ਸਨਮ ਮਾਰਵੀ

ਸਨਮ ਮਾਰਵੀ (ਉਰਦੂ:صنم ماروی, ਸਿੰਧੀ صنم ماروي) (ਜਨਮ: 17 ਅਪ੍ਰੈਲ 1986) ਪਾਕਿਸਤਾਨੀ ਲੋਕ ਗਾਇਕਾ ਅਤੇ ਸੂਫ਼ੀ ਗਾਇਕਾ ਹੈ। ਉਹ ਪੰਜਾਬੀ, ਸਰਾਇਕੀ, ਸਿੰਧੀ ਆਦਿ ਭਾਸ਼ਾਵਾਂ ਵਿੱਚ ਗਾਉਂਦੀ ਹੈ।[1]
ਸ਼ੁਰੂਆਤੀ ਜੀਵਨ ਅਤੇ ਕੈਰੀਅਰ
[ਸੋਧੋ]ਸਮਨ ਮਾਰਵੀ ਨੇ 7 ਸਾਲ ਦੀ ਉਮਰ ਵਿੱਚ ਗਾਉਣ ਦੀ ਸਿੱਖਿਆ ਸ਼ੁਰੂ ਕੀਤੀ। ਇਨ੍ਹਾਂ ਦੇ ਪਿਤਾ, ਫਕੀਰ ਗ਼ੁਲਾਮ ਰਸੂਲ ਆਪ ਸਿੰਧੀ ਲੋਕ ਗਾਇਕ ਸਨ। ਦੋ ਸਾਲ ਸੁਰੂਆਤੀ ਕਲਾਸਕੀ ਸੰਗੀਤ ਦੀ ਸਿੱਖਿਆ ਉਸਤਾਦ ਫਤਿਹ ਅਲੀ ਖਾਨ, ਹੈਦਰਾਬਾਦ ਤੋਂ ਸਿੰਧੀ ਗਵਾਲੀਅਰ ਘਰਾਣੇ ਪਰੰਪਰਾ ਤੋਂ ਲਈ। ਉਹ ਕਹਿੰਦੀ ਹੈ ਕਿ ਉਸ ਨੇ ਲੋਕ ਗਾਇਕਾ ਆਬਿਦਾ ਪਰਵੀਨ ਤੋਂ ਬਹੁਤ ਕੁਝ ਸਿੱਖਿਆ। [1]
ਮਾਰਵੀ ਸੰਸਾਰ ਭਰ ਦੇ ਸੂਫ਼ੀ ਸਮਾਰੋਹਾਂ ਵਿੱਚ ਗਾ ਚੁੱਕੀ ਹੈ। ਇਨ੍ਹਾਂ ਨੇ ਤਿੰਨ ਵਿਧਾਵਾਂ ਸੂਫ਼ੀ, ਗ਼ਜ਼ਲ ਅਤੇ ਲੋਕ ਗੀਤ ਨੂੰ ਵਧੇਰੇ ਗਾਇਆ।[2]
ਸਨਮ ਮਾਰਵੀ ਨੇ ਸਾਲ 2009 ਵਿੱਚ, ਯੂਸਫ਼ ਸਲਾਹੁਦੀਨ ਦੀ ਮੇਜ਼ਬਾਨੀ ਵਾਲੇ ਪਾਕਿਸਤਾਨ ਟੈਲੀਵਿਜ਼ਨ ਕਾਰਪੋਰੇਸ਼ਨ ਚੈਨਲ ਉੱਤੇ ਇੱਕ ਸੰਗੀਤ ਪ੍ਰੋਗਰਾਮ, "ਵਿਰਸਾ ਹੈਰੀਟੇਜ" ਤੋਂ ਸ਼ੁਰੂਆਤ ਕੀਤੀ ਸੀ। ਉਹ ਬੜੇ ਪਿਆਰ ਨਾਲ ਉਸ ਨੂੰ 'ਆਪਣੇ ਬਾਬੇ ਦੀ ਤਰ੍ਹਾਂ' ਆਖਦੀ ਹੈ। ਉਸ ਦਾ ਕਹਿਣਾ ਹੈ ਕਿ ਯੂਸਫ਼ ਨੇ ਉਸ ਨੂੰ ਪਾਕਿਸਤਾਨੀ ਮਨੋਰੰਜਨ ਉਦਯੋਗ 'ਚ ਇੱਕ ਵੱਡਾ ਬ੍ਰੇਕ ਦਿੱਤਾ। ਬਾਅਦ ਵਿੱਚ, ਉਸ ਨੇ ਪਾਕਿਸਤਾਨ ਦੇ ਕੋਕ ਸਟੂਡੀਓ, ਇੱਕ ਪਾਕਿਸਤਾਨੀ ਟੈਲੀਵਿਜ਼ਨ ਸੀਰੀਜ਼ ਵਿੱਚ ਲਾਈਵ ਸੰਗੀਤ ਦੀ ਪੇਸ਼ਕਾਰੀ ਕੀਤੀ।
