ਸਪੀਚ ਐਕਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਪੀਚ ਐਕਟ ਭਾਸ਼ਾ ਵਿਗਿਆਨ ਅਤੇ ਭਾਸ਼ਾ ਦੇ ਦਰਸ਼ਨ ਵਿੱਚ ਅਜਿਹਾ ਉਚਾਰ/ਬੋਲ ਹੈ[1] ਜਿਸਦਾ ਭਾਸ਼ਾ ਅਤੇ ਸੰਚਾਰ ਵਿੱਚ ਮੰਤਵਪੂਰਨ ਫੰਕਸ਼ਨ ਹੋਵੇ। ਇਹ ਆਮ ਹਾਲਾਤਾਂ ਵਿੱਚ ਪਾਠ ਤਿਆਰ ਕਰਨ ਦੀ ਦੋ ਪੱਖੀ ਪ੍ਰਕਿਰਿਆ ਹੁੰਦੀ ਹੈ। ਇਸ ਵਿੱਚ ਬੋਲਣ ਅਤੇ ਨਾਲੋ ਨਾਲ ਚੱਲਣ ਵਾਲੀ ਸੁਣਨ ਅਤੇ ਸੁਣੇ ਨੂੰ ਸਮਝਣ ਦੀ ਪ੍ਰਕਿਰਿਆ ਚਲਦੀ ਹੈ। ਲਿਖਤ ਸੰਚਾਰ ਵਿੱਚ, ਸਪੀਚ ਐਕਟ ਵਿੱਚ ਕ੍ਰਮਵਾਰ, ਲਿਖਤ, ਅਤੇ ਲਿਖੇ ਨੂੰ ਪੜ੍ਹਨਾ (ਦੇਖਣਾ ਅਤੇ ਸਮਝਣਾ) ਸ਼ਾਮਲ ਹਨ, ਅਤੇ ਇਸ ਸੰਚਾਰ ਦੇ ਭਾਗੀਦਾਰ ਸਮੇਂ ਅਤੇ ਸਥਾਨ ਵਿੱਚ ਇੱਕ ਦੂਜੇ ਤੋਂ ਵੱਖ ਕੀਤੇ ਜਾ ਸਕਦੇ ਹਨ। ਸਪੀਚ ਐਕਟ ਬੋਲਣ ਦੀ ਗਤੀਵਿਧੀ ਦਾ ਪ੍ਰਗਟਾਵਾ ਹੈ।

ਸਪੀਚ ਐਕਟ ਵਿੱਚ ਇੱਕ ਸਪੀਚ ਪੈਦਾ ਹੁੰਦੀ ਹੈ। ਭਾਸ਼ਾ ਵਿਗਿਆਨੀ ਇਸ ਪਦ ਨੂੰ ਨਾ ਕੇਵਲ ਲਿਖਤ, ਇੱਕ ਜਾਂ ਕਿਸੇ ਹੋਰ ਤਰੀਕੇ ਨਾਲ ਟੈਕਸਟ ਵਿੱਚ ਨਿਸਚਿਤ, ਸਗੋਂ ਕਿਸੇ ਵਿਅਕਤੀ ਦੁਆਰਾ ਸਿਰਜੇ ਗਏ (ਅਜੇ ਵੀ - ਲਿਖੇ ਜਾਂ ਸਿਰਫ ਉਚਾਰੇ) ਕਿਸੇ ਵੀ ਲੰਬਾਈ ਦੇ "ਸਪੀਚ ਐਕਟ" - ਇੱਕ ਸ਼ਬਦ-ਵਰਣ ਪ੍ਰਤੀਕ ਤੋਂ ਲੈਕੇ ਪੂਰੀ ਕਹਾਣੀ, ਕਵਿਤਾ ਜਾਂ ਕਿਤਾਬ ਦੇ ਤੌਰ ਤੇ ਲੈਂਦੇ ਹਨ। ਅੰਦਰੂਨੀ ਵਚਨ ਵਿੱਚ, ਇੱਕ "ਅੰਦਰੂਨੀ ਪਾਠ" ਸਿਰਜਿਆ ਜਾਵੇਗਾ, ਯਾਨੀ ਇੱਕ ਸਪੀਚ ਐਕਟ ਜੋ "ਮਨ ਵਿੱਚ" ਵਿਕਸਤ ਕੀਤਾ ਗਿਆ ਹੈ, ਲੇਕਿਨ ਜ਼ਬਾਨੀ ਜਾਂ ਲਿਖਤ ਵਿੱਚ ਮੂਰਤੀਮਾਣ ਨਹੀਂ ਹੋਇਆ।

ਹਵਾਲੇ[ਸੋਧੋ]