ਸਪਿੱਨ ਕੁਆਂਟਮ ਨੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜਿਵੇਂ ਕਿ ਨਾਮ ਤੋਂ ਪਤਾ ਚਲਦਾ ਹੈ, ਸਪਿੱਨ ਨੂੰ ਮੂਲ ਰੂਪ ਵਿੱਚ ਕਿਸੇ ਕਣ ਦੀ ਅਪਣੀ ਹੀ ਧੁਰੀ ਦੁਆਲੇ ਗਤੀ ਸਮਝਿਆ ਜਾਂਦਾ ਸੀ। ਇਹ ਸਮਝ ਹੁਣ ਤੱਕ ਸਹੀ ਰਹੀ ਹੈ ਕਿਉਂਕਿ ਸਪਿੱਨ ਉਹੀ ਗਣਿਤਿਕ ਸਿਧਾਂਤਾਂ ਦੀ ਪਾਲਣਾ ਕਰਦਾ ਹੈ ਜੋ ਕੁਆਂਟਾਇਜ਼ ਕੀਤਾ ਹੋਇਆ ਐਂਗੁਲਰ ਮੋਮੈਂਟਾ ਕਰਦਾ ਹੈ। ਦੂਜੇ ਪਾਸੇ, ਸਪਿੱਨ ਦੀਆਂ ਕੁੱਝ ਅਨੋਖੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਇਸਨੂੰ ਔਰਬਿਟਲ ਐਂਗੁਲਰ ਮੋਮੈਂਟਮ ਤੋਂ ਵੱਖਰੀ ਚੀਜ਼ ਬਣਾਉਂਦੀਆਂ ਹਨ:

  • ਸਪਿੱਨ ਕੁਆਂਟਮ ਨੰਬਰ ਅੱਧਾ-ਅੰਕ ਮੁੱਲ ਲੈ ਸਕਦੇ ਹਨ
  • ਭਾਵੇਂ ਸਪਿੱਨ ਦੀ ਦਿਸ਼ਾ ਬਦਲੀ ਜਾ ਸਕਦੀ ਹੈ, ਤਾਂ ਵੀ ਕਿਸੇ ਮੁਢਲੇ ਕਣ ਨੂੰ ਤੇਜ਼ ਜਾਂ ਹੌਲੀ ਘੁੰਮਣ ਨਹੀਂ ਲਾਇਆ ਜਾ ਸਕਦਾ ।
  • ਕਿਸੇ ਚਾਰਜ ਵਾਲੇ ਕਣ ਦਾ ਸਪਿੱਨ ਇੱਕ 1 ਤੋਂ g-ਫੈਕਟਰ ਅੰਤਰ ਵਾਲੇ ਚੁੰਬਕੀ ਡਾਈਪੋਲ ਮੋਮੈਂਟ ਨਾਲ ਜੁੜਿਆ ਹੁੰਦਾ ਹੈ। ਇਹ ਸਿਰਫ ਕਲਾਸੀਕਲ ਤੌਰ ਤੇ ਤਾਂ ਹੀ ਵਾਪਰ ਸਕਦਾ ਹੈ ਜੇਕਰ ਕਣ ਦਾ ਅੰਦਰੂਨੀ ਚਾਰਜ ਇਸਦੇ ਪੁੰਜ ਤੋਂ ਵੱਖਰੇ ਤਰੀਕੇ ਨਾਲ ਵੰਡ ਹੋਇਆ ਹੋਵੇ ।

ਸਪਿੱਨ ਕੁਆਂਟਮ ਨੰਬਰ, s ਲਈ ਪ੍ਰੰਪਰਾਗਤ ਪਰਿਭਾਸ਼ਾ s=n/2 ਹੈ, ਜਿੱਥੇ n ਕੋਈ ਵੀ ਗੈਰ-ਨੈਗੇਟਿਵ ਪੂਰਨ ਅੰਕ ਹੋ ਸਕਦਾ ਹੈ। ਇਸਲਈ s ਦੇ ਪ੍ਰਵਾਨਿਤ ਮੁੱਲ 0, 1/2, 1, 3/2, 2, ਆਦਿ ਬਣਦੇ ਹਨ । ਕਿਸੇ ਮੁਢਲੇ ਕਣ ਲਈ s ਦਾ ਮੁੱਲ ਸਿਰਫ ਕਣ ਦੀ ਕਿਸਮ ਤੇ ਨਿਰਭਰ ਕਰਦਾ ਹੈ, ਅਤੇ ਕਿਸੇ ਵੀ ਗਿਆਤ ਤਰੀਕੇ ਨਾਲ ਬਦਲਿਆ ਨਹੀਂ ਜਾ ਸਕਦਾ (ਹੇਠਾਂ ਦਰਸਾਈ ਸਪਿੱਨ ਦਿਸ਼ਾ ਤੋਂ ਵਿਰੁੱਧ) । ਕਿਸੇ ਭੌਤਿਕੀ ਸਿਸਟਮ ਦਾ ਸਪਿੱਨ ਐਂਗੁਲਰ ਮੋਮੈਂਟਮ, S ਕੁਆਂਟਾਇਜ਼ ਕੀਤਾ ਗਿਆ ਹੁੰਦਾ ਹੈ। S ਦੇ ਪ੍ਰਵਾਨਿਤ ਮੁੱਲ ਇਹ ਹੁੰਦੇ ਹਨ;

ਜਿੱਥੇ h ਪਲੈਂਕ ਕੌਂਸਟੈਂਟ ਹੈ। ਇਸਦੇ ਉਲਟ, ਔਰਬਿਟਲ ਐਂਗੁਲਰ ਮੋਮੈਂਟਮ s ਦੇ ਸਿਰਫ ਪੂਰਨ ਅੰਕ ਮੁੱਲ ਹੀ ਲੈ ਸਕਦਾ ਹੈ; ਯਾਨਿ ਕਿ, n ਦੇ ਇਵਨ ਨੰਬਰ ਵਾਲੇ ਮੁੱਲ ਹੀ ਲੈ ਸਕਦਾ ਹੈ।