ਮਾਰਵੀ ਵਿਸ਼ਵ ਭਰ ਵਿੱਚ ਸੂਫ਼ੀ ਸੰਗੀਤ ਦੀ ਪੇਸ਼ਕਾਰੀ ਕਰਦੀ ਹੈ। ਉਸ ਨੂੰ ਸੂਫ਼ੀ, ਗ਼ਜ਼ਲ ਅਤੇ ਲੋਕ ਸ਼ੈਲੀਆਂ ਵਿੱਚ 3 ਉੱਤਮ ਕਲਾਕਾਰਾਂ ਵਿਚੋਂ ਗਿਣਿਆ ਜਾਂਦਾ ਹੈ। ਉਨ੍ਹਾਂ 3 ਸੰਗੀਤਕਾਰਾਂ ਵਿਚੋਂ 2 ਹੋਰ ਅਬੀਦਾ ਪਰਵੀਨ ਅਤੇ ਟੀਨਾ ਸਾਨੀ ਹਨ।[3] ਉਸ ਨੇ 2010 ਵਿੱਚ 'ਜਹਾਨ-ਏ-ਖੁਸਰਾਓ' ਵਿਖੇ ਭਾਰਤੀ ਧਰਤੀ 'ਤੇ ਸੋਲੋ ਪਰਫਾਰਮੇਂਸ ਵਿੱਚ ਸ਼ੁਰੂਆਤ ਕੀਤੀ, ਇਹ ਸੂਫ਼ੀ ਸੰਗੀਤ ਉਤਸਵ 1981 ਦੀ ਫ਼ਿਲਮ ਉਮਰਾਓ ਜਾਨ ਦੇ ਮਸ਼ਹੂਰ ਫ਼ਿਲਮ ਨਿਰਮਾਤਾ ਮੁਜ਼ੱਫਰ ਅਲੀ ਦੁਆਰਾ ਆਯੋਜਿਤ ਕੀਤਾ ਗਿਆ ਸੀ।[4] ਫਰਵਰੀ 2011 ਵਿੱਚ, ਉਸ ਨੇ ਚੌਧਾਮਹਿਲਾ ਪੈਲੇਸ, ਹੈਦਰਾਬਾਦ, ਭਾਰਤ ਵਿੱਚ ਟਾਈਮਜ਼ ਆਫ਼ ਇੰਡੀਆ ਦੀ ਅਮਨ ਕੀ ਆਸ਼ਾ ਪ੍ਰੋਗਰਾਮ 'ਚ ਭਾਰਤੀ ਪਲੇਬੈਕ ਗਾਇਕਾ ਰੇਖਾ ਭਾਰਦਵਾਜ ਨਾਲ ਪੇਸ਼ਕਾਰੀ ਦਿੱਤੀ।[5]
ਮਾਰਵੀ ਨੇ 2012 ਵਿੱਚ ਲੰਡਨ, ਪੈਰਿਸ, ਨਿਊ-ਯਾਰਕ ਵਿਖੇ ਹੋਏ ਸਮਾਰੋਹਾਂ ਦੇ ਨਾਲ ਹਦੀਕਾ ਕਿਆਨੀ ਅਤੇ ਅਲੀ ਜ਼ਫਰ ਦੇ ਨਾਲ ਗਾਉਂਦੇ ਹੋਏ ਆਪਣੇ ਲਾਈਵ ਸਮਾਰੋਹ ਦੀ ਸ਼ੁਰੂਆਤ ਕੀਤੀ।
ਉਸ ਨੇ ਏ-ਪਲੱਸ ਐਂਟਰਟੇਨਮੈਂਟ ਦੀ ਪਿਆ ਬੇਦਾਰਦੀ ਅਤੇ ਉਰਦੂ 1 ਦੀ ਬਚਨ ਬਰਾਏ ਫਰੋਕਟ ਲਈ ਓ.ਐਸ.ਟੀ. ਗਾਇਆ।
ਸਨਮ ਮਾਰਵੀ ਦਾ ਮੰਨਣਾ ਹੈ ਕਿ ਸੂਫ਼ੀ ਕਵੀਆਂ ਦੁਆਰਾ ਲਿਖੇ ਗਏ ਗੀਤਾਂ ਦੀ ਸਰਵਜਨਕ ਅਤੇ ਸਦੀਵੀ ਅਪੀਲ ਹੈ ਅਤੇ ਲੋਕਾਂ ਨੂੰ ਉਨ੍ਹਾਂ ਸ਼ਬਦਾਂ ਤੋਂ ਦਿਲਾਸਾ ਮਿਲਦਾ ਹੈ।
ਹਾਲ ਹੀ ਵਿੱਚ, ਉਸ ਨੇ ਲੋਕ ਗਾਇਕੀ ਦੀ ਵਿਰਾਸਤ ਨੂੰ ਜਾਰੀ ਰੱਖਿਆ ਅਤੇ ਕੋਕ ਸਟੂਡੀਓ ਦੇ ਪਲੇਟਫਾਰਮ ਤੋਂ 'ਹੈਰਾਨ ਹੂਆ' ਗਾਇਆ।[6]
ਨਿਜੀ ਜੀਵਨ
[ਸੋਧੋ]ਸਨਮ ਮਾਰਵੀ ਦਾ ਨਿਕਾਹ ਹਾਮਿਦ ਅਲੀ ਖਾਨ ਨਾਲ ਹੋਇਆ। ਇਨ੍ਹਾਂ ਦੇ ਤਿੰਨ ਬੱਚੇ ਹਨ।[1] ਇਨ੍ਹਾਂ ਦੇ ਪਹਿਲੇ ਪਤੀ ਅਫਤਾਬ ਕਲਹੋਰੋ 2009 'ਚ ਕਰਾਚੀ ਵਿੱਚ ਕਤਲ ਹੋ ਗਏ ਸਨ। ਉਨ੍ਹਾਂ ਨੇ 2006 ਵਿੱਚ ਵਿਆਹ ਕਰਵਾਇਆ ਸੀ ਪਰ ਉਸ ਦੀ ਮੌਤ ਤੋਂ ਦੋ ਸਾਲ ਪਹਿਲਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਮਾਰਵੀ ਅਫਤਾਬ ਦੀ ਦੂਜੀ ਪਤਨੀ ਸੀ।[7]
