ਸਦਰ ਬਾਜ਼ਾਰ ਝਾਂਸੀ
ਦਿੱਖ
ਸਦਰ ਬਾਜ਼ਾਰ ਝਾਂਸੀ (ਹਿੰਦੀ ਭਾਸ਼ਾ:सदर बाजार झांसी, ਉਰਦੂ: صدر بازار جھانسی) ਝਾਂਸੀ ਦੇ ਦਿਲ ਵਿੱਚ ਸਥਿਤ ਹੈ। ਇਹ ਕੰਟੋਨਮੈਂਟ ਬੋਰਡ ਦੇ ਕੰਟਰੋਲ ਅਤੇ ਨਿਗਰਾਨੀ ਹੇਠ ਹੈ। ਇਹ ਸਥਾਨਕ ਲੋਕਾਂ ਲਈ ਕੇਂਦਰੀ ਖ਼ਰੀਦ ਸਥਾਨ ਹੈ। ਇਸ ਬਜ਼ਾਰ ਵਿੱਚ ਕਈ ਤਰ੍ਹਾਂ ਦੇ ਸਟੋਰ ਹਨ ਜਿਵੇਂ ਕਿ ਕੱਪੜਿਆਂ ਦੇ ਸਟੋਰ, ਇਲੈਕਟ੍ਰਾਨਿਕ ਸਟੋਰ, ਫੂਡ ਸਟਾਲ ਅਤੇ ਹੋਰ। ਇਹ ਇੱਕ ਵਿਉਂਤ-ਬੱਧ ਬਾਜ਼ਾਰ ਹੈ ਅਤੇ ਜੀਵਨ ਨਾਲ ਭਰਪੂਰ ਹੈ। ਸ਼ਾਮ ਦੇ ਸਮੇਂ ਬਹੁਤ ਜ਼ਿਆਦਾ ਰੌਣਕ ਹੁੰਦੀ ਹੈ ਅਤੇ ਰਾਤ ਦੇ ਸਮੇਂ ਇਸ ਸਥਾਨ 'ਤੇ ਸਭ ਤੋਂ ਵੱਧ ਭੀੜ ਹੁੰਦੀ ਹੈ।