਾਰਚ 2020(2020-03-26) (ਉਮਰ 94)
ਰਾਸ਼ਟਰੀਅਤਾਭਾਰਤੀ
ਸਿੱਖਿਆਮੁੰਬਈ
ਪ੍ਰਸਿੱਧੀ ਚਿੱਤਰਕਾਰੀ, ਇਮਾਰਤਸਾਜ਼ੀ, ਬੁੱਤਤਰਾਸੀ ਅਤੇ ਸਕੈਚਕਾਰੀ
ਸਾਥੀਕਿਰਨ
ਪੁਰਸਕਾਰਪਦਮ ਵਿਭੂਸ਼ਣ 1999

ਸਤੀਸ਼ ਗੁਜਰਾਲ (25 ਦਸੰਬਰ 1925 - 26 ਮਾਰਚ 2020) ਇੱਕ ਉੱਘਾ ਚਿੱਤਰਕਾਰ, ਇਮਾਰਤਸਾਜ਼, ਬੁੱਤਕਾਰ ਅਤੇ ਸਕੈਚਕਾਰ ਸੀ।

ਮੁੱਢਲਾ ਜੀਵਨ[ਸੋਧੋ]

ਉਹਨਾਂ ਦਾ ਜਨਮ ਜ਼ਿਲਾ ਜਿਹਲਮ ਹੁਣ ਪਾਕਿਸਤਾਨ ਦੇ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ। ਇਹਨਾਂ ਦਾ ਭਰਾ ਇੰਦਰ ਕੁਮਾਰ ਗੁਜਰਾਲ ਭਾਰਤ ਦਾ ਪ੍ਰਧਾਨ ਮੰਤਰੀ ਰਹਿ ਚੁੱਕਾ ਹੈ। ਇਹਨਾਂ ਦੇ ਪਿਤਾ ਸ. ਅਵਤਾਰ ਸਿੰਘ ਕਿੱਤੇ ਵਜੋਂ ਵਕੀਲ ਸਨ। ਅੱਠ ਸਾਲ ਦੀ ਉਮਰ ਵਿੱਚ ਬਿਮਾਰੀ ਕਾਰਨ ਕੰਨਾ ਤੋਂ ਸੁਣਨਾ ਬੰਦ ਹੋ ਗਿਆ ਗਏ।

ਪੜ੍ਹਾਈ[ਸੋਧੋ]

ਇਹਨਾਂ ਨੂੰ ਲਾਹੌਰ ਦੇ ਮੇਓ ਸਕੂਲ ਆੱਫ਼ ਆਰਟ ਵਿੱਚ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਇਹਨਾਂ ਨੇ ਜੇ. ਜੇ. ਸਕੂਲ ਆੱਫ਼ ਆਰਟ ਵਿੱਚ ਦਾਖਲਾ ਲੈ ਲਿਆ।

ਕੰਮ[ਸੋਧੋ]

ਗੁਜਰਾਲ 1952 ਵਿੱਚ ਮੈਕਸੀਕੋ ਚਲਾ ਗਿਆ। ਉੱਥੇ ਉਸ ਨੇ ਸਮਾਜਿਕ ਵਿਸ਼ਿਆਂ ਨੂੰ ਲੈ ਕਿ ਚਿੱਤਰ ਬਣਾਏ। ਉਸ ਨੇ ਨਾਲ-ਨਾਲ ਬੁੱਤ ਵੀ ਘੜਨੇ ਸ਼ੁਰੂ ਕੀਤੇ। ਇਹਨਾਂ ਵਿੱਚ ਲੋਹਾ, ਤਾਂਬਾ, ਕੱਚ ਤੇ ਹੋਰ ਸਨਅਤੀ ਸਮੱਗਰੀ ਦੀ ਵਰਤੋਂ ਕੀਤੀ। ਕੰਧ ਚਿੱਤਰਕਲਾ ਵਿੱਚ ਸਤੀਸ਼ ਮੋਢੀ ਸ਼ਿਲਪਕਾਰ ਹੈ।

ਸਨਮਾਨ ਅਤੇ ਇਨਾਮ[ਸੋਧੋ]

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੈਂਪਸ ਵਿੱਚ ਸਤੀਸ਼ ਗੁਜਰਾਲ ਦਾ ਚਿਤਰਿਆ ਇੱਕ ਕੰਧ-ਚਿੱਤਰ

1998 ਸਤੀਸ਼ ਗੁਜਰਾਲ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਪਦਮ ਭੂਸ਼ਨ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। 2004 ਵਿੱਚ ਲਲਿਤ ਕਲਾ ਅਕੈਡਮੀ ਦੀ ਗੋਲਡਨ ਜੁਬਲੀ ਸਮੇਂ ਗੁਜਰਾਲ ਨੂੰ ਸਦੀ ਦਾ ਚੌਦਾਂ ਮਹਾਨ ਚਿੱਤਰਕਾਰਾਂ ਨਾਲ ਸਨਮਾਨਿਤ ਕੀਤਾ ਗਿਆ।

ਪੁਸਤਕਾਂ[ਸੋਧੋ]

ਕਲਾ ਦੇ ਖੇਤਰ ਵਿੱਚ ਗੁਜਰਾਲ ਵੱਲੋਂ ਪਾਏ ਯੋਗਦਾਨ ਉੱਤੇ ਕਈ ਪੁਸਤਕਾਂ ਛਪ ਚੁੱਕੀਆਂ ਹਨ। ਇਹਨਾਂ ਦੇ ਜੀਵਨ ’ਤੇ ਦਸਤਾਵੇਜ਼ੀ ਫ਼ਿਲਮ ਵੀ ਬਣ ਚੁੱਕੀ ਹੈ। "Brush with Life" ਇਹਨਾਂ ਦੀ ਸਵੈ-ਜੀਵਨੀ ਹੈ ਜਿਸ ਉੱਪਰ ਫ਼ੀਚਰ ਫ਼ਿਲਮ ਵੀ ਨਿਰਮਾਣ ਅਧੀਨ ਹੈ।