ਸਨਮਾਨ
[ਸੋਧੋ]- ਲਤੀਫ਼ ਅਵਾਰਡ - 2011
- ਬੈਸਟ ਸਿੰਗਰ - ਸੂਫ਼ੀਸਮ ਯੂਨੀਵਰਸੀਟੀ[8]
- ਬੈਸਟ ਸਿੰਗਰ ਲਾਈਟ ਮਿਉਜਿਕ - ਵਿਰਸਾ 17ਵੀਂ ਪੀਟੀਵੀ ਨੈਸ਼ਨਲ ਅਵਾਰਡ 2012 ਵਿਚ
- 9ਵੇਂ ਅੰਤਰਰਾਸ਼ਟਰੀ ਸੰਗੀਤ ਉਤਸਵ (ਉਤਸਵ ਸ਼ਾਰਕ ਤਰੋਨਲਾਰੀ, ਸਮਰਕੰਦ 2013) ਵਿਖੇ ਯੂਨੈਸਕੋ ਅਵਾਰਡ ਜਿੱਤਿਆ। ਇਹ ਪੁਰਸਕਾਰ ਜਿੱਤਣ ਵਾਲੀ ਨੁਸਰਤ ਫਤਿਹ ਅਲੀ ਖਾਨ ਤੋਂ ਬਾਅਦ ਸਨਮ ਦੂਜੀ ਕਲਾਕਾਰ ਹੈ।
- 2020 ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਦੁਆਰਾ ਤਮਗ਼ਾ-ਏ-ਇਮਤਿਆਜ਼ (ਮੈਡਲ ਆਫ ਡਿਸਸਟਨ) ਅਵਾਰਡ ਹਾਸਿਲ ਕੀਤਾ।[9]
ਹਵਾਲੇ
[ਸੋਧੋ]- ↑ 1.0 1.1 1.2 http://www.dawn.com/news/1030841, 'First person: Sanam's Sufi calling', Dawn newspaper, Published 22 July 2013, Retrieved 13 July 2016
- ↑ http://www.newslinemagazine.com/2011/01/striking-the-right-chord/ Archived 2012-03-19 at the Wayback Machine., Published Jan 2011, Retrieved 14 July 2016
- ↑ Striking the right chord (Sanam Marvi) Newsline (magazine), Published Jan 2011 issue. Retrieved 24 November 2020
- ↑
- ↑ . Retrieved 14 April 2018
- ↑ Coke Studio (Pakistan) Season 12 artist - 'Hairaan Hua' by Sanam Marvi, retrieved 4 December 2019
- ↑
- ↑
- ↑ Ibne Safi, Fehmida Riaz among 116 recipients of civil awards (also lists Sanam Marvi's award) Dawn (newspaper), Published 14 August 2019, Retrieved 24 November 2020